ਰਾਜਾ ਭਿਖਾਰੀ

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥
ਅੰਗ- ੬੫੭

ਨਰਪਤਿ– ਰਾਜਾ
ਸਿੰਘਾਸਨਿ– ਤਖ਼ਤ
ਸੋਇਆ– ਸੌਂਦਾ ਹੈ
ਸੁਪਨੇ– ਸੁਪਨਾ ਲੈਂਦਾ ਹੈ
ਭਿਖਾਰੀ– ਭਿਖਾਰੀ

ਇੱਕ ਰਾਜਾ ਤਖਤ ਤੇ ਸੌਂਦਾ ਹੈ ਅਤੇ ਸੁਪਨਾ ਲੈਂਦਾ ਹੈ ਕਿ ਉਹ ਭਿਖਾਰੀ ਬਣ ਗਿਆ ਹੈ।


ਇੱਕ ਰਾਜਾ ਆਪਣੇ ਤਖਤ ਤੇ ਬੈਠਾ ਸੀ ਅਤੇ ਉਹ ਬੈਠਾ ਬੈਠਾ ਸੋਂ ਗਿਆ।
ਨੀਂਦ ਵਿਚ ਉਸਨੂੰ ਸੁਪਨਾ ਆਇਆ ਕਿ ਉਹ ਭਿਖਾਰੀ ਬਣ ਗਿਆ ਹੈ।

ਉਸ ਦ੍ਰਿਸ਼ ਨਾਲ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਕਿਉਂਕਿ ਉਹ ਸੁਪਨਾ ਬਹੁਤ ਅਸਲ ਲੱਗ ਰਿਹਾ ਸੀ। ਸੁਪਨੇ ਵਿੱਚ ਉਹ ਦੁਖੀ ਹੋ ਕੇ ਰੋ ਰਿਹਾ ਸੀ ਅਤੇ ਚੀਕ ਰਿਹਾ ਸੀ ਕਿਉਂਕਿ ਉਹ ਉੱਥੇ ਬਹੁਤ ਗਰੀਬ ਹੋ ਗਿਆ ਸੀ।

ਬਾਹਰਲੇ ਲੋਕਾਂ ਨੇ ਜਦੋਂ ਉਸਨੂੰ ਦੁਖੀ ਵੇਖਿਆ ਤਾਂ ਉਹਨਾਂ ਨੇ ਕੁਝ ਨਾ ਕਿਹਾ। ਉਹ ਇਹ ਜਾਣਦੇ ਸਨ ਕਿ ਉਸਨੂੰ ਹਕੀਕਤ ਤੱਕ ਜਾਗਣ ਲਈ ਸਿਰਫ ਥੋੜੇ ਸਮੇਂ ਦੀ ਗੱਲ ਹੈ।

ਸਾਡੇ ਵਿਚੋਂ ਬਹੁਤ ਸਾਰੇ ਉਸ ਰਾਜੇ ਵਰਗੇ ਹਨ ਜੋ ਦੁਖ ਦੇ ਭੁਲੇਖੇ ਵਿਚ ਪੈ ਜਾਂਦੇ ਹਨ।ਅਸੀਂ ਆਪਣੇ ਸੁਪਨਿਆਂ ਕਾਰਨ ਦੁਖੀ ਹੁੰਦੇ ਹਾਂ। ਉਹ ਸੁਪਨੇ ਜਿਹੜੇ ਭਿਆਨਕ ਹੁੰਦੇ ਹਨ।

ਸਾਡੇ ਸੁਪਨੇ ਉਹ ਖਿਆਲ ਹੁੰਦੇ ਹਨ ਜੋ ਅਸੀਂ ਆਪਣੀਆਂ ਅੱਖਾਂ ਖੋਲ ਕੇ ਵੇਖਦੇ ਹਾਂ।
“ਮੈਂ ਓਨਾ ਖੁਸ਼ ਨਹੀਂ ਹਾਂ ਜਿੰਨੇ ਦੂਸਰੇ ਹੁੰਦੇ ਹਨ।”
“ਮੇਰੀਆਂ ਮੁਸ਼ਕਲਾਂ ਨਾ ਹੱਲ ਹੋਣ ਦੇ ਯੋਗ ਹਨ। ਇਹ ਕਦੇ ਖ਼ਤਮ ਹੋਣ ਵਾਲੀਆਂ ਨਹੀਂ, ਇਹ ਜ਼ਿੰਦਗੀ ਨਾਲੋਂ ਵੀ ਵੱਡੀਆਂ ਹਨ।”

ਸੂਚੀ ਬੇਅੰਤ ਹੈ, ਪਰ ਜਾਗਣਾ ਬਹੁਤ ਸੌਖਾ ਹੋ ਸਕਦਾ ਹੈ। ਤੁਸੀਂ ਇਕੱਠੇ ਹੋਏ ਬਹੁਤ ਸਾਰੇ ਰਾਜਿਆਂ ਤੋਂ ਕਿਤੇ ਜ਼ਿਆਦਾ ਅਮੀਰ ਹੋ।
ਮੈਂ ਸੱਚ ਕਹਿ ਰਿਹਾ ਹਾਂ। ਤੁਸੀਂ ਸਟੀਵ ਜੌਬਸ ਨਾਲੋਂ ਅਮੀਰ ਹੋ ਕਿਉਂਕਿ ਤੁਹਾਡੇ ਕੋਲ ਕੁਝ ਅਜਿਹਾ ਹੈ ਜੋ ਉਸ ਕੋਲ ਨਹੀਂ ਹੈ।
ਜ਼ਿੰਦਗੀ

ਤੁਸੀਂ ਜਿੰਦਾ ਹੋ ਅਤੇ ਬਹੁਤ ਸਾਰੇ ਰਾਜਿਆਂ ਨੇ ਆਪਣੀ ਸਾਰੀ ਦੌਲਤ ਵਾਪਸ ਜੀਵਨ ਨੂੰ ਖਰੀਦਣ ਲਈ ਦੇ ਦਿੱਤੀ ਹੋਵੇਗੀ, ਇਹ ਗੱਲ ਤੁਹਾਨੂੰ ਕਈਆਂ ਨਾਲੋਂ ਅਮੀਰ ਬਣਾਉਂਦੀ ਹੈ।

ਜੇ ਤੁਸੀਂ ਆਪਣੀਆਂ ਅਸੀਸਾਂ ਗਿਣਨਾ ਚਾਹੁੰਦੇ ਹੋ, ਤਾਂ ਤੁਸੀਂ ਹਰ ਖੁਸ਼ੀ ਨੂੰ ਅਨੁਭਵ ਕਰੋ।
ਜਾਂ ਤੁਸੀਂ ਸ਼ਿਕਾਇਤਾਂ ਕਰ ਸਕਦੇ ਹੋ ਅਤੇ ਆਪਣੇ ਸੁਪਨਿਆਂ ਦੇ ਭੁਲੇਖੇ ਵਿਚ ਪੈ ਸਕਦੇ ਹੋ। ਚੋਣ ਤੁਹਾਡੀ ਹੈ।

Leave a comment