ਨਿਰਲੇਪ

ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ II
ਅੰਗ- ੩੮੪

ਅਲਿਪਤੁ ਨਿਰਲੇਪ
ਰਹਉ ਰਹਿ, ਰਹੋ
ਜੈਸੇ ਜਿਵੇਂ
ਜਲ ਪਾਣੀ
ਕਉਲਾ ਕਮਲ ਦਾ ਫੁੱਲ

ਮੁਸੀਬਤਾਂ ਤੋਂ ਅਪ੍ਰਭਾਵਿਤ ਰਹੋ, ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿਣ ਦੇ ਬਾਵਜੂਦ ਗੰਦਗੀ ਤੋਂ ਨਿਰਲੇਪ ਰਹਿੰਦਾ ਹੈ।


ਛੱਪੜ ਦੇ ਕੰਢੇ ਬੈਠਾ ਇੱਕ ਆਦਮੀ ਆਪਣੀ ਤਰਸਯੋਗ ਜ਼ਿੰਦਗੀ ਦੀਆਂ ਗੱਲਾਂ ਕਰ ਰਿਹਾ ਸੀ:

“ਮੇਰੀ ਜ਼ਿੰਦਗੀ ਦੁੱਖਾਂ ਨਾਲ ਇੰਨੀ ਭਰੀ ਕਿਉਂ ਹੈ? ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਇਸਦੀ ਕਦਰ ਨਹੀਂ ਕੀਤੀ। ਮੈਂ ਦੂਜਿਆਂ ਦੇ ਮੁਕਾਬਲੇ ਇਮਾਨਦਾਰੀ ਨਾਲ ਇੰਨੀ ਮਿਹਨਤ ਕੀਤੀ, ਫਿਰ ਵੀ ਮੈਨੂੰ ਜੋ ਵੀ ਮਿਲਿਆ ਉਹ ਮੁਸ਼ਕਿਲਾਂ ਸਨ। ਮੇਰੇ ਦੋਸਤ ਬਹੁਤ ਖੁਸ਼ਕਿਸਮਤ ਸਨ ਕਿਉਂਕਿ ਉਹਨਾਂ ਦੇ ਮਾਪੇ ਅਮੀਰ ਸਨ ਅਤੇ ਸੰਬੰਧੀ ਵੀ ਅਮੀਰ ਪਰ ਅਤੇ ਮੇਰੇ ਕੋਲ ਜੋ ਕੁਝ ਸੀ ਉਹ ਇੱਕ ਲੰਮੇਂ ਰਸਤੇ ਅਤੇ ਇੱਕ ਪਰਬਤੀ ਸਫ਼ਰ ਦੀ ਤਰ੍ਹਾਂ ਸੀ? ਮੇਰੇ ਲਈ ਜ਼ਿੰਦਗੀ ਸਹੀ ਕਿਉਂ ਨਹੀਂ ਰਹੀ?”

“ਓਏ, ਮੇਰੇ ਨਾਲ ਗੱਲ ਕਰੋ,” ਛੱਪੜ ਵਿੱਚੋਂ ਇੱਕ ਆਵਾਜ਼ ਆਈ।

“ਤੂੰ ਕੌਣ ਹੈ?” ਆਦਮੀ ਨੂੰ ਪੁੱਛਿਆ.
“ਮੈਂ ਛੱਪੜ ਵਿੱਚ ਰਹਿਣ ਵਾਲਾ ਕਮਲ ਹਾਂ। ਮੈਂ ਸਭ ਸੁਣਿਆ ਜਿਸ ਬਾਰੇ ਤੁਸੀਂ ਸ਼ਿਕਾਇਤ ਕਰ ਰਹੇ ਸੀ। ਤੁਸੀਂ ਆਪਣੇ ਦੁੱਖ ਮੇਰੇ ਨਾਲ ਸਾਂਝੇ ਕਰ ਸਕਦੇ ਹੋ।”

“ਤੈਨੂੰ ਮੇਰੇ ਦਰਦ ਬਾਰੇ ਕੀ ਪਤਾ ਹੋਵੇਗਾ?” ਆਦਮੀ ਨੇ ਜਵਾਬ ਦਿੱਤਾ. “ਤੂੰ ਬਹੁਤ ਸੁੰਦਰ ਹੈਂ ਅਤੇ ਸਾਰੀ ਦੁਨੀਆਂ ਤੇਰੀ ਪ੍ਰਸ਼ੰਸਾ ਕਰਦੀ ਹੈ।”

