ਗੁਰ ਸਿਖੀ ਗੁਰ ਸਿਖ ਸੁਣਿ ਅੰਦਰਿ ਸਿਆਣਾ ਬਾਹਰਿ ਭੋਲਾ।।
( ਭਾਈ ਗੁਰਦਾਸ ਜੀ ਵਾਰ ੪; ਪਉੜੀ ੧੭)
ਗੁਰ ਸਿਖੀ– ਗੁਰੂ ਦੁਆਰਾ ਦੱਸਿਆ ਰਾਹ
ਗੁਰਸਿਖ– ਗੁਰੂ ਦਾ ਸਿੱਖ
ਸੁਣਿ– ਸਿਖਦਾ ਹੈ
ਅੰਦਰਿ– ਅੰਦਰ
ਸਿਆਣਾ– ਸਿਆਣਾ
ਬਾਹਰਿ– ਬਾਹਰੋਂ
ਭੋਲਾ– ਨਿਮਰ
ਗੁਰੂ ਜੀ ਦੇ ਦੱਸੇ ਰਸਤੇ ਤੇ ਚਲਦਿਆਂ ਇਕ ਸਿੱਖ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਦਾ ਹੈ। ਉਹ ਬਾਹਰੋਂ ਨਿਮਰ ਅਤੇ ਅੰਦਰੋਂ ਸਿਆਣਾ ਬਣ ਜਾਂਦਾ ਹੈ।
ਇਕ ਅਧਿਆਪਕ ਨੂੰ ਵੱਖੋ ਵੱਖਰੇ ਸਕੂਲਾਂ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਵਿਸ਼ਲੇਸ਼ਣ ਕਰਨ ਲਈ ਭੇਜਿਆ ਗਿਆ, ਜੋ ਇੱਕੋ ਜਮਾਤ ਵਿੱਚ ਪੜ੍ਹਦੇ ਸਨ।
ਉਹ ਵਾਪਸ ਆਇਆ ਅਤੇ ਉਸਨੇ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ ਕਿ ਸਕੂਲ ਏ ਦੇ ਵਿਦਿਆਰਥੀਆਂ ਨੇ ਉਸ ਦੀ ਪ੍ਰੀਖਿਆ ਪਾਸ ਤਾਂ ਕੀਤੀ ਹੈ ਪਰ ਉਹ ਅਗਾਂਹਵਧੂ ਵਿਦਿਆਰਥੀ ਨਹੀਂ ਹਨ।
ਸਕੂਲ ਬੀ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕੀਤਾ, ਫਿਰ ਵੀ ਉਨ੍ਹਾਂ ਵਿਚ ਉਭਰਨ ਦੀ ਬਿਹਤਰ ਸੰਭਾਵਨਾ ਹੈ। ਅਧਿਕਾਰੀਆਂ ਨੇ ਉਸ ਨੂੰ ਇਸ ਵਿਸ਼ਲੇਸ਼ਣ ਦਾ ਇਹ ਅਸਾਧਾਰਣ ਕਾਰਨ ਪੁੱਛਿਆ।
ਉਸਨੇ ਸਮਝਾਇਆ ਕਿ, “ਸਕੂਲ ਏ ਦੇ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਖੁਸ਼ ਸਨ ਪਰ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ,”ਕੀ ਉਹ ਸਖਤ ਪ੍ਰੀਖਿਆ ਦੇਣਾ ਚਾਹੁੰਦੇ ਹਨ?”
ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਅਤੇ ਜਦੋਂ ਮੈਂ ਹਿਸਾਬ ਦਾ ਸਵਾਲ ਹੱਲ ਕਰਨ ਲਈ ਇੱਕ ਵਿਕਲਪਿਕ ਤਰੀਕਾ ਉਹਨਾਂ ਨੂੰ ਦੱਸਿਆ ਤਾਂ ਉਹ ਉਸ ਤਰੀਕੇ ਨੂੰ ਸਮਝ ਨਹੀਂ ਸਕੇ। ਅਜਿਹਾ ਲਗਦਾ ਹੈ ਕਿ ਉਨ੍ਹਾਂ ਨੇ ਇਕੋ ਤਰਾਂ ਦੇ ਸਬਕ ਗਲੇ ਲਗਾ ਲਏ ਹਨ ਅਤੇ ਉਹ ਬਦਲਣ ਲਈ ਤਿਆਰ ਨਹੀਂ ਹਨ।
ਜਦੋਂ ਕਿ ਸਕੂਲ ਬੀ ਦੇ ਵਿਦਿਆਰਥੀ ਅਸਫਲ ਹੋਣ ਤੋਂ ਬਾਅਦ ਵੀ ਨਹੀਂ ਹਟਦੇ। ਉਹ ਸਖ਼ਤ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਸਨ ਅਤੇ ਨਵੇਂ ਢੰਗਾਂ ਤੋਂ ਸਿੱਖਣ ਲਈ ਵੀ ਅੱਗੇ ਸਨ। ਇਹੀ ਚੀਜ਼ ਮੇਰੇ ਲਈ ਤਰੱਕੀ ਦਾ ਪ੍ਰਤੀਕ ਹੈ।”
ਉਦਾਹਰਣ ਲਈ….
