ਡਿਜ਼ੀਟਲ ਸੈਕਸ ਕਰਾਇਮ- ਸਾਉਥ ਕੋਰੀਆ ਤੋਂ ਸਬਕ ਲੈਣ ਦੀ ਲੋੜ

ਹੋ ਸਕਦਾ ਹੈ ਇਸ ਲੇਖ ਵਿੱਚ ਵਰਤੀ ਗਈ ਸ਼ਬਦਾਵਲੀ ਤੁਹਾਨੂੰ ਪਸੰਦ ਨਾ ਆਵੇ।

ਡਾਕਟਰ ਸੀ ਉਸਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਦਾ ਨਾਮ :-
ਦੱਖਣੀ ਕੋਰੀਆ ਐਸਾ ਦੇਸ਼ ਹੈ ਜਿੱਥੇ ਹਰ ਤਕਨੀਕ ਪਹਿਲਾਂ ਪਹੁੰਚਦੀ ਹੈ,ਇਹ ਸਮਝ ਲਵੋ ਕਿ ਭਾਰਤ ਨਾਲੋਂ ਦਸ ਸਾਲ ਹਰ ਤਕਨੀਕ ਵਿੱਚ ਅੱਗੇ ਹੈ। ਇੰਟਰਨੈੱਟ ,ਮੋਬਾਇਲ,ਇਲੈਕਟ੍ਰਾਨਿਕਸ ਵਿੱਚ ਸੈਮਸੰਗ ਵਰਗੀਆਂ ਕੰਪਨੀ ਓਥੋਂ ਹੀ ਹੈ।
ਇਸ ਮੁਲਕ ਵਿੱਚ ਚੋ ਜੋ ਬਿਨ ਟੈਲੀਗ੍ਰਾਮ ਰਾਹੀਂ ” ਡਾਕਟਰ ” ਨਾਮ ਤੇ ਆਈਡੀ ਬਣਾਉਂਦਾ। ਉਸ ਮਗਰੋਂ ਓਥੇ ਹੀ ਅਲੱਗ ਅਲੱਗ ਤਰ੍ਹਾਂ ਦੇ ਗਰੁੱਪ ਬਣਾਏ ਜਾਂਦੇ ਹਨ ਜਿਹਨਾਂ ਨੂੰ ਰੂਮ-1 ਤੇ ਰੂਮ-2 ਤੋਂ ਸੈਂਕੜੇ ਨੰਬਰ ਦਿੱਤੇ ਜਾਂਦੇ ਹਨ।
ਫ਼ਿਰ ਇੰਟਰਨੈੱਟ ਤੋਂ ਲੱਭ ਕੇ ਕੁੜੀਆਂ ਨੂੰ ਨੌਕਰੀ ਦੇਣ ਦੇ ਬਹਾਨੇ ਉਹਨਾਂ ਨੂੰ ਸੱਦਿਆ ਜਾਂਦਾ ਸੀ,ਉਹਨਾਂ ਦੇ ਫੋਟੋਗ੍ਰਾਫ ਮੰਗਵਾਏ ਜਾਂਦੇ ਸੀ। ਫਿਰ ਵੱਖੋ ਵੱਖਰੇ ਤਰੀਕਿਆਂ ਜਿਵੇਂ ਹੈਕਿੰਗ ,ਲਾਰਾ ,ਬਹਾਨਾ , ਫੋਟੋਆਂ ਬਣਾਕੇ , ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਉਹਨਾਂ ਦੇ ਘਰ ਆਉਣ ਦੀ ਰਾਹ ਵਿੱਚੋ ਕਿਡਨੈਪ ਕਰਨ ਦੀ, ਦੋਸਤ ਰਿਸ਼ਤੇਦਾਰਾਂ ਨੂੰ ਫੋਟੋਆਂ ਤਸਵੀਰਾਂ ਭੇਜਣ ਦੀ ਧਮਕੀ ਦੇਕੇ ਸੈਕਸੂਅਲ ਕ੍ਰਾਈਮ ਕਰਵਾਏ ਜਾਂਦੇ ਸੀ।
