ਸਾਡੀ ਜੀਵਨ ਯਾਤਰਾ ਇਕੱਠਿਆਂ ਦੀ ਬਹੁਤ ਛੋਟੀ ਹੈ!

ਅਤ੍ਹੰਤ ਆਸਾ ਆਥਿਤ੍ਹ ਭਵਨੰ ॥
ਅੰਗ -੧੩੫੪

ਅਤ੍ਹੰਤ – ਬੇਅੰਤ
ਆਸਾ – ਇੱਛਾਵਾਂ
ਆਥਿਤ੍ਹ – ਮਹਿਮਾਨ
ਭਵਨੰ – ਸਰੀਰ ਵਿੱਚ

ਸਾਡੇ ਕੋਲ ਬੇਅੰਤ ਇੱਛਾਵਾਂ ਅਤੇ ਅਣਸੁਲਝੀਆਂ ਮੁਸ਼ਕਿਲਾਂ ਹੁੰਦੀਆਂ ਹਨ। ਭਾਵੇਂ ਕਿ ਜ਼ਿੰਦਗੀ ਥੋੜੇ ਸਮੇਂ ਲਈ ਆਏ ਮਹਿਮਾਨ ਵਰਗੀ ਹੁੰਦੀ ਹੈ।


ਇਸ ਸੁੰਦਰ ਕਹਾਣੀ ਨੂੰ ਯਾਦ ਦਿਵਾਉਣ ਲਈ ਮੈਂ ਇੱਕ ਵੀਰ ਦਾ ਧੰਨਵਾਦ ਕਰਦਾ ਹਾਂ।

ਸਾਡੇ ਸਾਰੀਆਂ ਦੀ ਇੱਕਠਿਆਂ ਦੀ ਯਾਤਰਾ ਬਹੁਤ ਛੋਟੀ ਹੈ। ਇਹ ਸਾਰਿਆਂ ਲਈ ਇੱਕ ਸੁੰਦਰ ਸੰਦੇਸ਼ ਹੈ…

ਇੱਕ ਜਵਾਨ ਕੁੜੀ ਬੱਸ ਵਿੱਚ ਬੈਠੀ ਸੀ। ਅਗਲੇ ਬਸ ਸਟਾਪ ਤੇ ਇੱਕ ਬਜ਼ੁਰਗ ਔਰਤ ਬਸ ਵਿੱਚ ਚੜ ਗਈ ਅਤੇ ਉਸਦੇ ਕੋਲ ਆ ਕੇ ਬੈਠ ਗਈ।

ਉਸਨੇ ਸੀਟ ਵਿੱਚ ਦਾਖਲ ਹੁੰਦੇ ਹੁੰਦੇ ਹੀ ਕਈ ਬੈਗਾਂ ਨਾਲ ਕੁਚਲ ਦਿੱਤਾ ਅਤੇ ਉਸ ਕੁੜੀ ਦੇ ਦੂਜੇ ਪਾਸੇ ਬੈਠਾ ਵਿਅਕਤੀ ਪਰੇਸ਼ਾਨ ਹੋ ਗਿਆ। ਉਸਨੇ ਕੁੜੀ ਨੂੰ ਪੁੱਛਿਆ ਕਿ ਉਹ ਕਿਉਂ ਨਹੀਂ ਕੁਝ ਬੋਲ ਰਹੀ।

ਕੁੜੀ ਨੇ ਮੁਸਕਰਾ ਕੇ ਜਵਾਬ ਦਿੱਤਾ:

“ਇਹ ਜ਼ਰੂਰੀ ਨਹੀਂ ਕਿ ਕਿਸੇ ਅਜੀਬ ਗੱਲ ‘ਤੇ ਰੁੱਖੇ ਬਣ ਬਹਿਸ ਕੀਤੀ ਜਾਵੇ ਕਿਉਂਕਿ ਸਾਡੇ ਇੱਕਠਿਆਂ ਦਾ ਸਫ਼ਰ ਬਹੁਤ ਛੋਟਾ ਹੈ। ਮੈਂ ਅਗਲੇ ਸਟਾਪ ਤੇ ਉਤਰ ਹੀ ਜਾਣਾ ਹੈ।”

ਇਹ ਜਵਾਬ ਸੁਨਹਿਰੀ ਅੱਖਰਾਂ ਵਿਚ ਲਿਖਣ ਦਾ ਹੱਕਦਾਰ ਹੈ:

“ਕਿਸੇ ਮਹੱਤਵਪੂਰਣ ਚੀਜ਼ ਉੱਤੇ ਬਹਿਸ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ, ਸਾਡੀ ਮਿਲਣੀ ਦੀ ਯਾਤਰਾ ਬਹੁਤ ਛੋਟੀ ਹੈ।”

