ਉਰਝੀ ਤਾਣੀ ਕਿਛੁ ਨ ਬਸਾਇ ॥
ਅੰਗ- ੧੩੩੦
ਉਰਝੀ– ਉਲਝੀ ਹੋਈ
ਤਾਣੀ– ਡੋਰ
ਕਿਛੁ ਨ ਬਸਾਇ– ਕਾਬੂ ਨਹੀਂ ਆਉਂਦੀ
ਜ਼ਿੰਦਗੀ ਦੀਆਂ ਡੋਰਾਂ ਇੰਨੀਆਂ ਉਲਝੀਆਂ ਹੋਈਆਂ ਹਨ ਕਿ ਤੁਸੀਂ ਜ਼ਿੰਦਗੀ ਨੂੰ ਨਿਯੰਤਰਣ ਵਿੱਚ ਨਹੀਂ ਰੱਖ ਸਕਦੇ।
ਜ਼ਿੰਦਗੀ ਵਿੱਚ ਬਹੁਤ ਵਾਰ ਅਜਿਹੇ ਸਮੇਂ ਹੁੰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹੋ।
ਜਦੋਂ ਤੁਸੀਂ ਸਾਰਾ ਨਿਵੇਸ਼ ਕਰ ਦਿੰਦੇ ਹੋ ਅਤੇ ਇੱਕ ਮਹਾਂਮਾਰੀ ਸਾਰੇ ਕਾਰੋਬਾਰਾਂ ਨੂੰ ਰੋਕ ਦਿੰਦੀ ਹੈ ਅਤੇ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਪਾਉਂਦੇ, ਬਸ ਉਡੀਕ ਕਰ ਸਕਦੇ ਹੋ…
ਜਦੋਂ ਤੁਹਾਡਾ ਦਿਮਾਗ ਬਹੁਤ ਮਜ਼ਬੂਤ ਹੁੰਦਾ ਹੈ ਪਰ ਤੁਹਾਡਾ ਸਰੀਰ ਤੰਦਰੁਸਤ ਰਹਿਣ ਵਿੱਚ ਨਾਕਾਮਯਾਬ ਰਹਿੰਦਾ ਹੈ।
ਜਦੋਂ ਕੋਈ ਤਬਾਹੀ ਦੇ ਰਸਤੇ ‘ਤੇ ਚੱਲ ਰਿਹਾ ਹੈ ਅਤੇ ਤੁਸੀਂ ਉਸਨੂੰ ਸਦਭਾਵਨਾ ਤੋਂ ਦੇਖ ਕੇ ਚੇਤਾਵਨੀ ਦੇ ਸਕਦੇ ਹੋ ਪਰ ਜੇਕਰ ਉਹ ਖ਼ੁਦ ਨੂੰ ਬਦਲਣ ਤੋਂ ਇਨਕਾਰ ਕਰ ਦਿੰਦੇ ਹਨ ਤਾਂ ਉਹਨਾਂ ਦਾ ਹੀ ਨੁਕਸਾਨ ਹੈ।
ਤੁਸੀਂ ਉਨ੍ਹਾਂ ਨੂੰ ਆਪਣੀ ਸੋਚ ਬਦਲਣ ਲਈ ਮਜ਼ਬੂਰ ਨਹੀਂ ਕਰ ਸਕਦੇ।
ਕਈ ਵਾਰ ਜ਼ਿੰਦਗੀ ਦੀਆਂ ਡੋਰਾਂ ਇੰਨੀਆਂ ਉਲਝੀਆਂ ਹੁੰਦੀਆਂ ਹਨ ਕਿ ਤੁਸੀਂ ਬੇਵੱਸ ਮਹਿਸੂਸ ਕਰਦੇ ਹੋ।
ਪਰ ਕੋਈ ਫ਼ਰਕ ਨਹੀਂ ਪੈਂਦਾ ਅਤੇ ਤੁਹਾਨੂੰ ਅਜੇ ਵੀ ਵਧੀਆ ਹੋਣ ਦੀ ਉਮੀਦ ਕਰਨੀ ਪਏਗੀ।
ਤੁਸੀਂ ਬੇਵੱਸ ਹੋ ਸਕਦੇ ਹੋ, ਪਰ ਤੁਸੀਂ ਫਿਰ ਵੀ ਆਸ਼ਾਵਾਦੀ ਹੋ ਸਕਦੇ ਹੋ।
ਯਾਦ ਰੱਖੋ ਰਾਤ ਲੰਬੀ ਭਾਵੇਂ ਹੋਵੇ ਪਰ ਫਿਰ ਸੂਰਜ ਚੜ੍ਹੇਗਾ।
ਯਾਦ ਰੱਖੋ ਕਿ ਤੁਹਾਡੇ ਕੋਲ ਅਜੇ ਵੀ ਰੱਬ ਦੇ ਧੰਨਵਾਦੀ ਹੋਣ ਲਈ ਬਹੁਤ ਸਾਰੀਆਂ ਬਖਸ਼ਿਸ਼ਾਂ ਹਨ।
ਯਾਦ ਰੱਖੋ ਕਿ ਹਾਲਾਤ ਓਨੇ ਮਾੜ੍ਹੇ ਨਹੀਂ ਹੁੰਦੇ, ਜਿੰਨਾ ਤੁਸੀਂ ਸੋਚ ਲੈਂਦੇ ਹੋ। ਹਮੇਸ਼ਾ ਸਕਾਰਾਤਮਕ ਰੂਪ ਨਾਲ ਵੇਖਣ ਦਾ ਇੱਕ ਹੋਰ ਪਹਿਲੂ ਹੁੰਦਾ ਹੈ।
ਯਾਦ ਰੱਖੋ ਕਿ ਥੋੜੀ ਜਿਹੀ ਸ਼ੁਕਰਗੁਜ਼ਾਰੀ ਅਤੇ ਸਕਾਰਾਤਮਕਤਾ ਦੇ ਨਾਲ ਚੀਜ਼ਾਂ ਹਮੇਸ਼ਾਂ ਬਿਹਤਰ ਹੋ ਸਕਦੀਆਂ ਹਨ।