ਆਨਲਾਈਨ ਨੌਰਮਲ ਸੈਕਸ ਤੋਂ ਲੈ ਕੇ ਵੀਡੀਓ ਕਾਲ, ਰੇਪ ,ਜਾਨਵਰਾਂ ਨਾਲ ਸੈਕਸ , ਪ੍ਰਾਈਵੇਟ ਹਿੱਸਿਆਂ ਵਿੱਚ ਵੱਖੋ ਵੱਖ ਚੀਜ਼ਾਂ ਤੋਂ ਲੈ ਕੇ ਕੀੜੀਆਂ ਤੱਕ ਨੂੰ ਪਾਉਣ ਲਈ ਕਿਹਾ ਜਾਂਦਾ ਸੀ।
“ਰੇਪ ਕਰੋ” ਇੰਝ ਸੀ ਜਿਵੇਂ ਕੋਈ ਹੇੱਲੋ ਕਹਿੰਦਾ ਹੋਵੇ। ਉਹਨਾਂ ਵਿੱਚੋਂ ਕੁਝ ਨੂੰ ਮਿਥੇ ਥਾਂ ਤੇ ਬੁਲਾ ਕੇ ਵੀ ਇਹ ਸਭ ਕੀਤਾ ਜਾਂਦਾ ਸੀ। ਐਨਾ ਡਰ ਤੇ ਸਹਿਮ ਓਹਨਾ ਅੰਦਰ ਭਰ ਦਿੱਤਾ ਜਾਂਦਾ ਸੀ ਕਿ ਉਹ ਕਦੇ ਆਪਣੇ ਘਰੋਂ ਬਾਹਰ ਨਿਕਲਣੋ ਵੀ ਡਰਨ ਲੱਗੀਆਂ। #HarjotDiKalam
ਇਸ ਰੈਕੇਟ ਦਾ ਸ਼ਿਕਾਰ ਕਰੀਬ 74 ਦੇ ਕਰੀਬ ਔਰਤਾਂ ਹੋਈਆਂ ਜਿਸ ਵਿੱਚੋ 20 ਦੇ ਕਰੀਬ 18 ਸਾਲ ਤੋਂ ਘੱਟ ਉਮਰ ਦੀਆਂ ਸੀ।
ਇਹਨਾਂ ਔਰਤਾਂ ਨਾਲ ਹੁੰਦੇ ਰੇਪ ਤੇ ਘਟੀਆ ਤਰੀਕੇ ਦੇ ਸੋਸ਼ਣ ਨੂੰ ਕਰੀਬ 10,000 ਲੋਕਾਂ ਨੇ ਵੇਖਿਆ। ਜਿਆਦਾਤਰ ਲਾਈਵ। ਜਿਸ ਲਈ ਉਹਨਾਂ ਨੇ ਲਿਖ ਰੁਪਏ ਹਰ ਵਾਰ ਪੇ ਕੀਤੇ ਜ਼ਿਆਦਾ ਕੁਝ ਆਨ ਡਿਮਾਂਡ ਹੁੰਦਾ।
ਪੁਲਿਸ ਵੱਲੋਂ ਖੋਜ ਕਰਦੇ ਕਰਦੇ ਇਹ ਗੱਲ ਤੱਕ ਪਹੁੰਚਦੇ ਕਰੀਬ ਦੋ ਸਾਲ ਲੱਗੇ। ਅਖੀਰ ਮਾਰਚ 2020 ਚ ਮੁੱਖ ਸਰਗਣਾ ਡਾਕਟਰ ਫੜ੍ਹਿਆ ਗਿਆ। ਉਹ ਡਿਜੀਟਲ ਤਰੀਕੇ ਨਾਲ ਪੈਸੇ ਹਾਸਿਲ ਕਰਦਾ ਸੀ। ਸ਼ਾਇਦ ਕਰੋੜਾਂ ਰੁਪਏ ਉਸਨੇ ਕਮਾਏ।

Cho Ju-bi:His online handle was Baksa, or Doctor.