ਜੇ ਸਾਡੇ ਵਿਚੋਂ ਹਰੇਕ ਨੂੰ ਇਹ ਅਹਿਸਾਸ ਹੋ ਜਾਵੇ ਕਿ ਸਾਡਾ ਕੋਲ ਸਮਾਂ ਇੱਥੇ ਦੁਨੀਆ ਵਿੱਚ ਬਹੁਤ ਘੱਟ ਹੈ ਤਾਂ ਕਿ ਅਸੀਂ ਇਸਨੂੰ ਝਗੜਿਆਂ, ਵਿਅਰਥ ਬਹਿਸਾਂ, ਦੂਸਰਿਆਂ ਨੂੰ ਮਾਫ ਨਾ ਕਰਕੇ, ਅਸੰਤੋਖ ਅਤੇ ਨੁਕਸ ਲੱਭਣ ਵਾਲਾ ਰਵੱਈਆ ਵਰਤ ਕੇ ਨਾ ਬਰਬਾਦ ਕਰੀਏ। ਕੀ ਕਿਸੇ ਨੇ ਤੁਹਾਡਾ ਦਿਲ ਤੋੜਿਆ ਹੈ?

ਸ਼ਾਂਤ ਰਹੋ ਇਹ ਯਾਤਰਾ ਬਹੁਤ ਛੋਟੀ ਹੈ।

ਕੀ ਕਿਸੇ ਨੇ ਤੁਹਾਨੂੰ ਕੋਈ ਧੋਖਾ ਦਿੱਤਾ ਜਾਂ ਧੱਕੇਸ਼ਾਹੀ ਕੀਤੀ ਜਾਂ ਤੁਹਾਨੂੰ ਠੱਗੀਆ ਹੈ?

ਸ਼ਾਂਤ ਰਹੋ ਅਤੇ ਉਸਨੂੰ ਮਾਫ ਕਰ ਦੇਵੋ ਕਿਉਂਕਿ ਯਾਤਰਾ ਬਹੁਤ ਛੋਟੀ ਹੈ।

ਜੋ ਵੀ ਮੁਸੀਬਤਾਂ ਸਾਡੇ ਅੱਗੇ ਆਉਂਦੀਆਂ ਹਨ ਤਾਂ ਆਪਾਂ ਯਾਦ ਰੱਖੀਏ ਕਿ ਸਾਡਾ ਇੱਕਠਿਆਂ ਦਾ ਸਫ਼ਰ ਬਹੁਤ ਛੋਟਾ ਹੈ।

ਕੋਈ ਵੀ ਇਸ ਯਾਤਰਾ ਦੇ ਅੰਤ ਨੂੰ ਨਹੀਂ ਜਾਣਦਾ। ਕੋਈ ਨਹੀਂ ਜਾਣਦਾ ਕਿ ਉਨ੍ਹਾਂ ਦੇ ਰੁਕਣ ਦਾ ਸਮਾਂ ਕਦੋਂ ਆਵੇਗਾ।

ਇੱਕਠਿਆਂ ਸਾਡੀ ਜੀਵਨ ਦੀ ਯਾਤਰਾ ਬਹੁਤ ਛੋਟੀ ਹੈ।

ਆਓ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਪਿਆਰ ਕਰੀਏ। ਆਓ ਇੱਕ ਦੂਸਰੇ ਨੂੰ ਆਦਰ ਦੇਈਏ ਅਤੇ ਗ਼ਲਤੀਆਂ ਲਈ ਮਾਫ ਕਰੀਏ। ਆਓ ਅਸੀਂ ਸ਼ੁਕਰਗੁਜ਼ਾਰੀ ਅਤੇ ਖ਼ੁਸ਼ੀ ਨਾਲ ਭਰੇ ਹੋਈਏ।

ਜੇ ਮੈਂ ਤੁਹਾਨੂੰ ਕਦੇ ਦੁੱਖ ਪਹੁੰਚਾਇਆ ਹੈ, ਤਾਂ ਮੈਂ ਇਸ ਲਈ ਮਾਫੀ ਮੰਗਦਾ ਹਾਂ। ਜੇ ਤੁਸੀਂ ਕਦੇ ਮੈਨੂੰ ਦੁਖੀ ਕੀਤਾ ਹੈ, ਤਾਂ ਤੁਹਾਡੇ ਕੋਲ ਪਹਿਲਾਂ ਹੀ ਮੇਰੀ ਮਾਫੀ ਹੈ।

ਆਖਰਕਾਰ ਸਾਡੀ ਜੀਵਨ ਯਾਤਰਾ ਇਕੱਠਿਆਂ ਦੀ ਬਹੁਤ ਛੋਟੀ ਹੈ!

Leave a comment