ਉਨ੍ਹਾਂ ਲੋਕਾਂ ਦੀ ਕਲਪਨਾ ਕਰੋ ਜੋ ਜਾਤੀ ਪ੍ਰਣਾਲੀ ਵਿਚ ਬਹੁਤ ਪੱਕਾ ਵਿਸ਼ਵਾਸ ਕਰਦੇ ਸਨ। ਉਨ੍ਹਾਂ ਲਈ ਇਹੀ ਪ੍ਰਣਾਲੀ ਅਖੀਰਲੀ ਸੱਚਾਈ ਸੀ ਅਤੇ ਉਹ ਇਸ ਵਿਚੋਂ ਬਾਹਰ ਆਉਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ ਸਨ। ਫਿਰ ਗੁਰੂ ਨਾਨਕ ਜੀ ਆਉਂਦੇ ਹਨ ਜੋ ਉਨ੍ਹਾਂ ਨੂੰ ਕਹਿੰਦੇ ਹਨ ਕਿ ਜਾਤ ਅਨੁਸਾਰ ਮਨੁੱਖਾਂ ਦੀ ਇਹ ਸਾਰੀ ਵੰਡ ਸਹੀ ਨਹੀਂ ਹੈ।
ਉਨ੍ਹਾਂ ਲਈ ਇਹ ਗੱਲ ਸਮਝਣਾ ਬਹੁਤ ਮੁਸ਼ਕਿਲ ਸੀ ਪਰ ਉਨ੍ਹਾਂ ਨੇ ਗੁਰੂ ਜੀ ਦੇ ਵਿਚਾਰਾਂ ਨੂੰ ਤਰਕ ਨਾਲ ਤੋਲਿਆ ਅਤੇ ਤਰਕ ਦੇ ਅੱਗੇ ਸਮਰਪਣ ਕਰ ਦਿੱਤਾ। ਜੇ ਤੁਸੀਂ ਉਹਨਾਂ ਗੱਲਾਂ ਬਾਰੇ ਬਹੁਤ ਫ਼ਕਰ ਕਰਦੇ ਹੋ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ, ਤਾਂ ਤੁਸੀਂ ਕਿਸੇ ਹੋਰ ਸਿਖਲਾਈ ਨੂੰ ਨਹੀਂ ਲੈ ਸਕਦੇ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਹਮੇਸ਼ਾ ਆਪਣੇ ਵਿਸ਼ਵਾਸ਼ ਉੱਤੇ ਸ਼ੱਕ ਕਰਨਾ ਚਾਹੀਦਾ ਹੈ, ਪਰ ਨਵੇਂ ਗਿਆਨ ਨੂੰ ਸਿੱਖਣ ਪ੍ਰਤੀ ਆਪਣਾ ਖੁੱਲਾ ਮਨ ਰੱਖੋ।
ਸਿੱਖ ਹੋਣ ਦੇ ਨਾਤੇ ਸਾਨੂੰ ਹਉਮੈ ਤੋਂ ਬਿਨਾਂ ਹਰ ਚੀਜ਼ ਨੂੰ ਸਿੱਖਣਾ ਚਾਹੀਦਾ ਹੈ।
ਫਿਰ ਵੀ ਇੱਕੋ ਗੱਲ ਤੇ ਅੜ੍ਹੇ ਰਹਿਣਾ, ਸਿੱਖੀਆ ਅਤੇ ਵਿਕਾਸ ਦੀ ਮੌਤ ਹੈ।