ਇਸ ਸਾਲ ਅਕਤੂਬਰ ਵਿੱਚ ਉਸਨੂੰ 40 ਸਾਲ ਦੀ ਕੈਦ ਸੁਣਾਈ ਗਈ।
ਹਲੇ ਉਸਦੇ ਗਰੁੱਪ ਦੇ ਬਾਕੀ ਲੋਕਾਂ ਤੇ ਕਾਰਵਾਈ ਜਾਰੀ ਹੈ।
ਡਿਜੀਟਲ ਕ੍ਰਾਈਮ ਨੂੰ ਰੋਕਣਾ ਹਲੇ ਵੀ ਦੱਖਣੀ ਕੋਰੀਆ ਵਿੱਚ ਭਾਰਤ ਵਾਂਗ ਹੀ ਢਿੱਲਾ ਹੈ। ਓਥੇ ਟਰਾਇਲ ਰੂਮਾਂ , ਹੈਕਿੰਗ ਨਾਲ ਵੀਡੀਓ, ਵਾਸ਼ਰੂਮਾਂ ਵਿੱਚੋ ਵੀਡੀਓ ਬਣਾ ਲੈਣਾ ਤੇ ਆਨਲਾਇਨ ਵੇਚਣ ਤੇ ਬਲੈਕਮੇਲ ਦੇ ਕ੍ਰਾਈਮ ਬਹੁਤ ਜਿਆਦਾ ਹਨ।
ਔਰਤ ਦੀ ਅਸ਼ਲੀਲ ਤਸਵੀਰ ਵਾਇਰਲ ਹੋਣ ਤੇ ਇੱਜਤ ਦਾਗਦਾਰ ਹੋਣ ਦੇ ਸਮਾਜਿਕ ਠੱਪੇ ਤੋਂ ਬਚਣ ਲਈ ਪੈਸੇ ਦਿੱਤੇ ਜਾਂਦੇ ਹਨ ਬਲੈਕਮੇਲਰ ਦੀਆਂ ਹੋਰ ਗੱਲਾਂ ਮੰਨਿਆਂ ਜਾਂਦੀਆਂ ਹਨ। ਹੁਣ ਓਥੇ ਇੱਕ ਮੁਹਿੰਮ ਸ਼ੁਰੂ ਹੋਈ ਹੈ ਕਿ ਇਸ ਕ੍ਰਾਈਮ ਨੂੰ ਆਮ ਰੇਪ ਕਾਨੂੰਨ ਦੇ ਬਰਾਬਰ ਲਿਆ ਕਿ ਐਸੇ ਲੋਕਾਂ ਨਾਲ ਨਜਿੱਠਿਆ ਜਾਏ।
ਕਿਉਂਕਿ ਡਾਕਟਰ ਨੇ ਜਿਹਨਾਂ ਔਰਤਾਂ ਦੀ ਜਿੰਦਗ਼ੀ ਬਰਬਾਦ ਕੀਤੀ ਉਹਨਾਂ ਵਿੱਚੋਂ ਇੱਕ 16 ਸਾਲ ਦੀ ਬੱਚੀ ਨੇ ਇੰਝ ਆਪਣਾ ਦਰਦ ਬਿਆਨ ਕੀਤਾ ਕਿ “, ਕਿ ਭਾਵੇਂ ਉਸਨੂੰ ਸਜਾ ਹੋ ਗਈ ਪਰ ਉਹ ਮੇਰੀ ਉਮਰ ਭਰ ਲਈ ਰੂਹ ਤੇ ਜੋ ਜਖਮ ਲਗਾ ਗਿਆ ਹੈ ਉਹ ਕਦੇ ਨਹੀਂ ਮਿਟਣਗੇ , ਉਸਨੇ ਮੇਰੀ ਅੱਲ੍ਹੜ ਉਮਰ ,ਮੇਰੇ ਸੁਪਨੇ ਤੇ ਮੇਰੇ ਸਭ ਸ਼ੌਂਕ ਖਤਮ ਕਰ ਦਿੱਤੇ ਹਨ, ਮੈਂ ਹੁਣ ਇੱਕ ਜਿੰਦਾ ਲਾਸ਼ ਤੋਂ ਵੱਧ ਕੁਝ ਨਹੀਂ, ਇੰਸ ਦਰਦ ਤੋਂ ਬਚਣ ਲਈ ਮੈਂ ਆਪਣੀ ਪੜ੍ਹਾਈ ਘਰ ਸਭ ਛੱਡ ਦਿੱਤਾ ਤੇ ਹੁਣ ਨਸ਼ੇ ਦੀ ਆਦੀ ਹੋ ਚੁੱਕੀ ਹਾਂ।”
