ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥


ਇਕ ਬੀਬੀ ਜੀ ਕਹਿੰਦੇ,”ਮੈਂ ਤਾਂ ਬੜੀ ਵਾਰੀ , ਬੜੀ- ਬੜੀ ਬਾਣੀ ਸੁਣੀ ਹੈ,ਮੇਰੇ ਤਾਂ ਦੁਖ ਰੋਗ ਉਤਰੇ ਨਹੀਂ|”

ਕਿਓਂ ਨਹੀਂ ਉਤਰੇ?

ਕਿਉਂਕਿ ਉਹ ਕੇਵਲ ਕੰਨਾਂ ਨਾਲ ਸੁਣਦੇ ਰਹੇ |

ਅਸਲ ਵਿੱਚ ਤਾਂ ਬਾਣੀ ਮਨ ਨਾਲ ਸੁਣਨੀ ਹੈ | ਭਾਵ ਵਿਚਾਰ – ਵਿਚਾਰ ਕੇ, ਸਮਝ- ਸਮਝ ਕੇ, ਮਹਿਸੂਸ(feel) ਕਰ-ਕਰ ਕੇ ਪੜੀਏ, ਸੁਣੀਏ, ਗਾਵੀਏ ਤਾਂ ਹੀ ਅਸਲ ਰਸ-ਮਹਾ ਰਸ ਆਵੇਗਾ , ਅਨੰਦ ਆਵੇਗਾ ਤੇ ਦੁਖ, ਰੋਗ, ਸੰਤਾਪ ਸਭ ਨੱਠ ਜਾਣਗੇ |

ਦੁਖ ਅਸਲ ਵਿੱਚ ਸਾਡੇ ਮਨ ਵਿੱਚ ਹੀ ਵੱਸਦਾ ਹੈ | ਮਨ ਨੂੰ ਇਹੀ ਦੁਖੀ ਕਰਦਾ ਹੈ |

ਜੇਕਰ ਮਨ ਵਿੱਚ ਪ੍ਭੂ ਵੱਸ ਜਾਵੇ ਤਾਂ ਦੁਖ ਨੂੰ ਵੱਸਣ ਲਈ ਥਾਂ ਹੀ ਨਹੀਂ ਮਿਲੇਗੀ |
ਇਹ ਸਭ ਤੋਂ ਵਧੀਆ ਤਰੀਕਾ ਹੈ |

ਦੁੱਖਾਂ ਦਾ ਦਰਦ ਉਸੇ ਨੂੰ ਦੱਸੋ ਜਿਸ ਕੋਲ ਸੁੱਖ ਹੋਣ, ਜੋ ਸੁੱਖ ਦੇ ਸਕੇ । ਭਾਵ ਕੇਵਲ ਤੇ ਕੇਵਲ ਸਤਿਗੁਰੂ ਕੋਲ ਜਾ ਕੇ ਦੁੱਖਾਂ ਦੀ ਫਰਿਆਦ ਕਰੀਏ ।

ਹਾਂ ਸੰਗਤ ਵਿੱਚ,ਸਤਸੰਗੀਆਂ ਨਾਲ ਵੀ ਸਲਾਹ ਮਸ਼ਵਰਾ ਕੀਤੀ ਜਾ ਸਕਦੀ ਹੈ । ਪਰ ਮਨਮੁੱਖਾਂ ਅਤੇ ਭੇਖ ਧਾਰੀਆਂ,ਦੇਹ ਧਾਰੀਆਂ,ਸਿਆਣਿਆਂ ਕੋਲ ਜਾਣ ਨਾਲ ਕੁਝ ਨਹੀਂ ਬਣਦਾ ।


ਜਦ ਮਨੁੱਖ ਸੁੱਖਾਂ ਵਿੱਚ ਪ੍ਰਭੂ ਨੂੰ ਵਿਸਾਰ ਦਿੰਦਾ ਹੈ ਤਾਂ ਪ੍ਰਭੂ ਉਸ ਨੂੰ ਦੁੱਖ ਦਿੰਦਾ ਹੈ, ਤਾਂ ਉਹ ਦੁਬਾਰਾ ਪ੍ਰਭੂ ਨਾਲ ਜੋੜਨ ਦਾ ਉਪਰਾਲਾ ਕਰਦਾ ਹੈ, ਆਹਰ ਕਰਦਾ ਹੈ ।ਇੰਜ ਦੁੱਖ ਦਵਾਈ ਦਾ ਕੰਮ ਕਰਦੇ ਹਨ ਤੇ ਮਨੁੱਖ ਨੂੰ ਦੁਬਾਰਾ ਪ੍ਰਭੂ ਨਾਲ ਜੋੜ ਦਿੰਦੇ ਹਨ ।


ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

Leave a comment