ਸੰਤੁਸ਼ਟੀ ਤੋਂ ਬਗੈਰ ਕੋਈ ਵੀ ਮਨੁੱਖ ਰੱਜ ਨਹੀਂ ਸਕਦਾ।

ਬਿਨਾ ਸੰਤੋਖ ਨਹੀ ਕੋਊ ਰਾਜੈ ॥
ਅੰਗ- ੨੭੯

ਬਿਨਾ– ਬਿਨਾਂ
ਸੰਤੋਖ– ਸੰਤੁਸ਼ਟੀ
ਨਹੀ ਕੋਊ– ਕੋਈ ਨਹੀਂ
ਰਾਜੈ– ਰੱਜ ਸਕਦਾ

ਸੰਤੁਸ਼ਟੀ ਤੋਂ ਬਗੈਰ ਕੋਈ ਵੀ ਮਨੁੱਖ ਰੱਜ ਨਹੀਂ ਸਕਦਾ।


ਇੱਕ ਵੀਰ ਜੀ ਦੁਆਰਾ ਭੇਜੀ ਗਈ ਇਹ ਕਿੰਨੀ ਸੋਹਣੀ ਕਹਾਣੀ ਹੈ!

“ਮੈਂ ਬੱਸ ਤੋਂ ਉਤਰਿਆ ਅਤੇ ਆਪਣੀ ਜੇਬ ਵਿੱਚ ਹੱਥ ਪਾਇਆ।
ਮੈਂ ਹੈਰਾਨ ਰਹਿ ਗਿਆ ਕਿ ਕਿਸੇ ਨੇ ਮੇਰਾ ਬਟੂਆ ਚੋਰੀ ਕਰ ਲਿਆ ਸੀ।

“ਬਟੂਏ ਵਿੱਚ ਕੀ ਸੀ?”, ਮੈਂ ਸੋਚਿਆ।ਸਿਰਫ 90 ਰੁਪਏ ਅਤੇ ਇੱਕ ਪੱਤਰ।
ਜੋ ਮੈਂ ਆਪਣੀ ਮਾਂ ਨੂੰ ਲਿਖਿਆ ਸੀ –

ਮੇਰੀ ਨੌਕਰੀ ਚਲੀ ਗਈ ਹੈ। ਮੈਂ ਇਸ ਵੇਲੇ ਪੈਸੇ ਨਹੀਂ ਭੇਜ ਸਕਾਂਗਾ।

ਤਿੰਨ ਦਿਨਾਂ ਤੋਂ ਉਹ ਪੋਸਟਕਾਰਡ ਮੇਰੇ ਬਟੂਏ ਵਿੱਚ ਪਿਆ ਸੀ। ਇਸਨੂੰ ਪੋਸਟ ਕਰਨਾ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ।

ਆਮ ਤੌਰ ‘ਤੇ 90 ਰੁਪਏ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ,
ਪਰ ਜਿਸ ਵਿਅਕਤੀ ਦੀ ਨੌਕਰੀ ਚਲੀ ਗਈ ਹੋਵੇ, ਉਸ ਲਈ ਇਹ ਵੱਡੀ ਗੱਲ ਹੈ।

ਕੁਝ ਦਿਨ ਬੀਤ ਗਏ।
ਮੈਨੂੰ ਮੇਰੀ ਮਾਂ ਦਾ ਇੱਕ ਪੱਤਰ ਮਿਲਿਆ।
ਮੈਂ ਸੋਚਿਆ ਕਿ ਉਸਨੇ ਪੈਸੇ ਮੰਗਣ ਲਈ ਹੀ ਇਹ ਲਿਖਿਆ ਹੋਵੇਗਾ।

ਪਰ ਮਾਂ ਨੇ ਜੋ ਲਿਖਿਆ, ਉਹ ਪੜ੍ਹ ਕੇ ਮੈਂ ਹੈਰਾਨ ਹੋ ਗਿਆ- “ਬੇਟਾ, ਮੈਨੂੰ ਤੇਰਾ 1000 ਰੁਪਏ ਦਾ ਮਨੀ-ਆਰਡਰ ਮਿਲ ਗਿਆ ਹੈ। ਤੇਰਾ ਬਹੁਤ ਬਹੁਤ ਧੰਨਵਾਦ। ਸਾਨੂੰ ਸੱਚਮੁੱਚ ਇਹਨਾਂ ਪੈਸਿਆਂ ਦੀ ਜ਼ਰੂਰਤ ਸੀ।

ਮੈਂ ਹੈਰਾਨ ਸੀ ਕਿ ਇਹ ਪੈਸੇ ਮੇਰੀ ਮਾਂ ਨੂੰ ਕਿਸਨੇ ਭੇਜੇ ਸਨ?

ਕੁਝ ਦਿਨਾਂ ਬਾਅਦ, ਮੈਨੂੰ ਇੱਕ ਹੋਰ ਚਿੱਠੀ ਮਿਲੀ।
ਇਸ ਵਿੱਚ ਲਿਖਿਆ ਸੀ “ਹੈਲੋ ਭਰਾ” ਮੈਂ ਤੁਹਾਡੇ ਤੋਂ ਚੋਰੀ ਕੀਤੇ 90 ਰੁਪਇਆਂ ਵਿੱਚ 910 ਰੁਪਏ ਜੋੜ ਕੇ ਸਾਡੀ ਮਾਂ ਨੂੰ ਮਨੀ-ਆਰਡਰ ਭੇਜ ਦਿੱਤਾ ਸੀ।
(ਮਾਂ ਸਭ ਦੀ ਸਾਂਝੀ ਹੁੰਦੀ ਹੈ)

ਕਿਸੇ ਵੀ ਮਾਂ ਨੂੰ ਕਦੇ ਦੁੱਖੀ ਨਹੀਂ ਹੋਣਾ ਚਾਹੀਦਾ।

  • ਤੁਹਾਡਾ ਚੋਰ ਭਰਾ।

ਅਜਿਹੀ ਦੁਨੀਆਂ ਵਿੱਚ ਜਿੱਥੇ ਸਾਨੂੰ ਲੱਗਦਾ ਹੈ ਕਿ ਉਸ ਕੋਲ ਕੁਝ ਨਹੀਂ ਹੈ, ਭਾਵੇਂ ਉਸ ਕੋਲ ਬਹੁਤ ਕੁਝ ਹੋਵੇ।
ਤਾਂ ਇਹ ਕਹਾਣੀ ਪੜ੍ਹ ਕੇ ਚੰਗਾ ਲਗਦਾ ਹੈ ਕਿ ਜਿੱਥੇ ਲੋਕਾਂ ਕੋਲ ਬਹੁਤ ਕੁਝ ਨਹੀਂ ਹੁੰਦਾ, ਉਥੇ ਉਹਨਾਂ ਦੇ ਕੋਲ ਅਜੇ ਵੀ ਦਿਲ ਹੁੰਦਾ ਹੈ।

ਦੂਜਿਆਂ ਪ੍ਰਤੀ ਸੰਤੁਸ਼ਟੀ ਅਤੇ ਹਮਦਰਦੀ ਦੇ ਬਗੈਰ, ਕੋਈ ਵੀ ਮਨੁੱਖ ਆਪਣੇ ਅੰਦਰ ਸ਼ਾਂਤੀ ਅਤੇ ਖੁਸ਼ੀ ਨਹੀਂ ਪਾ ਸਕਦਾ।

Leave a comment