ਇਸ ਆਰਟੀਕਲ ਨੂੰ ਪੰਜਾਬੀ ਚ ਲਿਖਣ ਦਾ ਮਕਸਦ ਇਹ ਸੀ ਅਗਲੇ ਕੁਝ ਸਾਲਾਂ ਚ ਜਿਉਂ ਜਿਉਂ 4G ਤੇ 5G ਤੇ ਹੋਰ ਵਧੀਆ ਤਕਨੀਕੀ ਫੋਨ ਘਰਾਂ ਤੱਕ ਪਹੁੰਚਣਗੇ ਤਾਂ ਖੁਰਾਫਤੀ ਦਿਮਾਗ ਭਾਰਤ ਚ ਇਹੋ ਕੁਝ ਸ਼ੁਰੂ ਕਰਨਗੇ।
ਮੈਂ ਪਹਿਲਾਂ ਲਿਖਿਆ ਹੈ ਕਿ ਭਾਰਤ ਚ ਵੀਡੀਓ ਲੀਕ ਕਰਨ ਤੇ ਹੋਰ ਇਵੇਂ ਦੇ ਸੈਕਸ ਕ੍ਰਾਈਮ ਬਹੁਤ ਵਧ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਵਧਣ ਦੀ ਸੰਭਾਵਨਾ ਹੈ।
ਪੜ੍ਹਾਈ ਲਈ ਹੌਲੀ ਹੌਲੀ ਮੋਬਾਇਲ ਬੱਚਿਆਂ ਦੇ ਹੱਥ ਪਹੁੰਚ ਗਏ ਹਨ। ਬੱਚੇ ਜੋ ਕਿ ਅਣਭੋਲ ਹੁੰਦੇ ਹਨ। ਖ਼ਾਸ ਕਰਕੇ ਜੁਆਨ ਹੋ ਰਹੇ ਬਚੇ ਉਹਨਾਂ ਨੂੰ ਉਕਸਾਉਣਾ ਉਹਨਾਂ ਨੂੰ ਫਸਾਉਣਾ ਕਾਫੀ ਆਸਾਨ ਹੁੰਦਾ। ਹਹਿ ਡਰ ਵੀ ਛੇਤੀ ਜਾਂਦੇ ਹਨ ਉਹ ਫਸ ਵੀ ਛੇਤੀ ਜਾਂਦੇ ਹਨ। ਪਿਛਲੇ ਸਾਲ ਅਮ੍ਰਿੰਤਸਰ ਵਾਲੀ ਕੁੜੀ ਦਾ ਕੇਸ ਤੁਸੀਂ ਪੜ੍ਹਿਆ ਹੋਏਗਾ।
ਇਸ ਲਈ ਤੁਸੀ ਹੀ ਨਹੀਂ ਸਗੋਂ ਤੁਹਾਡੇ ਬੱਚੇ ਤੁਹਾਡੇ ਤੋਂ ਵੱਧ ਸੈਕਸ ਕ੍ਰਾਈਮ ਦੇ ਸ਼ਿਕਾਰ ਹੋ ਸਕਦੇ ਹਨ। ਕੁੜੀਆਂ ਜਿਥੇ ਭੁਗਤਨਗੀਆਂ, ਓਥੇ ਇੰਸ ਉਮਰ ਦੇ ਮੁੰਡਿਆਂ ਨੂੰ ਕੋਈ ਹੋਰ ਇਹ ਸਭ ਕਰਨ ਲਈ ਉਕਸਾ ਸਕਦਾ ਹੈ।
