ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥
ਅੰਗ- ੬੧੦
ਸੁਖੀਏ– ਸੁਖੀ
ਪੇਖੈ– ਦਿਖਦਾ ਹੈ
ਸਭ– ਸਾਰੇ
ਰੋਗੀ– ਰੋਗੀ
ਭਾਣੈ– ਅਨੁਸਾਰ
ਖੁਸ਼ਹਾਲ ਵਿਅਕਤੀ ਹਰ ਚੀਜ਼ ਵਿੱਚ ਖੁਸ਼ੀਆਂ ਨੂੰ ਵੇਖਦਾ ਹੈ ਅਤੇ ਇੱਕ ਬਿਮਾਰ ਵਿਅਕਤੀ ਲਈ ਹਰ ਕੋਈ ਬਿਮਾਰ ਹੈ।
ਰਾਬਰਟ ਬ੍ਰਾੱਲਟ ਕਹਿੰਦਾ ਹੈ: “ਖੁਸ਼ ਰਹੋ, ਅਤੇ ਇਸਦਾ ਇੱਕ ਕਾਰਨ ਬਣ ਆਵੇਗਾ।”
ਇਸ ‘ਤੇ ਜੋੜ ਕੇ ਉਹ ਕਹਿੰਦਾ ਹੈ ਕਿ, “ਦੁਖੀ ਹੋਵੋ ਤਾਂ ਦੁੱਖੀ ਹੋਣ ਦੇ ਬਹਾਨੇ ਸੁਭਾਵਕ ਪੈਦਾ ਹੋਣਗੇ ।”
ਸੁਖੀਏ ਕਉ ਪੇਖੈ ਸਭ ਸੁਖੀਆ – ਮੈਂ ਹਮੇਸ਼ਾਂ ਸੋਚਦਾ ਸੀ ਕਿ ਇਸਦਾ ਅਰਥ ਹੈ “ਇੱਕ ਖੁਸ਼ਹਾਲ ਵਿਅਕਤੀ ਲਈ ਹਰ ਕੋਈ ਖੁਸ਼ ਹੁੰਦਾ ਹੈ।” ਪਰ ਅੱਜ ਮੈਂ ਸਮਝਦਾ ਹਾਂ ਕਿ, “ਖੁਸ਼ਹਾਲ ਵਿਅਕਤੀ ਲਈ, ਹਰ ਚੀਜ਼ ਖੁਸ਼ ਰਹਿਣ ਦਾ ਇੱਕ ਕਾਰਨ ਹੈ।”
ਇਹ ਕਹਿੰਦੇ ਹੋਏ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਜ਼ਿੰਦਗੀ ਵਿਚ ਮੁਸ਼ਕਿਲਾਂ ਨਹੀਂ ਆਉਂਦੀਆਂ। ਮੁਸ਼ਕਿਲਾਂ ਦੀ ਅਣਹੋਂਦ ਦੀ ਇੱਛਾ ਕਰਨਾ ਇਸ ਤਰਾਂ ਹੈ ਜਿਵੇਂ ਸਮੁੰਦਰ ਦੀਆਂ ਲਹਿਰਾਂ ਨਾ ਹੋਣ ਦੀ ਉਮੀਦ ਕਰਨੀ। ਸਮੁੰਦਰ ਦੀਆਂ ਲਹਿਰਾਂ ਜ਼ਿੰਦਗੀ ਦੇ ਉਤਰਾਅ ਚੜਾਅ ਵਰਗੀਆਂ ਹਨ ਅਤੇ ਇਹ ਨਿਸ਼ਚਿਤ ਤੌਰ ਤੇ ਵਾਪਰਦੀਆਂ ਹਨ।
ਸੁਖੀਏ ਕਉ ਪੇਖੈ ਸਭ ਸੁਖੀਆ…. ਇਥੇ ਪੇਖੈ ਸ਼ਬਦ ਦਾ ਅਰਥ ਹੈ ‘ਵੇਖਣਾ’। ਅਸੀਂ ਕਿਵੇਂ ਵੇਖਦੇ ਹਾਂ, ਕਿਵੇਂ ਅਸੀਂ ਸਮਝਦੇ ਹਾਂ, ਇਹੀ ਸਭ ਕੁਝ ਹੈ।
ਸਾਡੇ ਕੋਲ ਦੁਨੀਆਂ ਦੀਆਂ ਸਾਰੀਆਂ ਬਰਕਤਾਂ ਹੋ ਸਕਦੀਆਂ ਹਨ ਅਤੇ ਇਸ ਦੇ ਬਾਵਜੂਦ ਅਸੀਂ ਦੁਖੀ ਹੋ ਸਕਦੇ ਹਾਂ। ਪਰ ਕਦੇ ਕਦੇ ਸਾਡੇ ਕੋਲ ਬਹੁਤ ਘੱਟ ਹੋ ਸਕਦਾ ਹੈ, ਪਰ ਫੇਰ ਵੀ ਅਸੀਂ ਖੁਸ਼ ਹੋ ਸਕਦੇ ਹਾਂ ਕਿਉਂਕਿ ਅਸੀਂ ਮੌਜੂਦਾ ਮੁਸ਼ਕਿਲਾਂ ਵਿੱਚ ਅਸੀਸਾਂ ਨੂੰ ਵੇਖਣਾ ਚੁਣਦੇ ਹਾਂ।
ਇਸ ਲਈ ਮੈਨੂੰ “ਖੁਸ਼ ਰਹੋ ਅਤੇ ਇਸਦਾ ਇੱਕ ਕਾਰਨ ਬਣ ਆਵੇਗਾ” ਕਹਾਵਤ ਪਸੰਦ ਹੈ।
ਹਾਲਾਤ ਹਮੇਸ਼ਾਂ ਕਈ ਢੰਗ ਦੇ ਹੁੰਦੇ ਹਨ, ਕਈ ਵਾਰ ਚੰਗੇ, ਕਈ ਵਾਰ ਮਾੜੇ।
ਉਨ੍ਹਾਂ ਦੇ ਬਦਲਣ ਲਈ ਪ੍ਰਾਰਥਨਾ ਨਾ ਕਰੋ।
ਪ੍ਰਾਰਥਨਾ ਕਰੋ ਕਿ ਤੁਹਾਡੀ ਆਪਣੀ ਧਾਰਣਾ ਵਧੇਰੇ ਸਕਾਰਾਤਮਕ ਬਣ ਜਾਵੇ। ਵਧੇਰੇ ਖੁਸ਼, ਵਧੇਰੇ ਧੰਨਵਾਦੀ ਬਣੋ।
