ਠੇਕੇਦਾਰ ਨੇ ਇੱਕ ਬੰਦਾ ਰੁਖ ਵਡਣ ਵਾਸਤੇ ਨੌਕਰੀ ਤੇ ਰਖਿਆ !
ਕਿਹਾ ਕੇ ਜੇ ਕੰਮ ਚੰਗਾ ਕਰੇਂਗਾ ਤੇ ਪੈਸੇ ਵੀ ਚੰਗੇ ਮਿਲਣਗੇ !
ਨਵੀਂ ਨਕੋਰ ਕੁਹਾੜੀ ਨਾਲ ਪਹਿਲੇ ਦਿਨ 18 ਰੁਖ ਵੱਡ ਲਿਆਇਆ !
ਦੂਜੇ ਦਿਨ ਹੋਰ ਜੋਰ ਲਾਇਆ ਪਰ ਸਿਰਫ 15 ਰੁਖ ਹੀ ਵਢੇ ਗਏ !
ਤੀਜੇ ਦਿਨ ਹੋਰ ਸੁਵੇਰੇ ਸੁਵੇਰੇ ਉਠਿਆ ਪਰ ਸ਼ਾਮ ਤੱਕ ਵਢੇ ਰੁਖਾਂ ਦੀ ਗਿਣਤੀ 10 ਤੋਂ ਨਾ ਟੱਪ
ਸਕੀ !
ਚੌਥੇ ਦਿਨ ਆਪ ਹੀ ਮਾਲਕ ਕੋਲ ਪੇਸ਼ ਹੋ ਗਿਆ ..
ਕਹਿੰਦਾ …..”ਸਮਝ ਨਹੀਂ ਆਉਂਦੀ ..ਮਿਹਨਤ ਦਿਨੋੰ ਦਿਨ ਜਿਆਦਾ ਕਰਦਾ ਹਾਂ ਪਰ
ਨਤੀਜਾ ਦਿਨੋੰ -ਦਿਨ ਮਾੜਾ ਹੋਈ ਜਾਂਦਾ”!
ਠੇਕੇਦਾਰ ਪੁਛਦਾ …”ਤਿੰਨ ਦਿਨ ਹੋ ਗੇ ਰੁਖ ਵਡਦਿਆਂ ਕੁਹਾੜੀ ਤਿਖੀ ਕੀਤੀ ਆ ਇੱਕ ਵਾਰੀ
ਵੀ ..? “
ਕਹਿੰਦਾ .. ਨਹੀਂ .. ਪੈਸੇ ਕਮਾਉਣ ਦਾ ਐਸਾ ਜ੍ਨੂਨ .. ਕੇ ਖਿਆਲ ਹੀ ਨਹੀਂ ਰਿਹਾ
ਕੇ “ਕੁਹਾੜੀ” ਤਿਖੀ ਕਰਨੀ ਵੀ ਜਰੂਰੀ ਹੈ ! “
ਸੰਸਾਰ ਵਿਚ ਵੀ ਬੰਦਾ ਅਕਸਰ ਕੁਦਰਤ ਨੂੰ ਉਲਾਮਾਂ ਦਿੰਦਾ ਹੀ ਰਹਿੰਦਾ ..!
ਕੇ ਏਨੇ ਪਾਪੜ ਵੇਲਣ ਤੋਂ ਬਾਅਦ ਵੀ ਘਰ ਵਿਚ ਬਰਕਤ ਨਹੀਂ ਪੈਂਦੀ ..
ਵੇਹੜੇ ਵਿਚੋਂ ਖੁਸ਼ੀ ਤੇ ਸ਼ਾਂਤੀ ਖੰਬ ਲਾ ਕਿਧਰੇ ਉੱਡ ਗਈ …
ਦੁਖਾਂ ਨੇ ਘੇਰਾ ਪਾ ਲਿਆ..ਔਲਾਦ ਕੁਰਾਹੇ ਪੈ ਗਈ ..
ਮਨ ਹਮੇਸ਼ਾਂ ਸਾੜੇ ਤੇ ਈਰਖਾ ਦੀ ਭਠੀ ਵਿਚ ਸੜਦਾ ਰਹਿੰਦਾ …
ਤੂੰ ਹੀ ਦੱਸ ਰੱਬਾ ਕੀ ਕਰਾਂ ?”
ਉਪਰੋਂ ਆਵਾਜ ਆਉਂਦੀ ..” ਆਪਣੀ ਕੁਹਾੜੀ ਤਿਖੀ ਕਰ ..!”
ਬੰਦਾ ਕਹਿੰਦਾ … ਓਹ ਕਿੱਦਾਂ ਰੱਬਾ ?
ਫੇਰ ਆਵਾਜ ਆਉਂਦੀ …
ਜਿੰਦਗੀ ਦੀ ਅੰਨੀ ਦੌੜ-ਭੱਜ ਵਿਚੋਂ ਰੱਬ ਦੀ ਬੰਦਗੀ ਤੇ ਪਰਿਵਾਰ ਵਾਸਤੇ ਸਮਾਂ ਕਢ ..
ਓਹਨਾ ਨਾਲ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਂਝੀਆਂ ਕਰ…
ਬਚਿਆਂ ਨਾਲ ਬੱਚਾ ਤੇ ਬਜੁਰਗਾਂ ਨਾਲ ਬਜੁਰਗ ਬਣ ਕੇ ਦੇਖ …
ਈਮਾਨਦਾਰ ਜਿੰਦਗੀ ਦਾ ਪੱਲਾ ਫੜ ਦਸਵੰਦ ਕੱਡ..
ਤੇਰੀ ਕੁਹਾੜੀ ਆਪਨੇ ਆਪ ਤਿਖੀ ਹੋ ਜਾਊ ………….
