ਦੁੱਖ-ਸੁੱਖ

ਜੀਵ ਦੁੱਖਾਂ ਤੇ ਸੁੱਖਾਂ ਦੀ ਘੁੰਮਣਘੇਰੀ ਵਿੱਚ ਫਸਿਆ ,ਸਰੀਰਕ ਤੇ ਮਾਨਸਿਕ ਤੌਰ ਤੇ ਅਤੇ ਪੀਡ਼ਤ ਵੀ ਹੈ ਅਤੇ ਦੁਖੀ ਵੀ ।ਦੁਖੀ ਵੀ ਇਤਨਾ ਕਿ ਇਨ੍ਹਾਂ ਦੁੱਖਾਂ ਤੇ ਕਲੇਸ਼ਾਂ ਦੀ ਨਵਿਰਤੀ ਲਈ ਦਰ ਦਰ ਤੇ ਭਟਕ ਰਿਹਾ ਹੈ ,ਦਰ ਦਰ ਦਾ ਮੰਗਤਾ ਬਣਿਆ ਫਿਰਦਾ ਹੈ । ਕਦੇ ਕਿਸੇ ਦਰ ਦਾ ਕਦੀ ਕਿਸੇ ਦਰ ਦਾ।

ਕਦੇ ਕਿਸੇ ਦੀਆਂ ਲੱਤਾਂ ਘੁੱਟੀ ਜਾਂਦਾ ਹੈ ,ਕਦੇ ਕਿਸੇ ਦੇ ਪੈਰ ਫੜੀ ਜਾਂਦਾ ਹੈ । ਦਰ ਦਰ ਤੇ ਭਟਕਦਾ, ਲਿਲਕੜੀਆਂ ਲੈ ਰਿਹਾ ਹੈ। ਲੋਚਦਾ ਹੈ, ਕਿਸੇ ਢੰਗ ਨਾਲ ਦੁੱਖਾਂ ਦੀ ਨਵਿਰਤੀ ਹੋ ਸਕੇ। ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਇਸ ਨੂੰ ਦਰ ਦਰ ਦੀਆਂ ਠੋਕਰਾਂ ਖਾਂਦਿਆਂ, ਦਰ ਦਰ ਤੇ ਭਟਕਦਿਆਂ?

ਇਹਨਾ ਦੇ ਪ੍ਭਾਵ ਹੇਠ ਹੀ ਅਨਮੋਲ ਜੀਵਨ ਗੁਆ ਰਿਹਾ ਹੈ, ਪਰ ਨਾ ਸ਼ਾਤੀ ਨਸੀਬ ਹੋਈ, ਨਾਂ ਦੁਖਾਂ ਤੋਂ ਛੁਟਕਾਰਾ । ਮੰਗਦਾ ਸੁੱਖ ਹੈ, ਪਰ ਪਾਉਂਦਾ ਦੁੱਖ ਹੈ ।


ਇਸ ਦੀ ਦਸ਼ਾ ਇਹੋ ਜਿਹੀ ਹੈ


ਸੁਖ ਕੇੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ (੪੧੧)


ਇੰਜ ਲੱਗਦਾ ਹੈ ਕਿ ਇਹ ਸਭ ਕੁਝ ਮਨੁੱਖੀ ਚੇਤਨਾ ਦੇ ਪ੍ਰਭਾਵ ਕਾਰਨ ਹੀ ਹੈ ।


ਮਨੁੱਖੀ ਚੇਤਨਾ ਦੇ ਦੋ ਭਾਗ ਹਨ:
ਝੁਕਾਉ ਅਤੇ ਸੁਭਾਓ

ਮਨੁੱਖ ਦਾ ‘ਝੁਕਾਉ’ ਸਦਾ ਸਰੀਰ ਵੱਲ ਰਹਿੰਦਾ ਹੈ । ਇਸ ਦੇ ਪ੍ਰਭਾਵ ਹੇਠ ਮਨ ਹਮੇਸ਼ਾ ਹੀ ਹਓਮੈ, ਈਰਖਾ , ਦਵੈਤ, ਨਿੰਦਾ, ਚੁਗਲੀਆਂ ਵਿੱਚ ਪਿਆ ਕੁੜਦਾ ਤੇ ਕਲਪਦਾ ਰਹਿੰਦਾ ਹੈ ।
ਸਰੀਰ ਵੱਲ ਝੁਕਾਓ ਸਦਕਾ ਹੀ ਇਹ ਸਦਾ ਇਸੇ ਵਹਿਮ ਵਿਚ ਰਹਿੰਦਾ ਹੈ ਕਿ ਮੇਰੇ ਸਰੀਰ ਨੂੰ ਕੁਝ ਨਾ ਹੋ ਜਾਏ ।


ਚੇਤਨਾ ਦਾ ਦੂਸਰਾ ਭਾਗ ਹੈ ‘ਸੁਭਾਓ’ ਚੇਤਨਾ ਦੇ ਇਸੇ ਭਾਗ ਹੇਠ ਇਹ ਸਦਾ ਹੀ ਸਰੀਰ ਲਈ ਜਾਂ ਸਰੀਰ ਨੇ ਜੁੜੇ ਹੋਏ ਸੁੱਖ ਸਾਧਨਾਂ ਲਈ ਯਤਨਸ਼ੀਲ ਹੈ । ਮਨੁੱਖ ਹਮੇਸ਼ਾਂ ਇਸ ਭੁਲੇਖੇ ਵਿੱਚ ਹੈ ਕਿ ਮੇਰੇ ਮਿੱਤਰ ,ਮੇਰੇ ਸਾਥੀ ,ਮੇਰੇ ਸਬੰਧੀ, ਮੇਰੇ ਧੀਆਂ ਪੁੱਤ, ਧਨ ਦੌਲਤ ਇਹ ਜਿਤਨੇ ਵੀ ਨੇ ਮੇਰੇ ਨਾਲ ਹੀ ਰਹਿਣਗੇ ਹਮੇਸ਼ਾ ।

Leave a comment