ਲੋਕਡਾਉਨ ਵਿਚ ਰਾਜੂ ਦੇ ਅਪਾਹਿਜ ਬਾਪ ਦੀ ਦੁਕਾਨ ਬੰਦ ਹੋ ਗਈ ਘਰ ਵਿਚ ਰੋਟੀ ਦਾ ਗੁਜਾਰਾ ਵੀ ਮੁਸ਼ਕਿਲ ਹੋ ਗਿਆ, ਰਾਜੂ ਬਾਰਵੀ ਕਾਲਸ ਵਿੱਚ ਪੜ੍ਹਦਾ ਸੀ ਬਹੁਤ ਹੀ ਹੋਣ ਹਾਰ ਤੇ ਪੜਾਈ ਲਿਖਾਈ ਵਿੱਚ ਅਵੱਲ ਰਹਿਣ ਵਾਲਾ ਵਿਦਿਆਰਥੀ ਸੀ।
ਸਕੂਲ ਬੰਦ ਸੀ ਇਸ ਲਈ ਰਾਜੂ ਜਿਆਦਾ ਤਰ ਘਰ ਵਿੱਚ ਵਹਿਲਾ ਹੀ ਰਹਿੰਦਾ ਸੀ ਅਤੇ ਬਾਪ ਦੀ ਦੁਕਾਨ ਬੰਦ ਹੋਣ ਕਾਰਨ ਰਾਜੂ ਨੇ ਘਰ ਦੇ ਗੁਜ਼ਾਰੇ ਲਈ ਕੋਈ ਕੰਮ-ਕਾਰ ਕਰਨ ਦਾ ਫੈਸਲਾ ਕਿਤਾ ਅਤੇ ਉਸਨੂੰ ਇੱਕ ਪੈਟਰੋਲ ਪੰਪ ਤੇ ਕੰਮ ਮਿਲ ਗਿਆ।
ਅੱਜ ਰਾਜੂ ਦਾ ਕੰਮ ਉੱਪਰ ਚੌਥਾ ਦਿਨ ਸੀ, ਪੰਪ ਤੇ ਤੇਲ ਲੈਣ ਲਈ ਇੱਕ ਗੱਡੀ ਆ ਕੇ ਰੁਕੀ ਅਤੇ ਅੰਦਰ ਬੈਠੇ ਵਿਆਕਤੀ ਨੇ ਟੈਂਕੀ ਫੁੱਲ ਕਰਨ ਦਾ ਇਸ਼ਾਰਾ ਕੀਤਾ..ਰਾਜੂ ਨੇ ਟੈਂਕੀ ਫੁੱਲ ਕਰ ਦਿੱਤੀ..
ਉਹ ਵਿਆਕਤੀ ਤੇਲ ਭਰਾ ਪੈਟਰੋਲ ਪੰਪ ਤੋ ਬਾਹਰ ਹੀ ਨਿਕਲਿਆ ਸੀ ਕੀ ਅਚਾਨਕ ਉਸਦੀ ਗੱਡੀ ਬੰਦ ਹੋ ਗਈ, ਗੱਡੀ ਦੇ ਮਾਲਿਕ ਨੇ ਸਟਾਰਟ ਕਰਨ ਦੀ ਕੋਸ਼ਿਸ਼ ਕਿਤੀ ਪਰ ਗੱਡੀ ਸਟਾਰਟ ਨਹੀਂ ਹੌਈ।
ਨਵੀਂ ਗੱਡੀ ਦਾ ਇਸ ਤਰਾਂ ਅਚਾਨਕ ਬੰਦ ਹੋ ਜਾਣਾ ਤੇ ਮੁੜ ਸਟਾਰਟ ਨਾਂ ਹੋਣਾ ਹੈਰਾਨੀ ਜਨਕ ਸੀ।
ਗੱਡੀ ਦਾ ਮਾਲਿਕ ਪੰਪ ਕੋਲ ਬਣੇ ਇੱਕ ਗੈਰਜ਼ ਤੋ ਆਟੋਮੋਬਾਇਲ ਮੈਕੇਨਿਕ ਨੂੰ ਲੇਕੇ ਆਇਆਂ, ਮੈਕੇਨਿਕ ਨੇ ਜਾਂਚ ਕਰਕੇ ਦੱਸਿਆ ਕਿ ਤੁਹਾਡੀ ਗੱਡੀ ਪੈਟਰੋਲ ਗੱਡੀ ਹੈ ਪਰ ਤੁਹਾਡੀ ਗੱਡੀ ਵਿੱਚ ਤਾ ਡੀਜ਼ਲ ਭਰਿਆ ਹੋਇਆ ਹੈ।
