ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
ਅੰਗ- ੧੨੭੯
ਸਾਵਣਿ– ਵਰਖਾ
ਜੇ– ਜਦੋਂ
ਵਸੈ– ਪੈਂਦੀ ਹੈ
ਚਹੁ– ਚਾਰੋਂ ਪਾਸੇ
ਓਮਾਹਾ ਹੋਇ– ਅਨੰਦ ਪੈਦਾ ਹੁੰਦਾ ਹੈ
ਹੇ ਨਾਨਕ! ਜਦੋਂ ਮੀਂਹ ਪੈਂਦਾ ਹੈ ਤਾਂ ਚਾਰ ਦਿਸ਼ਾਵਾਂ ਵਿੱਚ ਅਨੰਦ ਪੈਦਾ ਹੋ ਜਾਂਦਾ ਹੈ।
ਇੱਥੇ ਦੋ ਸਲੋਕਾਂ ਦਾ ਅਨੁਵਾਦ ਦਿੱਤਾ ਗਿਆ ਹੈ।
ਜਦੋਂ ਮੀਂਹ ਪੈਂਦਾ ਹੈ ਤਾਂ ਇਹ ਚਾਰ ਪੱਖ ਹੁੰਦੇ ਹਨ, ਜੋ ਬਹੁਤ ਖੁਸ਼ ਹੁੰਦੇ ਹਨ।
- ਸੱਪ, ਕਿਉਂਕਿ ਕੀੜੇ ਜੋ ਮਿੱਟੀ ਵਿਚੋਂ ਬਾਹਰ ਆਉਂਦੇ ਹਨ, ਓਹੀ ਸੱਪ ਦਾ ਭੋਜਨ ਬਣਦੇ ਹਨ।
- ਭਾਲੂ, ਕਿਉਂਕਿ ਜੰਗਲ ਸਦਾਬਹਾਰ ਬਣ ਜਾਂਦਾ ਹੈ।
- ਮੱਛੀਆਂ, ਕਿਉਂਕਿ ਛੱਪੜ ਅਤੇ ਝੀਲਾਂ ਪਾਣੀ ਨਾਲ ਭਰ ਜਾਂਦੀਆਂ ਹਨ।
- ਅਮੀਰ ਲੋਕ, ਕਿਉਂਕਿ ਉਹ ਕੰਮਾਂ ਤੋਂ ਬਰੇਕ ਲੈਂਦੇ ਹਨ ਅਤੇ ਘਰ ਵਿੱਚ ਬੈਠ ਕੇ ਮੌਸਮ ਦਾ ਅਨੰਦ ਲੈਂਦੇ ਹਨ।
ਜਦੋਂ ਮੀਂਹ ਪੈਂਦਾ ਹੈ ਤਾਂ ਇਹ ਉਹ ਚਾਰ ਪੱਖ ਹੁੰਦੇ ਹਨ, ਜੋ ਬਾਰਸ਼ ਨੂੰ ਨਫ਼ਰਤ ਕਰਦੇ ਹਨ।
- ਬਲਦ, ਕਿਉਂਕਿ ਉਨ੍ਹਾਂ ਨੂੰ ਖੇਤਾਂ ਵਿੱਚ ਸਖਤ ਮਿਹਨਤ ਕਰਨੀ ਪੈਂਦੀ ਹੈ।
- ਗਰੀਬ, ਕਿਉਂਕਿ ਉਨ੍ਹਾਂ ਦੀ ਰੋਜ਼ੀ ਰੋਟੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ।
- ਯਾਤਰੀ ,ਕਿਉਂਕਿ ਯਾਤਰਾ ਕਰਨਾ ਖਤਰਨਾਕ ਹੋ ਜਾਂਦਾ ਹੈ।
- ਕਰਮਚਾਰੀ, ਕਿਉਂਕਿ ਉਹਨਾਂ ਨੂੰ ਆਪਣੇ ਬੌਸਾਂ ਲਈ ਡਬਲ ਕੰਮ ਕਰਨਾ ਪੈਂਦਾ ਹੈ, ਜੋ ਘਰ ਵਿਚ ਬੈਠ ਕੇ ਅਨੰਦ ਲੈ ਰਹੇ ਹੁੰਦੇ ਹਨ।
ਮੀਂਹ ਨਿਰਦੋਸ਼ ਹੈ ਜਿਵੇਂ ਸਾਡੇ ਹਾਲਾਤ ਨਿਰਦੋਸ਼ ਹਨ। ਇਹ ਸਾਡੇ ਨਾਲ ਕੋਈ ਵੈਰ ਰੱਖ ਕੇ ਨਹੀਂ ਵਰਦੇ। ਸਾਨੂੰ ਆਪਣੇ ਦਿਮਾਗ ਦੀ ਸਥਿਤੀ ਨੂੰ ਬਦਲ ਕੇ ਆਪਣੇ ਆਲੇ ਦੁਆਲੇ ਦੇ ਮੌਸਮ ਪ੍ਰਤੀ ਅਨੁਕੂਲਤਾ ਨੂੰ ਸਿੱਖਣਾ ਹੋਵੇਗਾ।
ਜਾਂ ਤਾਂ ਅਸੀਂ ਬਾਰਸ਼ ਨੂੰ ਦੋਸ਼ੀ ਠਹਿਰਾ ਸਕਦੇ ਹਾਂ ਕਿ, “ਇਹ ਮੀਂਹ ਸਿਰਫ ਮੇਰੀਆਂ ਯੋਜਨਾਵਾਂ ਨੂੰ ਬਰਬਾਦ ਕਰਨ ਲਈ ਡਿੱਗਦਾ ਹੈ ਅਤੇ ਮੈਂ ਬਦਕਿਸਮਤ ਹਾਂ।”
ਜਾਂ ਅਸੀਂ ਛਤਰੀ ਉਪੱਰ ਲੈ ਕੇ ਆਪਣੀ ਰੱਖਿਆ ਕਰ ਸਕਦੇ ਹਾਂ।
ਜਾਂ ਮੀਂਹ ਵਿੱਚ ਨੱਚ ਸਕਦੇ ਹਾਂ।
