ਕਹੁ ਕਬੀਰ ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ ਕਬਹੁ ਨ ਡੋਲੈ ॥
ਅੰਗ- ੮੭੦
ਛੂਛਾ– ਖਾਲੀ
ਘਟੁ– ਭਾਂਡਾ
ਬੋਲੈ– ਸ਼ੋਰ ਮਚਾਉਂਦਾ ਹੈ
ਭਰਿਆ– ਭਰਿਆ ਹੋਇਆ
ਕਬਹੁ ਨ– ਕਦੇ ਵੀ ਨਹੀਂ
ਕਬੀਰ ਜੀ ਕਹਿੰਦੇ ਹਨ ਕਿ ਖਾਲੀ ਭਾਂਡੇ ਬਹੁਤ ਸ਼ੋਰ ਮਚਾਉਂਦੇ ਹਨ। ਮਤਲਬ ਗਿਆਨਹੀਣ ਵਿਅਕਤੀ ਬਸ ਬੋਲਦੇ ਰਹਿੰਦੇ ਹਨ। ਪਰ ਗਿਆਨ ਨਾਲ ਭਰੇ ਹੋਏ ਲੋਕ ਸਦਾ ਸਥਿਰ ਅਤੇ ਉੱਚੀ ਸੋਚ ਵਾਲੇ ਹੁੰਦੇ ਹਨ।
ਕੀ ਤੁਸੀਂ ਕਦੇ ਆਪਣੇ ਆਪ ਨੂੰ ਨੀਂਦ ਵਿਚ ਘੁਰਾੜੇ ਮਾਰਦੇ ਸੁਣਿਆ ਹੈ? ਕੁਝ ਲੋਕਾਂ ਨੂੰ ਜਦੋਂ ਇਸ ਗੱਲ ਦੀ ਭਿਣਕ ਮਿਲਦੀ ਹੈ ਤਾਂ ਉਹ ਜਾਗ ਜਾਂਦੇ ਹਨ। ਉਨ੍ਹਾਂ ਵਿੱਚੋਂ ਕੁਝ ਤਾਂ ਇਹ ਵੀ ਸੋਚਦੇ ਹਨ ਕਿ ਉਹ ਆਪਣੇ ਘੁਰਾੜਿਆਂ ਬਾਰੇ ਸੁਪਨੇ ਦੇਖ ਰਹੇ ਹਨ। ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸ ਤੱਥ ਦੇ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਉਹ ਘੁਰਾੜੇ ਮਾਰਦੇ ਹਨ।
ਇਹ ਸਿਰਫ ਉਹੀ ਵਿਅਕਤੀ ਜਾਣਦਾ ਹੈ ਜੋ ਸਾਡੇ ਨਾਲ ਸੌਂਦਾ ਹੈ ਜੋ ਸਾਡੀਆਂ ਉੱਚੀ ਆਵਾਜ਼ਾਂ ਨੂੰ ਸੁਣਦਾ ਹੈ ਅਤੇ ਆਰਾਮ ਦੀ ਨੀਂਦ ਨਹੀਂ ਲੈ ਪਾਉਂਦਾ।
ਅਸੀਂ ਦੂਜਿਆਂ ਦੇ ਘੁਰਾੜਿਆਂ ਤੋਂ ਪਰੇਸ਼ਾਨ ਹੋ ਜਾਂਦੇ ਹਾਂ। ਪਰ ਸਾਡੇ ਆਪਣੇ ਖੁਦ ਦੇ ਘੁਰਾੜਿਆਂ ਨੂੰ ਸੁਣ ਕੇ ਬਹੁਤ ਘੱਟ ਉੱਠਦੇ ਹਾਂ।
ਕੀ ਤੁਸੀਂ ਕਦੇ ਆਪਣੀ ਹਉਮੈ ਦੀ ਆਵਾਜ਼ ਸੁਣੀ ਹੈ?
ਹਾਂ, ਹਉਮੈ ਬਹੁਤ ਜ਼ਿਆਦਾ ਰੌਲਾ ਪਾਉਂਦੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਕਦੇ ਹੰਕਾਰ ਕਰਦੇ ਹੋਏ ਨਹੀਂ ਸੁਣਦੇ।
ਕਬੀਰ ਜੀ ਕਹਿੰਦੇ ਹਨ, “ਖਾਲੀ ਭਾਂਡੇ ਬਹੁਤ ਰੌਲਾ ਪਾਉਂਦੇ ਹਨ। ਸਾਡੇ ਅੰਦਰ ਇਕ ਖਾਲੀਪਨ ਹੈ, ਇਕ ਅਸਥਿਰਤਾ ਹੈ ਜਿਸ ਨੂੰ ਅਸੀਂ ਅਣਜਾਣੇ ਵਿਚ ਭਰਨਾ ਚਾਹੁੰਦੇ ਹਾਂ। ਜਿੱਤੀ ਜਾਣ ਵਾਲੀ ਇਕ ਦੌੜ, ਆਪਣਾ ਇਕ ਦਾਅਵਾ, ਇਕ ਮਾਨਤਾ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਕਿਸੇ ਵੀ ਤਰ੍ਹਾਂ ਸਾਨੂੰ ਸਾਡਾ ਇਹ ਭਾਂਡਾ ਕਦੇ ਵੀ ਭਰਿਆ ਨਹੀਂ ਜਾਪਦਾ।
ਫਿਰ ਵੀ ਤੁਹਾਡੇ ਆਪਣੇ ਅਗਿਆਨਤਾ ਦੇ ਘੁਰਾੜਿਆਂ ਦੀ ਆਵਾਜ਼ਾਂ ਨੂੰ ਸੁਣਨ ਲਈ ਬਹੁਤ ਸਾਰੀ ਜਾਗਰੂਕਤਾ ਦੀ ਜ਼ਰੂਰਤ ਹੈ।
ਅਗਲੀ ਵਾਰ ਜਦੋਂ ਤੁਸੀਂ ਕਿਸੇ ਦੇ ਘੁਰਾੜਿਆਂ ਨੂੰ ਸੁਣੋਗੇ, ਮੇਰਾ ਮਤਲਬ ਹੈ ਕਿ ਕਿਸੇ ਦੀ ਸ਼ੇਖੀ ਜਾਂ ਹੰਕਾਰ ਦੀ ਆਵਾਜ਼ ਸੁਣੋਗੇ ਤਾਂ ਉਸ ਵਿਅਕਤੀ ਦਾ ਨਿਰਣਾ ਨਾ ਕਰੋ।
ਆਪਣੇ ਆਪ ਨੂੰ ਪੁੱਛੋ “ਕੀ ਮੈਂ ਵੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹਾਂ? ਸ਼ਾਇਦ ਬਿਲਕੁਲ ਨਹੀਂ, ਪਰ ਕਦੇ ਕਦੇ ਕੱਢ ਵੀ ਦਿੰਦਾ ਹਾਂ?”
ਜੇ ਹਾਂ, ਤਾਂ ਸਾਨੂੰ ਆਪਣੇ ਘੁਰਾੜਿਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ।