ਇਹ ਸਭ ਜਾਣ ਗੱਡੀ ਦਾ ਮਾਲਿਕ ਪੈਟਰੋਲ ਪੰਪ ਤੇ ਕੰਮ ਕਰ ਰਹਿ ਰਾਜੂ ਕੋਲ ਗਿਆ ਅਤੇ ਰਾਜੂ ਨੂੰ ਬੁਰਾ ਭਲਾ ਕਹਿਣ ਲੱਗਾ ਕੇ ਤੂੰ ਮੇਰਾ ਨੁਕਸਾਨ ਕਰ ਦਿੱਤਾ ਹੈ…
ਦੋ ਚਾਰ ਗਾਲਾਂ ਕੱਢਦੇ ਹੋਏ ਨੇ ਰਾਜੂ ਦੇ ਤਿੰਨ ਚਾਰ ਧੱਪੜ ਜੜ ਦਿੱਤੇ।
ਰਾਜੂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ. ਉਹ ਬੇਬਸ ਸਿਰ ਝੁਕਾ ਕੇ ਸਾਮਣੇ ਖੜ੍ਹਾ ਧੱਪੜ ਖਾ ਰਹੀ ਸੀ, ਬਾਹਰ ਹੁੰਦੇ ਹਾਂਗਾਮੇ ਨੂੰ ਸੁਣ ਪੰਪ ਦਾ ਮੈਨੇਜਰ ਵੀਂ ਬਾਹਰ ਆ ਗਿਆ ਅਤੇ ਸਾਰੀ ਵਾਰਦਾਤ ਬਾਰੇ ਜਾਨਣ ਲੱਗਾ।
ਗੱਡੀ ਦੇ ਮਾਲਿਕ ਨੇ ਦੱਸਿਆ ਕਿ ਉਸਦੀ ਗੱਡੀ ਦਾ ਇੰਜਣ ਪੈਟਰੋਲ ਇੰਜਣ ਹੈ ਅਤੇ ਇਸ ਮੁੰਡੇ ਨੇ ਮੇਰੀ ਗੱਡੀ ਵਿੱਚ ਡੀਜ਼ਲ ਭਰ ਦਿੱਤਾ ਹੈ, ਮੇਰੀ ਗੱਡੀ ਨਵੀਂ ਹੈ ਅਤੇ ਜੋ ਵੀ ਮੇਰਾ ਨੁਕਸਾਨ ਹੋਇਆ ਹੈ ਉਹ ਨੁਕਸਾਨ ਇਹ ਮੁੰਡਾਂ ਭਰੇਗਾ। ਇਹ ਸੁਣਕੇ ਇੱਕ ਪਾਸੇ ਖੜਾ ਹੇਠਾਂ ਨੂੰ ਸਿਰ ਝੁਕਾ ਰਾਜੂ ਡਰ ਨਾਲ ਕੰਬਣ ਲੱਗ ਗਿਆ ਕਿ ਉਸਦੇ ਘਰ ਤਾ ਪਹਿਲਾ ਹੀ ਰੋਟੀ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ ਉਪਰੋਂ ਉਹ ਇਸ ਨੁਕਸਾਨ ਨੂੰ ਕਿਵੇਂ ਭਰੇਗਾ।
ਮੈਨੇਜਰ ਨੇ ਗੱਡੀ ਦੇ ਮਾਲਿਕ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਕੇ ਇਹ ਨਵਾਂ ਲੜਕਾ ਹੈ ਬਹੁਤ ਗਰੀਬ ਹੈ ਮਜਬੂਰੀ ਵਸ ਕੰਮ ਕਰ ਰਿਹਾ ਹੈ, ਪਰ ਗੱਡੀ ਦਾ ਮਾਲਿਕ ਉਲਟਾ ਮੈਨੇਜਰ ਦੇ ਹੀ ਗਲ ਪੈਣ ਲੱਗ ਗਿਆ।
