ਮਨ ਬਹੁਤ ਪਰੇਸ਼ਾਨ ਹੋਵੇ ਤਾਂ ਕੀ-ਕੀ ਕਰੀਏ?

ਹਰੇਕ ਮਨੁੱਖ ਦੇ ਜੀਵਨ ਵਿੱਚ ਅਜਿਹੇ ਔਖੇ ਪਲ ਆਉਂਦੇ ਹੀ ਆਉਂਦੇ ਹਨ , ਜਦੋਂ ਉਹ ਸੋਚਦਾ ਹੈ ਕਿ ਬਸ ਹੁਣ ਇਹ ਦੁਨੀਆਂ ਹੀ ਛੱਡ ਜਾਈਏ ,ਹੁਣ ਹੋਰ ਨਹੀਂ ਲੜਿਆ ਜਾਂਦਾ ਥੱਕ ਗਿਆ ਹਾਂ ।


ਪਰ ਸੱਚ ਜਾਣਿਓ! ਇਹ ਔਖੀਆਂ ਘੜੀਆਂ ਹੀ ਹੁੰਦੀਆਂ ਹਨ । ਹਾਲੀ ਜੀਵਨ ਜੀਉਣ ਦੇ ਹੋਰ ਬੜੇ ਰਾਹ ਹਨ ਜੋ ਅਸੀਂ ਸੋਚੇ ਹੀ ਨਹੀਂ । ਦੁੱਖਾਂ, ਕਲੇਸ਼ਾਂ, ਪ੍ਰੇਸ਼ਾਨੀਆਂ ਨਾਲ ਮਨ ਏਨਾ ਦੁਖੀ ਹੋ ਜਾਂਦਾ ਹੈ ਕਿ ਸਾਨੂੰ ਠੀਕ ਰਾਹ ਹੀ ਨਹੀਂ ਦਿਸਦਾ। ਔਖੇ ਪਲ ਅਸੀਂ ਸਹਿਜ ਨਾਲ ਪਾਰ ਕਰ ਸਕੀਏ ਇਸ ਲਈ ਜਦੋਂ ਮਨ ਬਹੁਤ ਹੀ ਪ੍ਰੇਸ਼ਾਨ ਹੋਵੇ ਤਾਂ ਇਹ ਕੁਝ ਕੰਮ ਕਰਕੇ ਵੇਖੀਏ । ਬਹੁਤ ਲੋਕਾਂ ਨੂੰ ਇਨ੍ਹਾਂ ਨਾਲ ਆਰਾਮ ਮਿਲਿਆ ਹੈ।


੧. ਉਸ ਮਾਹੌਲ ਵਿਚੋਂ ਬਾਹਰ ਨਿਕਲੀਏ ਜੇ ਲੜਾਈ ਝਗੜਾ ਹੈ ,ਬੋਲ ਬੁਲਾਰਾ ਹੈ ,ਮਨ ਦੇ ਅੰਦਰ ਘਮਾਸਾਨ ਜੰਗ ਜਾਰੀ ਹੈ ਤਾਂ
੧. ਕਿਸੇ ਚੰਗੇ ਮਿੱਤਰ ਨੂੰ ਫੋਨ ਕਰੀਏ, ਹੋਰ ਪਾਸੇ ਦੀਆਂ ਗੱਲਾਂ ਪੁੱਛੀਏ,ਦੱਸੀਏ।
੨. ਉਸ ਦੇ ਘਰ ਮਿਲਣ ਚਲੇ ਜਾਈਏ।
੩. ਸੈਰ ਕਰਨ ਜਾਈਏ।


੨. ਜੇ ਉਸ ਵੇਲੇ ਬਾਹਰ ਨਾ ਜਾ ਸਕਦੇ ਹੋਈਏ ਤਾਂ ਮਨ ਨੂੰ ਕਿਸੇ ਹੋਰ ਆਹਰੇ ਲਾਈਏ
੧.ਗੁਰਬਾਣੀ ਪਾਠ ਕਰੀਏ, ਸਹਿਜ ਪਾਠ ਕਰੀਏ, ਕੀਰਤਨ ਕਰੀਏ, ਸੁਣੀਏ।
੨.ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਲਿਖਣਾ ਸ਼ੁਰੂ ਕਰ ਦੇਈਏ।
੩.ਮੁਸਕਰਾਉਣ ਦੀ ਕੋਸ਼ਿਸ਼ ਕਰੀਏ।
੪. ਲੰਮੇ ਤੇ ਗਹਿਰੇ ਸਾਹ ਲਈਏ।


