ਬੋਲੀ

ਹਿੰਦੀ ਇੱਕ ਗਰੀਬ ਬੋਲੀ ਹੈ ਤੇ ਪੰਜਾਬੀ ਇੱਕ ਅਮੀਰ ਬੋਲੀ ਹੈ ਜਿਸ ਕੋਲ ਕਿਸੇ ਗੱਲ ਨੂੰ ਪ੍ਰਗਟ ਕਰਨ ਲਈ ਅਥਾਹ ਸਮਰੱਥਾ ਹੈ। ਪੰਜਾਬੀ ਬੋਲੀ ਵਿਚ ‘ਕਿਰਿਆਵਾਂ” ਵੀ ਬਹੁਤ ਹਨ। ਹਿੰਦੀ ਵਿਚ ਕਹਿਣਗੇ-
੧.ਰਾਮ ਨੇ ਸ਼ਾਮ ਕੇ ਵਾਲ਼ ਕਾਟ ਦੀਏ।
੨. ਸ਼ਾਮ ਨੇ ਖੁਰਬੂਜਾ ਕਾਟ ਦੀਆ।
੩. ਚੂਹੇ ਨੇ ਰੱਸੀ ਕਾਟ ਦੀ।
੪.ਗੀਤਾ ਨੇ ਸੀਤਾ ਕੀ ਬਾਤ ਕਾਟ ਦੀ।
੫.ਗੋਪਾਲ ਕੋ ਕੁੱਤੇ ਨੇ ਕਾਟ ਲੀਆ।
੬.ਗੋਪੀ ਕੋ ਸਾਪ ਨੇ ਕਾਟ ਲੀਆ।
ਇੰਝ ਹਿੰਦੀ ਵਾਲਿਆਂ ਕੋਲ ਬਹੁਤ ਸਾਰੀਆਂ ਕਿਰਿਆਵਾਂ ਲਈ ਇਕੋ ਸ਼ਬਦ ‘ਕਾਟਨਾ’ ਹੈ। ਹਰ ਥਾਂ “ਕਾਟਨਾ ਸ਼ਬਦ ਵਰਤੀ ਜਾਂਦੇ ਹਨ।ਪਰ ਪੰਜਾਬੀ ਵਿਚ ਹਰ ਕਿਰਿਆਂ ਲਈ ਇੱਕ ਵੱਖਰਾ,ਮੁਕੰਮਲ ਤੇ ਸਮਰੱਥ ਸ਼ਬਦ ਮਿਲਦਾ ਹੈ।
ਜਿਵੇਂ:-
੧.ਰਾਮ ਨੇ ਸ਼ਾਮ ਦੇ ਵਾਲ਼ ਮੁੰਨ ਦਿੱਤੇ (ਵਾਲ਼ ਕੱਟੇ ਨਹੀ ਜਾਂਦੇ,ਮੁੰਨੇ ਜਾਂਦੇ ਨੇ,ਮੁੰਨਣਾ ਕਿਰਿਆ ਹੈ)
੨.ਸ਼ਾਮ ਨੇ ਖਰਬੂਜਾ ਚੀਰ ਦਿੱਤਾ ,ਖਰਬੂਜਾ ਕੱਟਿਆ ਨਹੀ ਜਾਂਦਾ,ਚੀਰਿਆ ਜਾਂਦਾ ਹੈ,ਚੀਰਨਾ ਕਿਰਿਆ)
੩.ਚੂਹੇ ਨੇ ਰੱਸੀ ਟੁੱਕ ਦਿਤੀ। (ਰੱਸੀ ਕੱਟੀ ਨਹੀ ਜਾਂਦੀ,ਟੁੱਕੀ ਜਾਦੀ ਹੈ,ਟੁੱਕਣਾ ਕਿਰਿਆ ਹੈ)
੪ ਗੀਤਾ ਨੇ ਸੀਤਾ ਦੀ ਗੱਲ ਟੋਕ ਦਿਤੀ (ਗੱਲ ਕੱਟੀ ਨਹੀ ਜਾਂਦੀ,ਟੋਕੀ ਜਾਦੀ ਹੈ,ਟੋਕਣਾ ਕਿਰਿਆ)
੫.ਗੋਪਾਲ ਨੂੰ ਕੁੱਤੇ ਨੇ ਵੱਢ ਲਿਆ (ਕੁੱਤਾ ਕਟਦਾ ਨ੍ਹੀ,ਵੱਢਦਾ ਹੈ,ਵੱਢਣਾ ਕਿਰਿਆ)
੬ ਗੋਪਾਲ ਨੂੰ ਸੱਪ ਨੇ ਡੰਗ ਲਿਆ।ਸੱਪ ਡੰਗਦਾ ਹੈ,ਕੱਟਦਾ ਨਹੀ,ਡੰਗਣਾ ਕਿਰਿਆਂ)
ਕਿੰਨੇ ਅਭਾਗੇ ਨੇ ਉਹ ਲੋਕ ਜੋ ਪੰਜਾਬੀ ਵਰਗੀ ਅਮੀਰ ਬੋਲੀ ਨੂੰ ਤਿਆਗਕੇ ਗਰੀਬ ਬੋਲੀ ਮਗਰ ਭੱਜੇ ਫਿਰਦੇ ਨੇ!
‌ ———-ਪੰਜਾਬੀ ਬੋਲੀ ਦਾ ਉਪਾਸ਼ਕ

Leave a comment