ਗੱਲ ਨੂੰ ਵਧਦੀ ਦੇਖ ਮੈਨੇਜਰ ਨੇ ਪੰਪ ਦੇ ਮਾਲਿਕ ਨੂੰ ਫੋਨ ਤੇ ਸਾਰੀ ਗੱਲ ਦੱਸੀ, ਪੈਟਰੋਲ ਮਲਿਕ ਨੇ ਕਹਾ ਰੁਕੋ ਉਹ ਓੱਥੇ ਆ ਰਹਾ ਹੈ।
ਜਦ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਪਤਾ ਚੱਲਿਆ ਕਿ ਪੰਪ ਦਾ ਮਾਲਿਕ ਇਥੇ ਆ ਰਹਾ ਹੈ ਤਾ ਸਾਰੇਆ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ, ਕਿਉਂਕਿ ਕਿ ਪੰਪ ਦਾ ਮਲਿਕ ਬਹੁਤ ਹੀ ਸਖਤ ਸੁਭਾਹ ਦਾ ਸੀ.. ਕਦੀ ਵੀ ਕਿਸੇ ਕਰਮਚਾਰੀ ਨੇ ਉਸਨੂੰ ਕਦੀ ਹੱਸਦਿਆਂ ਨਹੀਂ ਵੇਖਿਆ ਸੀ ਹਮੇਸ਼ਾ ਗੁੱਸਾ ਉਸਦੇ ਚਹਿਰੇ ਤੇ ਸਵਾਰ ਰਹਿੰਦਾ ਸੀ, ਸਾਰੇ ਕਰਮਚਾਰੀ ਤਰਾਂ-ਤਰਾਂ ਦੀਆ ਗੱਲਾਂ ਕਰਨ ਲੱਗੇ ਕਿ ਹੁਣ ਰਾਜੂ ਦਾ ਕਿ ਹੋਵੇਗਾ, ਨੁਕਸਾਨ ਭਰਨ ਦੇ ਨਾਲ-ਨਾਲ ਕੰਮ ਤੋ ਵੀ ਹੱਥ ਧੋਣਾ ਪਾਵਗਾ, ਇਹ ਸੋਚ ਸਾਰਿਆਂ ਨੂੰ ਰਾਜੂ ਉੱਤੇ ਤਰਸ ਆ ਰਹਿ ਸੀ।
ਓਦਰ ਗ਼ਰੀਬ ਮਾਸੂਮ ਰਾਜੂ ਇੱਕ ਪਾਸੇ ਸਿਰ ਝੁਕਾ ਹੱਥ ਜੋੜੇ ਖੜਾ ਇਹ ਸਭ ਸੁਣ ਡਰ ਨਾਲ ਕੰਬ ਰਿਹਾ ਸੀ।
ਥੋੜੀ ਦੇਰ ਬਆਦ ਪਟਰੋਲ ਪੰਪ ਦਾ ਮਲਿਕ ਓੱਥੇ ਪਹੁੰਚ ਗਿਆ, ਮੈਨੇਜਰ ਨੇ ਸਾਰੀ ਘਟਨਾ ਮਲਿਕ ਨੂੰ ਸਮਝਾਈ ਕਿ ਜੋ ਨਵਾਂ ਮੁੰਡਾਂ ਕੰਮ ਤੇ ਰੱਖਿਆ ਹੈ ਉਸਨੇ ਪੈਟਰੋਲ ਗੱਡੀ ਵਿੱਚ ਗਲਤੀ ਨਾਲ ਡੀਜ਼ਲ ਭਰ ਦਿੱਤਾ ਹੈ।
ਪੰਪ ਮਲਿਕ ਨੇ ਗੱਡੀ ਦੇ ਮਾਲਿਕ ਨੂੰ ਪੁੱਛਿਆ ਕਿ ਤੁਹਾਡਾ ਕਿੰਨਾ ਨੁਕਸਾਨ ਹੋਇਆ ਹੈ ਤਾ ਗੱਡੀ ਦੇ ਮਾਲਿਕ ਨੇ ਦੱਸਿਆ ਜੇਹਿ ਕੋਈ 25 ਹਾਜਰ ਦੇ ਕਰੀਬ, ਪੰਪ ਮਲਿਕ ਨੇ ਮੈਨੇਜਰ ਨੂੰ 25 ਹਜਾਰ ਲਿਆਕੇ ਗੱਡੀ ਦੇ ਮਾਲਿਕ ਨੂੰ ਦੇਣ ਲਈ ਕਿਹਾ ਤਾ ਮੈਨੇਜਰ ਨੇ ਪੈਸੈ ਲਿਆਕੇ ਗੱਡੀ ਦੇ ਮਾਲਿਕ ਨੂੰ ਦੇ ਦਿੱਤੇ।
