ਡਿਪਰੈਸ਼ਨ ?

ਲੰਮਾ ਚਿਰ ਬਹੁਤ ਜ਼ਿਆਦਾ ਉਦਾਸੀ ਬਣੀ ਰਹੇ ਤਾਂ ਉਸ ਨੂੰ ਡਿਪਰੈਸ਼ਨ ਕਿਹਾ ਜਾਂਦਾ ਹੈ ।


ਇਹ ਸਾਡੀਆਂ ਤਿੰਨ ਗਤੀਵਿਧੀਆਂ ਉੱਤੇ ਇਕਦਮ ਪ੍ਰਭਾਵ ਹੁੰਦਾ ਹੈ
ਨੀਂਦ ,ਖਾਣਾ -ਪੀਣਾ ਅਤੇ ਕੰਮਕਾਜ ।

ਡਿਪਰੈਸ਼ਨ ਦੇ ਲੱਛਣ
੧.ਨੀਂਦ (ਬਹੁਤ ਵਧ ਜਾਣਾ ਜਾਂ ਘਟ ਜਾਣਾ )
੨.ਖਾਣਾ- ਪੀਣਾ (ਬਹੁਤ ਵਧ ਜਾਣਾ ਜਾਂ ਘਟ ਜਾਣਾ )
੩.ਉਦਾਸੀ
੪.ਕੰਮਕਾਜ ਸ਼ੌਂਕ ਹੀ ਨਾ ਕਰਨਾ, ਮਨ ਉਚਾਟ ਹੋ ਜਾਣਾ
੫.ਵਾਧੂ ਡਰ ਲੱਗਣਾ, ਅਣਦੇਖੇ ਡਰ ਵਿਚ ਘਿਰਿਆ ਰਹਿਣਾ
੬.ਨਾ ਉਮੀਦੀ, ਅਪਰਾਧ ਦੇ ਅਹਿਸਾਸ ਨਾਲ ਗ੍ਰਸ ਜਾਣਾ
੭.ਸਵੈ -ਘਟਾਓਵਾਦੀ ਅਹਿਸਾਸ
੮.ਪਾਚਨ -ਪ੍ਰਣਾਲੀ ਦਾ ਖ਼ਰਾਬ ਹੋਣਾ
੯.ਹਮੇਸ਼ਾ ਥੱਕੇ ਮਹਿਸੂਸ ਕਰਨਾ
੧੦.ਕੰਮ ਵਿੱਚ ਇਕਾਗਰਤਾ ਨਾ ਬਣਨਾ
੧੧.ਬਾਰ -ਬਾਰ ਰੋਣ ਨੂੰ ਦਿਲ ਕਰਨਾ
੧੨.ਖ਼ੁਦਕੁਸ਼ੀ ਦੇ ਵਿਚਾਰ ਲਗਾਤਾਰ ਆਉਣਾ


ਇੱਕ ਦਿਨ ਮੈਂ ਸੋਚਿਆ ਕਿਵੇਂ ਕਿੰਨੀ ਵਾਰੀ ਕਿੰਨੀਆਂ ਗੱਲਾਂ ਬਾਰੇ ਕਿੰਨੀ ਹੀ ਚਿੰਤਾ ਕੀਤੀ ।ਪਰ ਚਿੰਤਾ ਕਰਨ ਨਾਲ ਅੱਜ ਤਕ ਕਦੇ ਵੀ ਮੈਨੂੰ ਕੋਈ ਲਾਭ ਨਹੀਂ ਹੋਇਆ।ਸਗੋਂ ਬਹੁਤੀਆਂ ਗੱਲਾਂ ਜਿਨ੍ਹਾਂ ਦੀ ਮੈਂ ਚਿੰਤਾ ਕਰਦੀ ਰਹੀ ,ਉਹ ਹੋਈਆਂ ਹੀ ਨਹੀਂ । ਐਵੇਂ ਸਮਾਂ ਅਤੇ ਸਿਹਤ ਬਰਬਾਦ ਕੀਤੀ ।


ਹੁਣ ਮੈਂ ਸੋਚਿਆ ਹੈ ਕਿ ਕਦੇ ਵੀ ਚਿੰਤਾ ਨਹੀਂ ਕਰਨੀ।
ਚਿੰਤਾ ਕਰਨ ਨਾਲੋਂ ਆਪਣੇ ਚਿੱਤ ਵਿਚ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੀਏ।

ਚਿੰਤਾ ਨਹੀਂ ਚਿੰਤਨ ਕਰੀਏ । ਚਿੰਤਾ ਤੋਂ ਮੁਕਤ ਚਿਹਰਾ ਹਰ ਵੇਲੇ ਚੜ੍ਹਦੀ ਕਲਾ ਵਾਲਾ ਹੁੰਦਾ ਹੈ ।

One thought on “ਡਿਪਰੈਸ਼ਨ ?

Leave a comment