ਦਿੱਲੀ ਬੱਸ ਸਟੈਂਡ ਬੈਠਾ ਪੰਜਾਬ ਆਉਣ ਲਈ ਬੱਸ ਦੀ ਉਡੀਕ ਕਰ ਰਿਹਾ, ਅਜੇ ਬੱਸ ਲੱਗੀ ਨਹੀਂ ਕਾਊਂਟਰ ਤੇ,
ਮੈਂ ਬੈਠਾ ਹੋਇਆ ਜੌਨ ਏਲੀਆ ਦੀ ਕਿਤਾਬ ਪੜ ਰਿਹਾ ਸੀ, ਮੈਨੂੰ ਪੜਦਾ ਦੇਖ ਕੇ ਦਸ ਕੁ ਸਾਲ ਦੀ ਬੱਚੀ ਆਗੀ ਕੋਲ ਆਕੇ ਕਹਿੰਦੀ,
“”ਬਈਆ ਪੈੱਨ ਲੇ ਲਓ ਦਸ ਕੇ ਚਾਰ ਦੇ ਦੂੰਗੀ, ਬੂਖ ਲਗੀ ਹੈ ਖਾਨਾ ਹੈ ਕੁਛ””
ਨਾਲ ਉਹਦੇ ਉਹਦੇ ਤੋਂ ਛੋਟਾ ਇੱਕ ਮੁੰਡਾ ਸੀ ਹੋ ਸਕਦਾ ਭਰਾ ਹੋਵੇ ਉਸਦਾ
ਮੈਂ ਕਿਹਾ ਮੁਝੇ ਤੋ ਪੈੱਨ ਨਹੀਂ ਚਾਹੀਏ ਉਹਦਾ ਜਵਾਬ ਐਨਾ ਪਿਆਰਾ ਸੀ ਕਹਿੰਦੀ “”ਫਿਰ ਹਮ ਕੁਛ ਕੈਸੇ ਖਾਏਂਗੇ?” ❤️
ਮੈਂ ਕਿਹਾ “ਮੁਝੇ ਪੈੱਨ ਤੋ ਨਹੀਂ ਚਾਹੀਏ ਪਰ ਤੁਮ ਖਾਓਗੇ ਜਰੂਰ ਕੁਛ”
ਮੇਰੇ ਕੋਲ ਬਿਸਕੁੱਟ ਸੀ ਦੋ ਪੈਕਟ ਮੈਂ ਇੱਕ ਇੱਕ ਦੋਨਾਂ ਨੂੰ ਦੇਤਾ ਕੱਢਕੇ ਬੈਗ ਚੋਂ ਪਰ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨੇ ਇੱਕ ਪੈਕਟ ਵਾਪਿਸ ਕਰਕੇ ਆਖਿਆ
“”ਬਈਆ ਏਕ ਹੀ ਕਾਫੀ ਹੈ ਹਮ ਬਾਂਟ ਲੇਂਗੇ”” ❤️
ਮੈਂ ਹੈਰਾਨ ਹੋਗਿਆ ਜਵਾਬ ਸੁਣਕੇ ਮੈਂ ਦੁਬਾਰਾ ਕਿਹਾ ਵੀ ਕੇ “”ਆਪ ਰੱਖ ਲੋ ਦੋਨੋਂ ਕੋਈ ਬਾਤ ਨਹੀਂ””
ਫਿਰ ਰੂਹ ਕੀਲ ਦਿੱਤੀ ਮਰਜਾਣੀ ਨੇ ਜਵਾਬ ਦੇਕੇ ਕਹਿੰਦੀ “”ਤੋ ਆਪ ਕਿਆ ਖਾਓਗੇ”” ❤️
ਮੈਂ ਅੰਦਰੋਂ ਆਪਣੇ ਆਪ ਨੂੰ ਕਿਹਾ ਇਹ ਹੁੰਦੇ ਰੂਹ ਦੇ ਰੱਜੇ ਲੋਕ 😇
ਬੇਸ਼ੱਕ ਕੱਪੜੇ ਮੈਲੇ ਹੋਣ ਮੈਂਡੀ, ਪਰ ਇੱਜ਼ਤ ਕੱਜੀ ਹੋਵੇ
ਇਨਸਾਨ ਢਿੱਡੋਂ ਬੇਸ਼ੱਕ ਭੁੱਖਾ ਹੋਵੇ ਪਰ ਰੂਹ ਰੱਜੀ ਹੋਵੇ 🙏🏼