ਨੁਕਸਾਨ ਦੇ ਪੈਸੈ ਦੇਣ ਤੋ ਬਆਦ ਪੈਟਰੋਲ ਪੰਪ ਦੇ ਮਲਿਕ ਨੇ ਗੱਡੀ ਦੇ ਮਾਲਿਕ ਨੂੰ ਕਿਹਾ ਕਿ ਅਸੀਂ ਤੇਰੇ ਨੁਕਸਾਨ ਦੀ ਪੂਰਤੀ ਕਰ ਦਿੱਤੀ ਹੈ ਹੁਣ ਤੈਨੂੰ ਵੀ ਨੁਕਸਾਨ ਦੀ ਪੂਰਤੀ ਕਰਨੀ ਪਵੇਗੀ, ਗੱਡੀ ਮਲਿਕ ਨੇ ਪੁੱਛਿਆ ਕਹਿੜਾ ਨੁਕਸਾਨ।
ਪੰਪ ਮਲਿਕ ਨੇ ਕਹਾਕਿ ਜੋ ਇਸ ਲੜਕੇ ਦੇ ਥੱਪੜ ਮਾਰੇ ਨੇ ਉਸਦੇ ਲਈ ਤੈਨੂੰ ਇਸਤੋ ਮਾਫ਼ੀ ਮੰਗਣੀ ਪਵੇਗੀ, ਗੱਡੀ ਦੇ ਮਾਲਿਕ ਨੇ ਰਾਜੂ ਤੋ ਮਾਫੀ ਮੰਗੀ ਤੇ ਉਸ ਜਗ੍ਹਾ ਚਲਾ ਗਿਆ, ਰਾਜੂ ਹਾਲੇ ਵੀ ਸਿਰ ਝੁਕਾ ਖੜਾ ਕੰਬ ਰਿਹਾ ਸੀ।
ਪੰਪ ਦੇ ਮਲਿਕ ਨੇ ਮੈਨੇਜਰ ਕਿਹਾ ਕਿ ਇਸ ਮੁੰਡੇ ਨੂੰ ਚੰਗ੍ਹੀ ਤਰਾਂ ਨਾਲ ਕੰਮ ਸਿਖਾਓ, ਹੋ ਸਕੇ ਤਾ ਇਸਨੂੰ ਸਿੰਗਲ ਪੰਪ ਤੇ ਕੰਮ ਦਿਓ।
ਮੈਨੇਜਰ ਨੇ ਡਰਦੇ-ਡਰਦੇ ਮਲਿਕ ਨੂੰ ਪੁੱਛਿਆ “ਸਰ ਕਿ ਇਹ ਕੰਮ ਤੇ ਰਹੇਗਾ..
ਤਾ ਮਲਿਕ ਨੇ ਜਵਾਬ ਦਿੱਤਾ “ਕਿਉਂ ਨਹੀਂ ਰਹੇਗਾ, ਇਸਨੇ ਕੌਈ ਗੁਨਾਹ ਤਾ ਨਹੀਂ ਕਰਿਆ, ਇਸਨੇ ਇੱਕ ਗਲਤੀ ਕਰੀ ਹੈ ਇਸਨੂੰ ਗ਼ਲਤੀ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ,
ਇਹਨਾਂ ਬੋਲਕੇ ਪੈਟਰੋਲ ਪੰਪ ਦਾ ਮਲਿਕ ਉੱਥੋਂ ਚਲਾ ਗਿਆ,
ਹੁਣ ਸਾਰੇ ਸੋਚ ਰਹੇ ਸੀ ਕਿ ਮਲਿਕ ਦੇ ਚਹਿਰੇ ਤੇ ਕਦੇ ਹਾਸਾ ਤਾ ਨਹੀਂ ਵੇਖਿਆਂ ਪਰ ਉਸਦੇ ਨੇਕ ਦਿਲ ਚ ਇਨਸਾਨੀਅਤ ਅੱਜ ਸਾਰਿਆਂ ਨੇ ਦੇਖੀ ਸੀ।
(ਮੱਧ ਪ੍ਰਦੇਸ਼ ਦੀ ਇੱਕ ਸੱਚੀ ਘਟਨਾ ਦੇ ਅਧਾਰਿਤ)
