ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
ਅੰਗ- ੨੮
ਓਹ ਵੇਲਾ– ਉਹ ਵਖ਼ਤ
ਹਥਿ– ਹੱਥ
ਨ ਆਵਈ– ਨਹੀਂ ਆਉਂਦਾ
ਅੰਤਿ– ਅੰਤ
ਪਛੁਤਾਇ– ਪਛਤਾਂਦਾ ਹੈ
ਜਿੰਦਗੀ ਦਾ ਅਨਮੋਲ ਸਮਾਂ ਕਦੇ ਮੁੜ ਵਾਪਸ ਨਹੀਂ ਆਉਂਦਾ। ਇਸਨੂੰ ਬਰਬਾਦ ਕਰਨ ਤੋਂ ਬਾਅਦ ਬਸ ਅਫਸੋਸ ਅਤੇ ਪਛਤਾਵਾ ਪੱਲੇ ਰਹਿ ਜਾਂਦਾ ਹੈ।
ਇਕ ਸਿਆਣਾ ਬੁੱਢ ਆਦਮੀ ਆਪਣੀ ਜ਼ਿੰਦਗੀ ਦਾ ਸੰਖੇਪ ਵਿਰਤਾਂਤ ਲੇਖਣ ਲਈ ਬੈਠ ਗਿਆ। ਉਸਨੇ ਆਪਣੇ ਪੋਤੇ ਲਈ ਇੱਕ ਸੁਨੇਹਾ ਲਿਖਿਆ ਜੋ ਉਸਦਾ ਪੋਤਾ ਆਪਣੀ ਜਵਾਨੀ ਵੇਲੇ ਪੜ੍ਹ ਸਕੇਗਾ।
“ਮੇਰੇ ਪਿਆਰੇ ਪੋਤੇ,
ਸ਼ਾਇਦ ਜਦੋਂ ਤੁਸੀਂ ਇਹ ਪੜ੍ਹ ਰਹੇ ਹੋਵੋਗੇ ਓਦੋਂ ਤੱਕ ਮੈਂ ਬਹੁਤ ਦੂਰ ਚਲਾ ਗਿਆ ਹੋਵਾਂਗਾ। ਪਰ ਮੈਂ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਸਬਕ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ।
ਮੇਰੀ ਜੀਵਨ ਯਾਤਰਾ ਵੀ ਉਸੇ ਤਰਾਂ ਦੀ ਹੈ ਜਿਹੋ ਜਿਹੀ ਇਸ ਗ੍ਰਹਿ ਦੇ ਜ਼ਿਆਦਾਤਰ ਲੋਕਾਂ ਦੀ ਹੈ। ਮੈਂ ਇਸਨੂੰ ਇਸ ਤਰਾਂ ਲਿਖ ਸਕਦਾ ਹਾਂ ਕਿ,
ਮੈਂ ਆਪਣੀ ਜ਼ਿੰਦਗੀ ਦਾ ਇੱਕ ਚੌਥਾਈ ਹਿੱਸਾ ਸੌਂਦਿਆਂ ਬਿਤਾਇਆ ਹੈ। ਮੇਰੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਦੂਜਿਆਂ ਨਾਲ ਮੁਕਾਬਲਾ ਕਰਦਿਆਂ ਗੁਜ਼ਰ ਗਿਆ। ਇਹ ਇੱਕ ਅਜਿਹੀ ਦੌੜ ਹੈ, ਜਿਸਦਾ ਮੇਰੇ ਅੰਤ ਵੇਲੇ ਮੈਨੂੰ ਕੋਈ ਫ਼ਰਕ ਨਹੀਂ ਪਵੇਗਾ। ਮੈਂ ਉਨ੍ਹਾਂ ਘਟਨਾਵਾਂ ਬਾਰੇ ਚਿੰਤਾ ਕਰਨ ਵਿੱਚ ਸਮਾਂ ਬਿਤਾਇਆ,
ਜੋ ਕਦੇ ਵਾਪਰੀਆਂ ਹੀ ਨਹੀਂ। ਜੋ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਮੈਂ ਇਸ ਗੱਲ ਬਾਰੇ ਅਫਸੋਸ ਕਰਦਾ ਹਾਂ ਕਿ ਮੈਂ ਆਪਣਾ ਸਮਾਂ ਕਿਵੇਂ ਬਰਬਾਦ ਕੀਤਾ ਹੈ?
ਮੈਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਕੀਤਾ ਹੈ। ਮੈਂ ਉਹ ਚੀਜ਼ਾਂ ਖਰੀਦੀਆਂ ਜੋ ਮੈਨੂੰ ਖੁਸ਼ ਨਹੀਂ ਕਰਦੀਆਂ। ਆਖਰਕਾਰ ਮੈਂ ਜੋ ਖਰੀਦਿਆ ਉਸਦਾ ਭੁਗਤਾਨ ਕਰਨ ਲਈ ਮੈਨੂੰ ਸਖਤ ਮਿਹਨਤ ਕਰਨੀ ਪਈ। ਫਿਰ ਮੈਨੂੰ ਮਨੋਰੰਜਨ ਦੀ ਵੀ ਲੋੜ ਸੀ, ਸਿਰਫ ਆਪਣੇ ਆਪ ਲਈ ਤਣਾਅ ਤੋਂ ਆਰਾਮ ਦੇਣ ਲਈ।
ਅੱਜ ਮੈਂ ਤੁਹਾਨੂੰ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਪਿਛਲੇ 80 ਸਾਲਾਂ ਵਿੱਚ ਮੇਰੇ ਤੋਂ ਨਾ ਹੋਈ ਕਿਸੇ ਚੀਜ਼ ਲਈ ਸਮਾਂ ਕੱਢ ਸਕੋ। ਮੈਂ ਆਪਣੇ ਆਪ ਨੂੰ ਭੁੱਲ ਗਿਆ ਸੀ, ਉਹ ਵਿਅਕਤੀ (ਖ਼ੁਦ) ਜਿਸ ਨਾਲ ਮੈਂ ਜਨਮ ਲਿਆ ਸੀ। ਮੈਂ ਉਸਨੂੰ ਅਣਦੇਖਾ ਕਰ ਦਿੱਤਾ ਗਿਆ ਜਦਕਿ ਉਸਨੂੰ ਸਭ ਤੋਂ ਵੱਧ ਮਹੱਤਵਪੂਰਣ ਹੋਣਾ ਚਾਹੀਦਾ ਸੀ। ਇਸ ਲਈ ਆਪਣੇ ਨਾਲ ਰਹਿਣ ਲਈ ਸਮਾਂ ਕੱਢੋ। ਮੈਂ ਇਹ ਨਹੀਂ ਕਹਿ ਰਿਹਾ ਕਿ ਕੰਮ ਨਾ ਕਰੋ ਜਾਂ ਪਰਿਵਾਰ ਅਤੇ ਦੋਸਤਾਂ ਨਾਲ ਅਨੰਦ ਨਾ ਲਓ। ਪਰ ਸਿੱਖੋ ਕਿ ਇਕੱਲੇ ਰਹਿ ਕੇ ਆਪਣੇ ਆਪ ਨਾਲ ਰਹਿਣ ਦਾ ਅਨੰਦ ਕਿਵੇਂ ਲੈਣਾ ਹੈ। ਸਿਰਫ ਸਾਹ ਲੈਣ ਰਾਹੀਂ ਹੀ ਸ਼ਾਂਤੀ ਪ੍ਰਾਪਤ ਕਰੋ।
ਆਪਣੀ ਜ਼ਿੰਦਗੀ ਦੇ ਅੰਤ ਵਿਚ, ਮੈਂ ਹਰ ਇਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ ਆਪਣੇ ਕੀਮਤੀ ਘੰਟੇ ਬਿਤਾਏ ਸਨ ਪਰ ਮੈਂ ਉਹ ਸਮਾਂ ਭੁੱਲ ਗਿਆ ਜੋ ਮੈਨੂੰ ਰੱਬ ਵਲੋਂ ਦਿੱਤਾ ਗਿਆ ਸੀ ਆਪਣੇ ਆਪ ਵਿਚ ਖ਼ੁਸ਼ ਰਹਿਣਾ ਲਈ।”