“ਮੇਰਾ ਅੰਦਾਜ਼ਾ ਹੈ ਕਿ ਤੁਸੀਂ ਸਹੀ ਹੋ,” ਕਮਲ ਨੇ ਕਿਹਾ। “ਪਰ ਮੇਰਾ ਸਫ਼ਰ ਵੀ ਬਹੁਤਾ ਆਸਾਨ ਨਹੀਂ ਰਿਹਾ। ਮੈਂ ਪਾਣੀ ਵਿੱਚ ਜੰਮਿਆ, ਦਮ ਘੁੱਟਦਾ ਹੋਇਆ। ਹੋਰ ਫੁੱਲਾਂ ਨੂੰ ਸਾਹ ਲੈਣ ਲਈ ਖੁੱਲ੍ਹੀ ਹਵਾ ਦਿੱਤੀ ਗਈ, ਮੇਰੇ ਕੋਲ ਇਹ ਸਭ ਕਦੇ ਨਹੀਂ ਸੀ। ਮੇਰੇ ਆਲੇ-ਦੁਆਲੇ ਚਿੱਕੜ ਅਤੇ ਗਾਰੇ ਤੋਂ ਇਲਾਵਾ ਕੁਝ ਵੀ ਨਹੀਂ ਸੀ। ਮੈਨੂੰ ਆਪਣੇ ਆਲੇ-ਦੁਆਲੇ ਹਨੇਰਾ ਹੀ ਦਿੱਸਦਾ ਸੀ, ਮੈਂ ਅਜੇ ਵੀ ਅੰਦਰ ਵੱਲ ਧੱਕਦਾ ਰਿਹਾ, ਪਰ ਹਾਰ ਮੰਨ ਕੇ ਮਰਨ ਦੀ ਬਜਾਏ, ਮੈਂ ਚਿੱਕੜ ਵਿੱਚੋਂ ਹੀ ਪੌਸ਼ਟਿਕ ਤੱਤ ਗ੍ਰਹਿਣ ਕਰਨੇ ਸ਼ੁਰੂ ਕੀਤੇ। ਤੁਸੀਂ ਕਦੇ ਦੇਖਿਆ ਹੈ ਕਿ ਛੱਪੜ ਵਿੱਚ ਮੇਰੇ ਆਲੇ ਦੁਆਲੇ ਕੋਈ ਸੁੰਦਰਤਾ ਨਹੀਂ ਹੈ ? ਚਾਰੇ ਪਾਸੇ ਮੱਖੀਆਂ ਅਤੇ ਡੱਡੂ ਹਨ, ਜੋ ਸਭ ਤੋਂ ਅਜੀਬ ਸ਼ੋਰ ਪੈਦਾ ਕਰਦੇ ਹਨ, ਇਹ ਬਹੁਤ ਡਰਾਉਣਾ ਅਤੇ ਦਿਲ ਦਹਿਲਾਉਣ ਵਾਲਾ ਹੁੰਦਾ ਹੈ। ਪਰ ਮੈਂ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ । ਮੈਂ ਸਿਰਫ ਚਿੱਕੜ ਦੀ ਸਤ੍ਹਾ ਵੱਲ ਖਿੜਦਾ ਰਿਹਾ ਅਤੇ ਵੇਖੋ, ਮੈਂ ਅੱਜ ਵੀ ਮੈਂ ਇੱਥੇ ਹਾਂ। ਤੁਸੀਂ ਅਤੇ ਦੁਨੀਆ ਨੇ ਮੇਰੀ ਇੱਕ ਸੁੰਦਰ ਫੁੱਲ ਦੇ ਰੂਪ ਵਿੱਚ ਪ੍ਰਸ਼ੰਸਾ ਕੀਤੀ ਤਾਂ ਮੈਨੂੰ ਮੇਰੀ ਕੀਮਤ ਦਾ ਅਹਿਸਾਸ ਹੋਇਆ। ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਇਸ ਸਾਰੇ ਸੰਘਰਸ਼ ਨੇ ਮੈਨੂੰ ਜ਼ਿਆਦਾ ਮਜ਼ਬੂਤ ​​ਬਣਾਇਆ ਹੈ। ਮੈਨੂੰ ਚਿੱਕੜ ਅਤੇ ਗਾਰੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਮੈਨੂੰ ਖਿੜਣ ਲਈ ਪੌਸ਼ਟਿਕ ਤੱਤ ਦਿੱਤੇ।”
ਇਹ ਸੁਣ ਕੇ ਆਦਮੀ ਨੇ ਲੰਮਾਂ ਸਾਹ ਲਿਆ ਤੇ ਕਿਹਾ, “ਕਾਸ਼ ਮੈਂ ਤੁਹਾਡੇ ਵਰਗਾ ਹੋ ਸਕਦਾ !”

ਕਮਲ ਨੇ ਕਿਹਾ, “ਤੁਸੀਂ ਮੇਰੇ ਨਾਲੋਂ ਵੀ ਬਿਹਤਰ ਹੋ ਸਕਦੇ ਹੋ। ਤੁਹਾਨੂੰ ਸਿਰਫ਼ ਸਕਾਰਾਤਮਕ ਬਣਨ ਅਤੇ ਜ਼ਿੰਦਗੀ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ।” 🪷🪷

Leave a comment