੩. ਜੇ ਇੰਜ ਵੀ ਗੱਲ ਨਾ ਬਣੀ ਤਾਂ ਆਪਣੀ ਡਾਇਰੀ ਲਿਖੀਏ ਲਿਖੇ ਮੈਂ ਅੱਜ ਬਹੁਤ ਪ੍ਰੇਸ਼ਾਨ ਹਾਂ ਕਿਉਂਕਿ…( ਨੰਬਰ ੧,੨,੩ ਕਰਕੇ ਉਹ ਗੱਲਾਂ ਲਿਖੀਏ ) ਫੇਰ ਕੁਝ ਚਿਰ ਲਈ ਸਿਮਰਨ ਭਗਤੀ ਕਰ ਕੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਸੋਚੀਏ ਤੇ ਲਿਖੀਏ।

ਹੁਣ ਪ੍ਰੇਸ਼ਾਨੀ ਬਾਰੇ ਨਹੀਂ ਸੋਚਣਾ ਸਗੋਂ ਹੱਲ ਬਾਰੇ ਸੋਚਣਾ ਸ਼ੁਰੂ ਕਰੀਏ ।ਹੱਲ ਮਿਲਣਗੇ, ਜ਼ਰੂਰ ਮਿਲਣਗੇ ।

ਯਾਦ ਰੱਖੀਏ, ਕਦੇ ਕਦੇ ਪ੍ਰੇਸ਼ਾਨੀ ਜਾਂ ਗੁੱਸੇ ਸਮੇਂ ਸਾਡੇ ਅੰਦਰ ਵਾਧੂ ਤਾਕਤ ਪੈਦਾ ਹੋਈ ਹੁੰਦੀ ਹੈ। ਤੁਰਨ ਫਿਰਨ ਜਾਂ ਸਰੀਰਕ ਕੰਮ ਕਰਨ ਨਾਲ ਖਪਤ ਹੁੰਦੀ ਹੈ। ਮਨ ਨੂੰ ਕਿਸੇ ਹੋਰ ਪਾਸੇ ਲਾਉਣਾ ਅਤੇ ਵਾਧੂ ਤਾਕਤ ਨੂੰ ਖਪਤ ਕਰਨਾ ਹੀ ਦੋ ਮੁੱਖ ਰਾਹ ਹਨ, ਔਖੇ ਪਲਾਂ ਵਿੱਚੋਂ ਬਾਹਰ ਨਿਕਲਣ ਲਈ।

One thought on “ਮਨ ਬਹੁਤ ਪਰੇਸ਼ਾਨ ਹੋਵੇ ਤਾਂ ਕੀ-ਕੀ ਕਰੀਏ?

  1. ਜੈਸੇ ਧੋਬੀ ਸਾਬਨ ਲਗਾਇ ਪੀਟੈ ਪਾਥਰ ਸੈ ਨਿਰਮਲ ਕਰਤ ਹੈ ਬਸਨ ਮਲੀਨ ਕਉ ॥
    Just as a washerman applies soap to a dirty cloth and then beats it time and again on a slab to make it clean and bright.

    ਜੈਸੇ ਤੳ ਸੁਨਾਰ ਬਾਰੰ ਬਾਰ ਗਾਰ ਗਾਰ ਢਾਰ ਕਰਤ ਅਸੁਧ ਸੁਧ ਕੰਚਨ ਕੁਲੀਨ ਕਉ ॥
    Just as a goldsmith heats the gold time and again to remove its impurity and makes it pure and shining.

    ਜੈਸੇ ਤਉ ਪਵਨ ਝਕਝੋਰਤ ਬਿਰਖ ਮਿਲ ਮਲਯ ਗੰਧ ਕਰਤ ਹੈ ਚੰਦਨ ਪ੍ਰਬੀਨ ਕਉ ॥
    Just as fragrant breeze of Malay mountain shakes other plants violently making them sweet-smelling like sandalwood.

    ਤੈਸੇ ਗੁਰ ਸਿਖਨ ਦਿਖਾਇ ਕੈ ਬ੍ਰਿਥਾ ਬਿਬੇਕ ਮਾਇਆ ਮਲ ਕਾਟਿ ਕਰੈ ਨਿਜ ਪਦ ਚੀਨ ਕਉ ॥੬੧੪॥
    Similarly, the True Guru makes His Sikhs aware of the troublesome ailments and destroys the dross of maya with His knowledge, words and Naam, and then makes them aware of their self. (614)

    Bhai Gurdaas Ji in Vaaran

    Liked by 1 person

Leave a comment