ਦੁੱਖਾਂ ਦੀ ਅੱਗ

ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥
ਅੰਗ- ੧੨੪੦

ਦੁਖ– ਦੁੱਖ
ਅਗੀ– ਅੱਗ
ਮਾਰੀਅਹਿ– ਸੜਦੇ ਹਾਂ
ਭੀ– ਫੇਰ ਵੀ
ਦਾਰੂ– ਦਵਾਈ

ਅਸੀਂ ਸਾਰੇ ਦੁੱਖਾਂ ਦੀ ਅੱਗ ਵਿੱਚ ਸੜਦੇ ਹਾਂ। ਪਰ ਇਹੀ ਦੁੱਖ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੇ ਹਨ ਹੈ ਅਤੇ ਇਹੀ ਦੁੱਖ ਸਾਡੇ ਰੋਗਾਂ ਲਈ ਸਭ ਤੋਂ ਉੱਤਮ ਦਵਾਈ ਹਨ।


ਜਿਸ ਸਮੇਂ ਬਾਰੇ ਅਸੀਂ ਸੋਚਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਭੈੜਾ ਸਮਾਂ ਹੋ ਸਕਦਾ ਹੈ, ਸ਼ਾਇਦ ਓਹੀ ਸਮਾਂ ਸਾਡੇ ਲਈ ਇੱਕ ਵਰਦਾਨ ਸਾਬਤ ਹੋ ਸਕਦਾ ਹੈ।

ਬਹੁਤ ਸਾਰੇ ਲੋਕਾਂ ਨੇ ਇਸ ਕੋਵਿਡ ਦੇ ਸਮੇਂ ਬਾਰੇ ਆਪਣੇ ਵਿਚਾਰ ਦਿੱਤੇ ਹਨ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ‘ਹਨੇਰ ਸਮਾਂ’ ਹੈ।”

“ਇਹ ਸਮਾਂ ਸਾਨੂੰ ਸਾਰੇ ਮੁਦਰਾ ਲਾਭਾਂ ਤੋਂ ਇਲਾਵਾ ਸਾਡੇ ਸੰਬੰਧਾਂ ਦੀ ਕਦਰ ਕਰਨਾ ਸਿਖਾ ਰਿਹਾ ਹੈ।”

“ਇਸ ਸਮੇਂ ਨੇ ਮੈਨੂੰ ਸਬਰ ਦਾ ਗੁਣ ਸਿੱਖਣ ਲਈ ਮਜ਼ਬੂਰ ਕੀਤਾ ਹੈ, ਜੋ ਮੈਂ ਸ਼ਾਇਦ ਕਦੇ ਨਾ ਸਿੱਖਦਾ।”

“ਮੈਂ ਹੁਣ ਜ਼ਿੰਦਗੀ ਨੂੰ ਮਾਮੂਲੀ ਨਹੀਂ ਸਮਝਦਾ। ਹਰ ਚੀਜ਼ ਬਰਕਤ ਹੈ। ਉਦਾਹਰਣ ਵਜੋਂ ਮੈਂ ਹੁਣ ਸਫ਼ਰ ਕਰਨਾ ਯਾਦ ਕਰਦਾ ਹਾਂ, ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਯਾਤਰਾ ਕਰਨਾ ਇੱਕ ਟੀਚਾ ਬਣ ਜਾਵੇਗਾ।”

“ਕੋਵਿਡ ਨੇ ਸਾਨੂੰ ਅਚਾਨਕ ਹੋਣ ਵਾਲੇ ਬਦਲਾਅ ਲਈ ਤਿਆਰ ਕੀਤਾ ਹੈ। ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਅਸੀਂ ਇਹ ਸਮਾਂ ਵੇਖਾਂਗੇ ਅਤੇ ਜੇ ਅਜਿਹਾ ਕਦੇ ਹੋ ਗਿਆ ਤਾਂ ਸਾਨੂੰ ਕਿਸੇ ਵੀ ਚੀਜ਼ ਲਈ ਤਿਆਰ ਰਹਿਣਾ ਪਏਗਾ।”

“ਇਹ ਸਮਾਂ ਸਾਨੂੰ ਵਧੇਰੇ ਮਿਹਨਤੀ ਬਣਾ ਦੇਵੇਗਾ ਅਤੇ ਅਸੀਂ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਮਾਈ ਨੂੰ ਘੱਟ ਨਹੀਂ ਸਮਝਾਂਗੇ।”

ਮੈਂ ਜਾਣਦਾ ਹਾਂ ਕਿ ਲੋਕ ਬਹੁਤ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਹਨ। ਪਰ ਮੈਨੂੰ ਉਪਰੋਕਤ ਫੁਰਮਾਨ ਅਤੇ ਲੋਕਾਂ ਦੁਆਰਾ ਇਸਦੇ ਸਕਾਰਾਤਮਕ ਪੁਸ਼ਟੀਕਰਣ ਪੜ੍ਹ ਕੇ ਖੁਸ਼ੀ ਹੋਈ।

ਅਬਦੁਲ ਕਲਾਮ ਦਾ ਇੱਕ ਸੁੰਦਰ ਹਵਾਲਾ ਹੈ ਕਿ –
“ਕਾਲਾ ਰੰਗ ਕਈ ਵਾਰ ਭਾਵਨਾਤਮਕ ਤੌਰ ਤੇ ਬੁਰਾ ਹੁੰਦਾ ਹੈ, ਪਰ ਹਰ ਬਲੈਕ ਬੋਰਡ ਵਿਦਿਆਰਥੀ ਦੇ ਜੀਵਨ ਨੂੰ ਰੌਸ਼ਨ ਕਰਦਾ ਹੈ।”

ਆਓ ਅਸੀਂ ਕਾਲੀ ਰਾਤ ਵਿਚੋਂ ਤਾਰਿਆਂ ਵਾਂਗ ਚਮਕਦੇ ਹੋਏ ਬਾਹਰ ਆ ਜਾਈਏ। ਆਓ ਸਬਰ ਰੱਖੀਏ।

Leave a comment