ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥
ਅੰਗ- ੧੩੭੪
ਗੁਰੁ ਲਾਗਾ– ਗੁਰੂ ਵਾਲਾ
ਤਬ– ਤਾਂ ਹੀ
ਜਾਨੀਐ– ਜਾਣ ਸਕਦੇ ਹਾਂ
ਮਿਟੈ– ਮਿਟ ਜਾਂਦਾ ਹੈ
ਮੋਹੁ– ਮੋਹ
ਤਨ ਤਾਪ– ਰੋਗ
ਹੇ ਕਬੀਰ, ਜਦੋਂ ਅੰਦਰਲੇ ਵਿਕਾਰਾਂ ਅਤੇ ਮੋਹ ਦਾ ਨਾਸ ਹੋ ਜਾਵੇ ਤਾਂ ਹੀ ਤੈਨੂੰ ਪਤਾ ਲੱਗਦਾ ਹੈ ਕਿ ਤੂੰ ਗੁਰੂ ਨੂੰ ਜਾਣ ਲਿਆ ਹੈ।
ਕੁਝ ਕੁ ਲੋਕਾਂ ਨੂੰ ਛੱਡ ਕੇ ਜੋ ਜ਼ਿੰਮੇਵਾਰੀਆਂ ਸਾਂਭਣ ਕਰਕੇ ਚਿੜਚਿੜੇ ਹੋ ਜਾਂਦੇ ਹਨ, ਮੈਂ ਦੇਖਿਆ ਹੈ ਕਿ ਲੋਕ ਮਾਪੇ ਬਣਨ ਤੋਂ ਬਾਅਦ ਵਧੇਰੇ ਸਮਝਦਾਰ ਹੋ ਜਾਂਦੇ ਹਨ। ਆਪਣੇ ਬੱਚਿਆਂ ਨੂੰ ਚੰਗੇ ਬਾਲਗ ਬਣਦੇ ਦੇਖਣ ਦੀ ਇੱਛਾ, ਸਾਨੂੰ ਚੰਗੇ ਇਨਸਾਨ ਬਣਨ ਲਈ ਵੀ ਪ੍ਰੇਰਿਤ ਕਰਦੀ ਹੈ।
ਇਸਤਰਾਂ ਸਾਡੇ ਬੱਚੇ ਸਾਡੇ ਅਧਿਆਪਕ ਬਣਦੇ ਹਨ, ਉਹ ਸਾਨੂੰ ਨਵਾਂ ਕੁਝ ਸਿੱਖਣ ਵਿੱਚ ਮਦਦ ਕਰਦੇ ਹਨ।
ਜੇ ਤੁਸੀਂ ਸਿਖਿਆਰਥੀ ਹੋ, ਤਾਂ ਤੁਹਾਡੇ ਲਈ ਸਭ ਕੁਝ ਇੱਕ ਅਧਿਆਪਕ ਹੋ ਸਕਦਾ ਹੈ। ਤੁਸੀਂ ਏਅਰ ਕੰਡੀਸ਼ਨਰ ਤੋਂ ਚੀਜ਼ਾਂ ਨੂੰ ਠੰਡਾ ਰੱਖਣਾ ਸਿੱਖ ਸਕਦੇ ਹੋ, ਰੁੱਖ ਸਾਨੂੰ ਹਮਦਰਦੀ ਸਿਖਾਉਂਦੇ ਹਨ, ਅਤੇ ਬਲਬ ਸਾਨੂੰ ਮਾਰਗ ਨੂੰ ਰੋਸ਼ਨ ਕਰਨਾ ਸਿਖਾ ਸਕਦਾ ਹੈ।
ਤੁਹਾਡੇ ਕੋਲ ਬਹੁਤ ਸਾਰੇ ਅਧਿਆਪਕ, ਲੈਕਚਰਾਰ ਅਤੇ ਮਨੋਵਿਗਿਆਨੀ ਹੋ ਸਕਦੇ ਹਨ, ਪਰ ਗੁਰੂ ਇੱਕ ਹੀ ਹੈ।
ਗੁਰਬਾਣੀ ਸਾਨੂੰ ਉਸ ਗੁਰੂ ਵੱਲ ਇਸ਼ਾਰਾ ਕਰਦੀ ਹੈ, ਜੋ ਸਾਡੇ ਅੰਦਰ ਵੱਸਦਾ ਹੈ। ਸਤਿਗੁਰੂ ਤੇਰੇ ਅੰਦਰ ਹੀ ਹੈ, ਹੋਰ ਕਿਤੇ ਨਹੀਂ। ਤੇਰਾ ਸਤਿਗੁਰੂ ਤੇਰੇ ਹਿਰਦੇ ਵਿਚ ਹੈ ਅਤੇ ਸਭ ਜੀਵਾਂ ਦੇ ਹਿਰਦੇ ਵਿਚ ਵੱਸਦਾ ਹੈ।
ਸਤਿਗੁਰੂ ਇੱਕ ਅਨੁਭਵ ਹੈ, ਜਿਵੇਂ ਕਬੀਰ ਜੀ ਉਪਰੋਕਤ ਤੁਕ ਵਿੱਚ ਦੱਸਦੇ ਹਨ। ਅਸੀਂ ਜਿੰਨੇ ਜ਼ਿਆਦਾ ਨਿਰਸਵਾਰਥ ਬਣਦੇ ਹਾਂ , ਓਨਾ ਹੀ ਅਸੀਂ ਆਪਣੀਆਂ ਇੱਛਾਵਾਂ ਅਤੇ ਆਪਣੇ ਵਿਕਾਰਾਂ ਤੋਂ ਉੱਪਰ ਉੱਠਦੇ ਹਾਂ ਅਤੇ ਅਸੀਂ ਆਪਣੇ ਅੰਦਰਲੇ ਮਾਲਕ ਦੇ ਨੇੜੇ ਆਉਂਦੇ ਹਾਂ।