ਇਸ ਲਈ ਜਰੂਰੀ ਹੈ ਕਿ ਆਪਣੇ ਬੱਚਿਆ ਨੂੰ ਸੈਕਸ ,ਆਨਲਾਇਨ ਗੱਲਬਾਤ ,ਰਿਸ਼ਤੇ, ਸ਼ੇਅਰਿੰਗ ਬਾਰੇ ਸਹੀ ਜਾਣਕਾਰੀ ਦੇਵੋ। ਉਹਨਾਂ ਨੂੰ ਦੱਸੋ ਕੀ ਸਹੀ ਹੈ ਕੀ ਗਲਤ। ਕਿਹੜੀ ਗੱਲ ਮੰਨਣੀ ਹੈ ਕਿਹੜੀ ਨਹੀਂ। ਕੁਝ ਗਲਤ ਹੋਣ ਤੇ ਉਹਨਾ ਨੂੰ ਕਸੂਰਵਾਰ ਦੱਸਣ ਦੀ ਬਜਾਏ ਉਹਨਾਂ ਨੂੰ ਸਮਝੋ,ਅਪਰਾਧ ਬਿਰਤੀ ਵਾਲੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ।
ਖਾਸ ਕਰ ਮੁੰਡਿਆਂ ਨੂੰ ਬੇਹਤਰ ਸਮਝ ਦੇਣ ਦੀ ਲੋੜ ਹੈ ਕਿ ਕਿਉਕਿ ਤਕਨੀਕ ਵਿੱਚ ਜਦੋਂ ਉਹਨਾਂ ਨੂੰ ਲਗਦਾ ਹੈ ਕਿ ਕੋਈ ਇਹ ਜਾਣ ਨਹੀਂ ਸਕੇਗਾ ਉਹ ਕੌਣ ਹਨ ਤਾਂ ਅਕਸਰ ਗਲਤ ਵੱਲ ਭੱਜਦੇ ਹਨ। #HarjotDiKalam
ਕੁੜੀਆਂ ਨੂੰ ਹਰ ਵਕਤ ਇੱਜਤ ,ਇੱਜਤ ਕਰਨ ਨਾਲੋ ਗਲਤ ਖਿਲਾਫ ਕਹਿਣ ਦੀ ਆਦਤ ਪਾਵੋ।
ਤਕਨੀਕ ਇੱਕ ਖਤਰਨਾਕ ਹਥਿਆਰ ਹੈ ਜੋ ਜਦੋਂ ਵੀ ਬੁਰੇ ਦਿਮਾਗ ਵਾਲੇ ਲੋਕਾਂ ਤੱਕ ਪਹੁੰਚੇਗਾ ਇਹ ਸਭ ਤੋਂ ਕਮਜ਼ੋਰ ਮਨ ਵਾਲੇ ਲੋਕਾਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਏਗਾ।
ਮਨ ਦੀ ਮਜ਼ਬੂਤੀ ,ਸਹੀ ਸਿੱਖਿਆ ,ਸਹੀ ਨਿਗ੍ਹਾਦਾਰੀ ਤੁਹਾਨੂੰ ਤੇ ਤੁਹਾਡੇ ਆਸ ਪਾਸ ਵਾਲਿਆ ਨੂੰ ਸੁਰੱਖਿਅਤ ਰੱਖੇਗਾ। ਸਭ ਤੋਂ ਜਰੂਰੀ ਗੱਲ ਹੈ ਕਿ ਕ੍ਰਾਈਮ ਹੋਣ ਮਗਰੋਂ ਪੁਲਿਸ ਰਿਪੋਰਟ ਜੋ ਕਿ ਅਕਸਰ ਇੱਜਤ ਦਾ ਇਸ਼ੂ ਬਣਾ ਕੇ ਲੋਕੀ ਕਰਨੋ ਡਰਦੇ ਹਨ । ਸਾਈਬਰ ਰਿਪਰੋਟ ਕਰਨੀ ਬਹੁਤ ਜਰੂਰੀ ਹੈ। ਕੋਈ ਵੀ ਅਨਸਰ ਜੋ ਅੱਜ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਬਲੈਕਮੇਲ ਕਰ ਰਿਹਾ ਕੱਲ੍ਹ ਨੂੰ ਕਿਸੇ ਹੋਰ ਨੂੰ ਕਰੇਗਾ।
