ਦਰਸਨੁ ਆਪਿ ਸਹਜ ਘਰਿ ਆਵੈ ॥
ਅੰਗ- ੪੧੧
ਦਰਸਨੁ– ਫ਼ਿਲਾਸਫ਼ੀ
ਆਪਿ– ਆਪਣਾ
ਸਹਜ ਘਰਿ– ਸ਼ਾਂਤੀ ਦਾ ਘਰ
ਆਵੈ– ਆਉਂਦਾ ਹੈ
ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਜੱਪ ਕੇ, ਉਸਨੂੰ ਸਦਾ ਆਪਣੇ ਅੰਦਰ ਵਸਾਉਂਦਾ ਹੈ।
ਮਾਇਓਪਿਆ ਅੱਖਾਂ ਦੀ ਇਕ ਆਮ ਸਮੱਸਿਆ ਹੈ, ਜੋ ਦੂਰ ਦੀਆਂ ਚੀਜ਼ਾਂ ਨੂੰ ਧੁੰਦਲੀ ਕਰਨ ਦਾ ਕਾਰਨ ਬਣਦੀ ਹੈ।
ਇਸਦਾ ਇੱਕ ਸੌਖਾ ਹੱਲ ਹੈ ਕਿ ਤੁਸੀਂ ਐਨਕ ਪਹਿਨੋ ਤਾਂ ਜੋ ਤੁਸੀਂ ਵਧੇਰੇ ਸਪੱਸ਼ਟ ਰੂਪ ਵਿੱਚ ਵੇਖ ਸਕੋ।
ਲੈਂਸ ਪਹਿਨਣ ਜਾਂ ਸਰਜਰੀ ਕਰਾਉਣ ਦੇ ਹੋਰ ਵਿਕਲਪ ਵੀ ਹਨ। ਅਸਲ ਵਿਚ ਅੱਖ ਵਿਚਲੇ ਲੈਂਸ ਨੂੰ ਠੀਕ ਕਰਨਾ ਜ਼ਰੂਰੀ ਹੈ ਤਾਂ ਜੋ ਚਿੱਤਰ ਰੈਟਿਨਾ ‘ਤੇ ਸਹੀ ਤਰ੍ਹਾਂ ਪਵੇ।
ਇਸ ਸੁਧਾਰ ਦਾ ਇਹ ਮਤਲਬ ਨਹੀਂ ਕਿ ਦੂਰ ਦੀਆਂ ਵਸਤੂਆਂ ਨੇੜੇ ਆ ਗਈਆਂ ਹਨ, ਪਰ ਅਸੀਂ ਉਨ੍ਹਾਂ ਨੂੰ ਬਿਹਤਰ ਵੇਖਣਾ ਸ਼ੁਰੂ ਕਰ ਦਿੰਦੇ ਹਾਂ।
ਸਾਡੀ ਭਾਸ਼ਾ ਵਿਚ ਦਰਸ਼ਨ ਸ਼ਬਦ ਦਾ ਅਰਥ ਹੈ ਕਿਸੇ ਚੀਜ਼ ਦੀ ਦਿੱਖ।
ਕਿਸੇ ਚੀਜ ਦੀ ਦਿੱਖ, ਜੋ ਅਸੀਂ ਨਹੀਂ ਵੇਖ ਸਕਦੇ। ਉਸਨੂੰ ਅਸੀਂ ਕਹਿੰਦੇ ਹਾਂ ਕਿ “ਮੈਂਨੂੰ ਓਸਦਾ ਦਰਸ਼ਨ ਹੋ ਗਿਆ” ਅਤੇ ਮੈਂ ਇਹ ਵੇਖਣ ਦੇ ਯੋਗ ਹੋ ਗਿਆ ਹਾਂ।
ਕੋਈ ਕਹਿੰਦਾ ਹੈ ਕਿ “ਮੈਂ ਰੱਬ ਨੂੰ ਵੇਖਣ ਦੇ ਯੋਗ ਹੋ ਗਿਆ ਹਾਂ” ਇਸਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਅਸੀਂ ਆਪਣੀ ਛੋਟੀ ਨਜ਼ਰ ਨੂੰ ਸੁਧਾਰ ਲਿਆ ਹੈ। ਜੋ ਅਸੀਂ ਵੇਖਣਾ ਸੀ ਉਹ ਹਮੇਸ਼ਾਂ ਉਥੇ ਹੀ ਸੀ, ਬਸ ਸਾਨੂੰ ਸਾਡੀ ਨਜ਼ਰ ਬਦਲਣ ਦੀ ਜ਼ਰੂਰਤ ਸੀ।
ਇਸੇ ਲਈ, ਸਾਡੀ ਭਾਸ਼ਾ ਵਿਚ ਦਰਸ਼ਨ ਦੇ ਵਿਸ਼ੇ ਨੂੰ ਦਰਸ਼ਨ ਸ਼ਾਸਤਰ ਕਿਹਾ ਜਾਂਦਾ ਹੈ। ਜਿਸਦਾ ਅਰਥ ਹੈ ਪਰਿਪੇਖ ਦੀ ਤਬਦੀਲੀ ਤਾਂ ਜੋ ਅਸੀਂ ਹੋਰ ਸਪਸ਼ਟ ਤੌਰ ਤੇ ਵੇਖ ਸਕੀਏ।
