ਮਿੱਠੇ ਬੋਲ

ਕਦੇ ਨਾ ਬੋਲੈ ਕਉੜਾ

ਕਿੰਨੀ ਉਮਰ ਹੋ ਗਈ, ਕਿੰਨੀ ਕੋਸ਼ਿਸ਼ ਕੀਤੀ, ਕਿੰਨਾ ਮਨ ਨੂੰ ਸਮਝਾਇਆ, ਕਿੰਨੀਆਂ ਜੋਦੜੀਆਂ ਕੀਤੀਆਂ ਪਰ ਸੱਚ ਦੱਸਾਂ ਅਜੇ ਵੀ, ਹਾਲੇ ਵੀ ਗੁੱਸਾ ਚੜ੍ਹਦਾ ਹੈ, ਕੌੜਾ ਬੋਲਦਾ ਹਾਂ।

ਕੀ ਕਰਾਂ ?
ਕੀ ਸਾਰੀ ਕੀਤੀ ਭਗਤੀ, ਸੇਵਾ ਨਿਹਫਲ ਗਈ ?

ਨਹੀਂ ਜੀ ਨਹੀਂ

ਪਹਿਲਾਂ ਕੌੜੇ ਬੋਲਾਂ ਦੀ ਦਰ (frequency) ਬਹੁਤ ਜ਼ਿਆਦਾ ਸੀ । ਗੱਲ- ਗੱਲ ਤੇ ਗੁੱਸਾ ਆਉਂਦਾ ਸੀ ਹੁਣ ਘੱਟ ਗਿਆ ।

ਪਹਿਲਾਂ ਗੁੱਸਾ ਬਹੁਤ ਸਮਾਂ ਰਹਿੰਦਾ ਸੀ, ਮਨ ਤੇ ਹੰਢਾਉਂਦਾ ਸੀ, ਹੁਣ ਛੇਤੀ ਉਤਰ ਜਾਂਦਾ ਹੈ, ਕਦੇ-ਕਦੇ ਉਸੇ ਵੇਲੇ ਪਛੋਤਾਵਾ ਵੀ ਕਰ ਲਈਦਾ ਹੈ।

ਮਨਾਂ! ਡਰ ਨਾ! ਘਬਰਾਅ ਨਾ!
ਲੱਗਿਆ ਰਹੁ! ਲੱਗਿਆ ਰਹੁ!

ਸਾਡੇ ਇੱਕ ਪ੍ਰੋਫੈਸਰ ਸਾਹਿਬ ਜੀ ਨੂੰ ਜਦੋਂ ਗੁੱਸਾ ਚੜ੍ਹਦਾ ਹੈ ਅਾਵਾਜ ਉੱਚੇ ਨਹੀਂ ਹੁੰਦੀ , ਉਨੀ ਹੀ ਰਹਿੰਦੀ ਹੈ। ਬੋਲ ਖਰਵੇ ਨਹੀਂ, ਗਾਲਾਂ ਨਹੀਂ ਸਗੋਂ , ਆਮ ਵਾਂਗ ਹੀ ਰਹਿੰਦੇ ਹਨ ਬਸ ਸ਼ਬਦਾਂ ਦੀ ਚੋਣ ਹੀ ਦੱਸਦੀ ਹੈ ਕਿ ਗੁੱਸੇ ਵਿੱਚ ਗੱਲ ਕਰ ਰਹੇ ਹਨ।

ਪਰਮਾਤਮਾ ਮਿੱਠ ਬੋਲੜਾ ਹੈ ਉਸ ਦਾ ਭਗਤ ਵੀ ਮਿੱਠ ਬੋਲੜਾ ਹੀ ਚਾਹੀਦਾ ਹੈ ਪਰ ਇਹ ਯਾਤਰਾ ਲੰਮੀ ਵੀ ਹੈ ਤੇ ਟੇਡੀ ਵੀ, ਪਰਬਤ ਦੀ ਚੜ੍ਹਾਈ ਹੈ ਲਗੇ ਰਹੀਏ , ਲਗੇ ਰਹੀਏ, ਇੱਕ ਦਿਨ ਬਖਸ਼ਿਸ਼ ਹੋ ਜਾਵੇਗੀ ਤੇ ਸਾਹਿਬ ਵਾਂਗ ਬਣ ਜਾਵਾਂਗੇ।

ਮਿਠ ਬੋਲੜਾ ਜੀ ਹਰਿ ਸਜਣੁ ਸੁਅਾਮੀ ਮੋਰਾ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥

Leave a comment