ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ II
ਅੰਗ- ੭੯੦
ਹਉਮੈ – ਹਉਮੈ, ਹੰਕਾਰ
ਝਗੜਾ – ਝਗੜਾ
ਪਾਇਓਨੁ – ਪਾਉਂਦੇ ਹਨ
ਜਗੁ – ਸੰਸਾਰ
ਮੁਇਆ – ਮਰਨਾ
ਹਉਮੈ ਦੇ ਕਾਰਨ ਲੋਕ ਲੜਦੇ ਹਨ ਅਤੇ ਝਗੜੇ ਦੇ ਨਤੀਜੇ ਵਜੋਂ ਸਾਰਾ ਸੰਸਾਰ ਕ੍ਰੋਧ ਵਿੱਚ ਮਰ ਜਾਂਦਾ ਹੈ।
ਇੱਕ ਵਿਅਕਤੀ ਲਈ ਦੋ ਪ੍ਰਤੀਕਰਮ ਹੋ ਸਕਦੇ ਹਨ ਜਿਸਨੇ ਹੁਣੇ 5 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਹੈ। ਇੱਕ ਮੈਰਾਥਨ ਦੌੜਾਕ ਲਈ ਇਹ ਕੁਝ ਖਾਸ ਵੀ ਨਹੀਂ ਹੋ ਸਕਦਾ, ਪਰ ਇੱਕ ਅਪਾਹਿਜ ਵਿਅਕਤੀ ਲਈ ਇਹ ਇੱਕ ਅਜਿਹਾ ਕਾਰਨਾਮਾ ਹੋਵੇਗਾ ਜੋ ਉਸਦੀ ਕਲਪਨਾ ਤੋਂ ਵੀ ਪਰੇ ਸੀ।
ਹੁਣ ਇਸ ਕਥਨ ਨੂੰ ਪੜ੍ਹੋ:
“ਇੱਕ ਵਿਅਕਤੀ ਨੇ ਦੂਜੇ ਦੀ ਗ਼ਲਤੀ ਨੂੰ ਬਹੁਤ ਹੀ ਨਿਮਰਤਾ ਨਾਲ ਸਮਝਾਇਆ। ਦਲੀਲ ਕਰਨ ਵੇਲੇ ਹਉਮੈ ਨੂੰ ਰਾਜ ਨਹੀਂ ਕਰਨ ਦਿੱਤਾ ਅਤੇ ਨਾ ਹੀ ਦੂਜੇ ਦੀ ਹਉਮੈ ਨੂੰ ਠੇਸ ਪਹੁੰਚਾਉਣ ਦਿੱਤੀ। ਸਵੈ-ਸੰਜਮ ਨਹੀਂ ਗੁਆਇਆ, ਸਾਰੀ ਵਿਆਖਿਆ ਦੌਰਾਨ ਉੱਚੀ ਆਵਾਜ਼ ਦੀ ਵਰਤੋਂ ਨਹੀਂ ਕੀਤੀ, ਗੁੱਸੇ ਕਾਰਨ ਵਸੋਂ ਬਾਹਰ ਕੋ, ਜਾਂ ਦੂਜੇ ਵਿਅਕਤੀ ਨੂੰ ਨੀਚ ਮਹਿਸੂਸ ਕਰਾਏ ਬਿਨਾਂ ਦੂਜੇ ਦੀ ਗ਼ਲਤੀ ਨੂੰ ਸਮਝਾਉਣ ਦੀ ਯੋਗ ਵਰਤੋਂ ਕੀਤੀ”।
ਜੇਕਰ ਤੁਸੀਂ ਵੀ ਹਮੇਸ਼ਾ ਅਜਿਹਾ ਕਰਦੇ ਆ ਰਹੇ ਹੋ, ਤਾਂ ਉਪਰੋਕਤ ਬਿਆਨ ਵਿੱਚ ਤੁਹਾਡੇ ਲਈ ਕੁਝ ਵੀ ਅਸਾਧਾਰਨ ਨਹੀਂ ਹੋਵੇਗਾ।
ਪਰ ਕਿਸੇ ਅਜਿਹੇ ਵਿਅਕਤੀ ਨੂੰ ਪੁੱਛੋ ਜਿਸਦਾ ਰਿਸ਼ਤਾ ਟੁੱਟ ਗਿਆ ਹੈ, ਪਰਿਵਾਰ ਤਲਾਕ ਕਾਰਣ ਬਿਖਰ ਗਿਆ ਹੈ। ਗੁੱਸੇ ਨਾਲ ਸਮਝਾਉਣ ਕਰਕੇ ਬੱਚੇ ਕੁਰਾਹੇ ਪੈ ਗਏ ਹਨ ਅਤੇ ਦੋਵੇਂ ਧਿਰਾਂ ਦੇ ਹੰਕਾਰ ਦੇ ਟਕਰਾਅ ਕਾਰਣ ਬਹਿਸ ਅਤੇ ਲੜਾਈ ਹੁੰਦੀ ਹੈ।
ਪਰ ਬਾਅਦ ਵਿੱਚ ਉਹ ਵਿਅਕਤੀ ਚਾਹੇਗਾ ਕਿ ਉਹ ਸਮੇਂ ਦੀ ਘੜੀ ਨੂੰ ਮੁੜ ਪਿੱਛੇ ਮੋੜ ਸਕੇ ਅਤੇ ਉਸ ਪਲ ‘ਤੇ ਦੋਬਾਰਾ ਜਾ ਕੇ ਉਪਰੋਕਤ ਪੈਰੇ ਵਿੱਚ ਦੱਸੇ ਅਨੁਸਾਰ ਵਿਹਾਰ ਕਰੇ।
ਛੋਟੀਆਂ ਛੋਟੀਆਂ ਚੀਜ਼ਾਂ ਕਦੇ-ਕਦੇ ਇੰਨਾ ਵੱਡਾ ਫਰਕ ਲਿਆ ਸਕਦੀਆਂ ਹਨ। ਇਤਿਹਾਸ ਦੇ ਦੌਰ ਵਿੱਚ ਉਹ ਮੁੱਖ ਨੁਕਤੇ ਹਨ ਜੋ ਜਾਂ ਤਾਂ ਮਾੜੇ ਜਾਂ ਚੰਗੇ ਬਣ ਚੁੱਕੇ ਹਨ। ਕਿਸੇ ਖਾਸ ਸਥਿਤੀ ਵਿੱਚ ਤੁਸੀਂ ਕਿਵੇਂ ਪ੍ਰਤੀਕਿਰਿਆ ਕਰਦੇ ਹੋ, ਇਹ ਤੁਹਾਡੇ ਭਵਿੱਖ ਲਈ ਇੱਕ ਨਵਾਂ ਮੋੜ ਹੋ ਸਕਦਾ ਹੈ।
ਇਸ ਲਈ, ਕਿਸੇ ਪਲ ਦੌਰਾਨ ਤੁਹਾਡੇ ਕੋਲ ਜਿੰਨੀ ਜ਼ਿਆਦਾ ਜਾਗਰੂਕਤਾ ਹੈ, ਉਹੀ ਆਉਣ ਵਾਲੀਆਂ ਚੀਜ਼ਾਂ ਜਾਂ ਘਟਨਾਵਾਂ ਦਾ ਰਾਹ ਤੈਅ ਕਰ ਸਕਦੀ ਹੈ।