ਇੰਝ ਹੀ ਜਿਵੇਂ ਇਸ ਗਰੁੱਪ ਵਾਲੇ ਡਾਕਟਰ ਨੂੰ ਸੀ ਕਿ ਉਹ ਕਦੇ ਫੜ੍ਹਿਆ ਨਹੀਂ ਜਾਏਗਾ ਕਿਉਕਿ ਟੈਲੀਗ੍ਰਾਮ ਇੱਕ ਪ੍ਰਾਈਵੇਸੀ ਵਾਲੀ ਐਪ ਹੈ ਕਿਸੇ ਨੂੰ ਲੱਭਣਾ ਨਾਮੁਮਕਿਨ ਹੈ। ਉਹ ਪੈਸੇ ਵੀ ਡਿਜੀਟਲ ਕਰੰਸੀ ਚ ਲੈਂਦਾ ਸੀ। ਅਖੀਰ ਪੁਲਿਸ ਨੂੰ ਡਿਜੀਟਲ ਕਰੰਸੀ ਵਾਲਿਆਂ ਤੋਂ ਹੀ ਉਸਦਾ ਪਤਾ ਕਰਵਾਉਣਾ ਪਿਆ ।ਦੋ ਸਾਲ ਮਗਰੋਂ ਪਤਾ ਲੱਗਾ ਫਿਰ ਵੀ ।
ਪਰ ਭਾਰਤ ਚ ਤਾਂ ਲੋਕੀ ਪੇਟੀਐੱਮ ਰਾਹੀਂ ਪੈਸੇ ਲੈ ਕੇ ਵੀ ਬਚ ਜਾਂਦੇ ਹਨ। ਇਹ ਕਾਨੂੰਨੀ ਵਿਵਸਥਾ ਸੁਧਰਨ ਚ ਵਕਤ ਲੱਗੇਗਾ ਪਰ ਸ਼ਿਕਾਇਤ ਕਰਨਾ ਤੇ ਲਗਾਤਾਰ ਫੋਲੋ ਕਰਨਾ ਬਹੁਤ ਜਰੂਰੀ ਹੈ। ਹਾਲਾਂਕਿ ਪੇਟੀਐੱਮ ਤੇ ਪੈਸੇ ਪੇ ਕਰਕੇ ਕੁੜੀ ਨਾਲ ਸੈਕਸੂਲ ਗੱਲ ਦੇ ਬਹਾਨੇ ਮੁੰਡੇ ਵੀ ਠੱਗੀ ਦਾ ਧੰਦਾ ਕਰ ਰਹੇ ਹਨ ਆਨਲਾਈਨ ਇਸ ਵੀ ਲੋਕੀਂ ਲੱਖਾਂ ਗੁਆ ਚੁੱਕੇ ਹਨ।
ਉਮੀਦ ਹੈ ਕਿ ਆਪੋ ਆਪਣੇ ਆਸ ਪਾਸ ਇਸ ਸਭ ਨੂੰ ਤੁਸੀਂ ਫੋਲੋ ਕਰੋਗੇ।
( ਦੁਨੀਆਂ ਕਰੂਰਤਾ ਦੀਆਂ ਹੱਦਾਂ ਨੂੰ ਉਲੰਘ ਰਹੀ ਹੈ, ਹੁਣੇ ਜਿਹੇ ਇੱਕ ਵੱਡੀ ਪੋਰਨ ਸਾਈਟ ਨੂੰ ਆਪਣੇ 60% ਤੋਂ ਵੱਧ ਵੀਡੀਓ ਹਟਾਉਣੇ ਪਏ ਕਿਉਕਿ ਉਹ ਵੀ ਬੱਚਿਆਂ ਨਾਲ ਜਾਂ ਰੇਪ ਨਾਲ ਸਬੰਧਤ ਸੀ, ਜਿਹਨਾਂ ਨੂੰ ਵੇਖਣ ਵਾਲਿਆ ਦੀ ਗਿਣਤੀ ਲੱਖਾਂ ਵਿੱਚ ਸੀ, ਲਗਾਤਾਰ ਆਵਾਜ ਚੁੱਕਣ ਕੇਸ ਲੜ੍ਹਨ ਮਗਰੋਂ ਇਹ ਸੰਭਵ ਹੋਇਆ , ਕਿਉਂਕਿ ਇੱਕ ਵਾਰ ਵੀਡੀਓ ਅਪਲੋਡ ਹੋਣ ਮਗਰੋਂ ਇਹ ਲਗਪਗ ਨਾਮਮੁਕਿਨ ਹੁੰਦਾ ਕਿ ਉਹ ਮੁੜ ਨਹੀਂ ਆਏਗੀ। ਕੋਈ ਹੋਰ ਪਾ ਦੇਵੇਗਾ। ਦੁਨੀਆਂ ਭਰ ਦੇ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਸਰਕਾਰਾਂ ਇਸ ਪਾਸੇ ਧਿਆਨ ਦੇਣਗੀਆਂ। ਦੂਸਰੇ ਪਾਸੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵੀ ਮਾਨਸਿਕ ਤੌਰ ਤੇ ਕਾਊਂਸਲ ਕੜਨ ਦੀ ਲੋੜ ਹੈ ਜੋ ਬੱਚਿਆਂ ਜਾਂ ਰੇਪ ਵਰਗੇ ਵੀਡੀਓਜ਼ ਚ ਸੈਕਸ ਦੀ ਸੰਤੁਸ਼ਟੀ ਲੱਭਦੇ ਹਨ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਪਰ ਇਹ ਬਹੁਤ ਖਤਰਨਾਕ ਹੈ ਕਿਉਕਿ ਇਹ ਕਿਸੇ ਦੀ ਜਿੰਦਗ਼ੀ ਨੂੰ ਆਪਣੇ ਕੁਝ ਪਲਾਂ ਲਈ ਦੇ ਸੁਆਦ ਬਰਬਾਦ ਕਰ ਦੇਣਾ ਹੈ। ਅਸਲ ਤੇ ਸਹੀ ਕਾਮੁਕਤਾ ਤੇ ਸੁਚੱਜੇ ਸੈਕਸ ਸਬੰਧਾਂ ਬਾਰੇ ਪੁਰਾਣੀ,ਅਜੋਕੀ ਤੇ ਨਵੀਂ ਪੀੜ੍ਹੀ ਨੂੰ ਦੱਸਣਾ ਬਹੁਤ ਜਰੂਰੀ ਹੈ , ਤੇ ਔਰਤ ਪ੍ਰਤੀ ਧਾਰਨਾ ਬਦਲ ਕੇ ਭਾਰਤ ਵਿੱਚ ਕਾਫ਼ੀ ਬਦਲਾਅ ਹੋ ਸਕਦਾ ਜਿਥੇ ਸੈਕਸ ਕ੍ਰਾਈਮ ਦਾ ਸਾਰਾ ਦੋਸ਼ ਅੱਜ ਵੀ ਔਰਤ ਸਿਰ ਮੜ੍ਹ ਦਿੱਤਾ ਜਾਂਦਾ ਓਥੇ ਅਜਿਹਾ ਕੁਝ ਰਿਪੋਰਟ ਕਰਨਾ ਔਖਾ ਹੈ। ਇਥੇ ਹਾਲਾਤ ਸਾਊਥ ਕੋਰੀਆ ਤੋਂ ਵੀ ਬੁਰੇ ਹਨ।)

Leave a comment