ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਚੁਪ – ਚੁੱਪ
ਨ ਹੋਵਈ – ਨਹੀਂ ਹੁੰਦੀ
ਜੇ – ਜੇਕਰ
ਲਾਇ ਰਹਾ – ਮੈਂ ਲਾਈ ਰੱਖਾਂ
ਲਿਵ ਤਾਰ – ਲਗਾਤਾਰ ਲਿਵ
ਸੱਚੀ ਚੁੱਪ ਨੂੰ ਮੈਂ ਕਦੇ ਵੀ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਮੈਂ ਕਿੰਨੀ ਹੀ ਦੇਰ ਤੱਕ ਲਿਵ ਜੋੜ ਕੇ ਚੁੱਪ ਧਾਰ ਲਵਾਂ।
ਚਾਰ ਭਿਕਸ਼ੂਆਂ ਨੇ ਦੋ ਹਫ਼ਤਿਆਂ ਲਈ ਬੋਲਣ ਤੋਂ ਬਗੈਰ ਚੁੱਪਚਾਪ ਧਿਆਨ ਲਗਾਉਣ ਦਾ ਫੈਸਲਾ ਲਿਆ। ਪਹਿਲੇ ਦਿਨ ਰਾਤ ਹੋਣ ਕਰਕੇ ਮੋਮਬੱਤੀ ਚਮਕ ਰਹੀ ਸੀ ਅਤੇ ਫਿਰ ਨਾਲ ਹੀ ਬੁੱਝ ਗਈ।
ਪਹਿਲੇ ਭਿਕਸ਼ੂ ਨੇ ਕਿਹਾ, “ਓਹ, ਨਹੀਂ! ਮੋਮਬੱਤੀ ਬੁਝ ਗਈ।”
ਦੂਸਰੇ ਭਿਕਸ਼ੂ ਨੇ ਕਿਹਾ, “ਕੀ ਸਾਨੂੰ ਗੱਲ ਨਾ ਕਰਨ ਲਈ ਨਹੀਂ ਕਿਹਾ ਗਿਆ ਸੀ?”
ਤੀਜੇ ਭਿਕਸ਼ੂ ਨੇ ਕਿਹਾ, “ਤੁਸੀਂ ਦੋਵਾਂ ਨੇ ਚੁੱਪ ਕਿਉਂ ਤੋੜੀ?”
ਚੌਥੇ ਭਿਕਸ਼ੂ ਨੇ ਹੱਸਦਿਆਂ ਕਿਹਾ, “ਹਾ ਹਾ! ਮੈਂ ਇਕੱਲਾ ਹੀ ਸੀ ਜਿਹੜਾ ਬੋਲਿਆ ਨਹੀਂ ਸੀ।”
ਜੋ ਕੰਮ ਤੁਸੀਂ ਕਰਦੇ ਹੋ,ਉਹ ਇਹਨਾਂ ਮਹੱਤਵ ਨਹੀਂ ਰੱਖਦਾ। ਪਰ ਤੁਹਾਡਾ ਉਸ ਕੰਮ ਨੂੰ ਕਰਨ ਪਿੱਛੇ ਇਰਾਦਾ ਜ਼ਰੂਰ ਮਹੱਤਤਾ ਰੱਖਦਾ ਹੈ।
ਜਿਵੇਂ ਕਿ ਜਦੋਂ ਅਸੀਂ ਸੁਣਦੇ ਹਾਂ “ਸਾਨੂੰ ਸਾਰਿਆਂ ਨੂੰ ਨਿਮਰ ਹੋਣਾ ਚਾਹੀਦਾ ਹੈ”, ਇਹ ਵਿਚਾਰ ਸੁਣਨ ਵਿੱਚ ਤਾਂ ਬਹੁਤ ਅਸਾਨ ਜਿਹਾ ਜਾਪਦਾ ਹੈ। ਪਰ ਹਰ ਵਿਅਕਤੀ ਕਿਵੇਂ ਇਸ ਵਿਚਾਰ ਦੀ ਵਿਆਖਿਆ ਅਤੇ ਪਾਲਣਾ ਕਰਦਾ ਹੈ ਇਸ ਚੀਜ਼ ਦੀ ਮਹੱਤਤਾ ਹੈ।
ਇੱਕ ਨਿਮਰਤਾ ਦਿਖਾਉਣ ਲਈ ਝੁਕਦਾ ਹੈ ਅਤੇ ਦੂਜਾ ਹੋਰ ਨਿਮਰ ਬਣਨਾ ਚਾਹੁੰਦਾ ਹੈ ਤਾਂ ਉਹ ਝੁਕਦਾ ਹੈ। ਤੀਜਾ ਆਪਣਾ ਸਿਰ ਫਰਸ਼ ‘ਤੇ ਰੱਖ ਦਿੰਦਾ ਹੈ ਅਤੇ ਚੌਥਾ ਪੂਰਾ ਲਿਟ ਕੇ ਮਹਿਸੂਸ ਕਰਦਾ ਹੈ “ਹਾਂ! ਮੈਂ ਜਿੱਤ ਗਿਆ ਹਾਂ।”
ਅਤੇ ਇਹ ਸਾਰੇ ਫੇਰ ਨਿਮਰਤਾ ਦਾ ਵਿਚਾਰ ਗੁਆ ਬੈਠਦੇ ਹਨ।
ਇਸੇ ਤਰ੍ਹਾਂ ਇਹ ਗੱਲ ਸੱਚ ਨਹੀਂ ਹੈ ਕਿ ਅਸੀਂ ਚੁੱਪ ਨਹੀਂ ਹੋ ਸਕਦੇ। ਪਰ ਗੁਰੂ ਜੀ ਨੇ ਕਿਉਂ ਕਿਹਾ ਕਿ “ਜੇ ਤੁਸੀਂ ਆਪਣੇ ਆਪ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਕਦੇ ਵੀ ਨਹੀਂ ਕਰ ਸਕਦੇ” ਕਿਉਂਕਿ ਅਸਲ ਚੁੱਪ ਉਹ ਹੈ ਜਦੋਂ ਤੁਹਾਡਾ ਮਨ ਬਹੁਤ ਜ਼ਿਆਦਾ ਰੌਲਾ ਨਹੀਂ ਪਾ ਰਿਹਾ। ਭਟਕ ਨਹੀਂ ਰਿਹਾ ਅਤੇ ਅੰਤਰ ਆਤਮੇ ਟਿਕਿਆ ਹੋਇਆ ਹੈ।
ਕੇਵਲ ਆਪਣੇ ਮੂੰਹ ਨੂੰ ਚੁੱਪ ਕਰਾਉਣਾ ਅਤੇ ਇੱਕ ਸ਼ਬਦ ਨਹੀਂ ਬੋਲਣਾ ਸੱਚੀ ਚੁੱਪ ਨਹੀਂ ਹੈ।
ਫੇਰ ਅਸੀਂ ਕਿਸੇ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਚੁੱਪ ਹੋ ਗਿਆ ਹੈ ਕਿਉਂਕਿ ਕਹਿਣ ਲਈ ਉਸ ਕੋਲ ਬਹੁਤ ਕੁਝ ਨਹੀਂ ਸੀ।
ਫਿਰ ਅਸੀਂ ਮੁਕਾਬਲਾ ਕਰਨਾ ਸ਼ੁਰੂ ਕਰਦੇ ਹਾਂ ਕਿ ਦੇਖਦੇ ਹਾਂ ਕੌਣ ਲੰਬੇ ਸਮੇਂ ਲਈ ਚੁੱਪ ਹੋ ਸਕਦਾ ਹੈ। ਅਤੇ ਅਸੀਂ ਅਸਲੀ ਚੁੱਪ ਦੀ ਸਾਰੀ ਧਾਰਣਾ ਨੂੰ ਗੁਆ ਦਿੰਦੇ ਹਾਂ।
ਮੁਕਾਬਲਿਆਂ ਤੋਂ ਬਾਹਰ ਆਕੇ ਇੱਕ ਰੱਬ ਨਾਲ ਜੁੜੋ।
