ਪ੍ਰਮਾਤਮਾ ਦੇ ਦਰਬਾਰ ਵਿੱਚ ਸਾਡੇ ਰੰਗ ਰੂਪ ,, ਜਾਤ ਪਾਤ ,, ਸਾਡੀ ਭਾਸ਼ਾ ਅਤੇ ਕਿਸੇ ਵੀ ਮਜਹਬ ਦੀ ਵਿਚਾਰ ਨਹੀਂ ਹੁੰਦੀ ,,
ਫਿਰ ਕਿਸ ਦੀ ਵਿਚਾਰ ਹੁੰਦੀ ਹੈ ,,?,,
ਕਰਮੀ ਕਰਮੀ ਹੋਇ ਵੀਚਾਰੁ ॥
ਸਚਾ ਆਪਿ ਸਚਾ ਦਰਬਾਰੁ ॥ ) ਗੁਰੂ ਗ੍ਰੰਥ ਸਾਹਿਬ – ਅੰਗ ੭
ਸਿਰਫ ਸਾਡੇ ਕੀਤੇ ਹੋਏ ਕਰਮਾਂ ਦੀ ਹੀ ਵਿਚਾਰ ਹੁੰਦੀ ਹੈ ,,
ਕਰਮ ਇੱਕ ਬੀਜ ਹੈ ,,
ਜੀਵਨ ਅੰਤਿਸ਼ਕਰਨ ਇੱਕ ਧਰਤੀ ਹੈ ,,
ਦੁੱਖ ਅਤੇ ਸੁੱਖ , ਇੱਕ ਫਲ ਨੇ ,,
ਅਗਰ ਮੈਂ ਦੁਖੀ ਹਾਂ , ਤਾਂ ਮੈਂ ਬੀਜ ਕੋਈ ਗਲਤ ਬੀਜ ਬੈਠਾਂ ਹਾਂ ,
ਅਗਰ ਮੇਰੇ ਕੋਲ ਸੁੱਖ ਹੈ ,, ਤਾਂ ਮੈਂ ਬੀਜ ਕੋਈ ਸਹੀ ਬੀਜੇ ਹਨ ,
ਗਿਆਨੀ ਸੰਤ ਸਿੰਘ ਜੀ ਮਸਕੀਨ
Category: #truth
ਮਿੱਠਾ ਬੋਲੋ
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
ਅੰਗ- ੪੭੦
ਮਿਠਤੁ – ਮਿੱਠੇ ਬੋਲ
ਨੀਵੀ– ਨਿਮਰਤਾ
ਗੁਣ– ਗੁਣ
ਚੰਗਿਆਈਆ– ਚੰਗੇ ਕਰਮ
ਤਤੁ– ਤੱਤ
ਹੇ ਨਾਨਕ! ਨੀਵੇਂ ਹੋ ਕੇ ਰਹਿਣ ਵਿੱਚ ਮਿਠਾਸ ਹੈ, ਗੁਣ ਹਨ। ਨੀਵਾਂ ਹੋ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ ਭਾਵ ਇਹੀ ਸਭ ਤੋਂ ਚੰਗਾ ਗੁਣ ਹੈ।
“ਲੋਕਾਂ ਨਾਲ ਇਸ ਤਰ੍ਹਾਂ ਬੋਲੋ ਕਿ ਜੇ ਅਗਲੇ ਦਿਨ ਤੁਸੀਂ ਮਰ ਵੀ ਜਾਓ ਤਾਂ ਤੁਸੀਂ ਉਹਨਾਂ ਸ਼ਬਦਾਂ ਪ੍ਰਤੀ ਸੰਤੁਸ਼ਟ ਹੋਵੋ, ਜੋ ਤੁਸੀਂ ਉਨ੍ਹਾਂ ਨੂੰ ਆਖ਼ਰੀ ਵਾਰ ਕਹੇ ਸਨ।”
ਇਹ ਗੱਲ ਮੈਨੂੰ ਉਸ ਵਿਅਕਤੀ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਿਆ ਕਿਉਂਕਿ ਆਖ਼ਰੀ ਵਾਰ ਉਸਨੇ ਆਪਣੀ ਮਾਂ ਨਾਲ ਬਹੁਤ ਹੀ ਬੇਰਹਿਮੀ ਨਾਲ ਗੱਲ ਕੀਤੀ ਸੀ ਅਤੇ ਅਗਲੀ ਸਵੇਰ ਉਸਦੀ ਮਾਂ ਦਾ ਦਿਹਾਂਤ ਹੋ ਗਿਆ।
ਮੈਂ ਕਲਪਨਾ ਨਹੀਂ ਕਰ ਸਕਦਾ ਸੀ ਕਿ ਉਸਨੇ ਆਉਣ ਵਾਲੇ ਸਾਲਾਂ ਵਿੱਚ ਕਿੰਨਾ ਭਿਆਨਕ ਮਹਿਸੂਸ ਕੀਤਾ ਹੋਵੇਗਾ ਕਿਉਂਕਿ ਇਹ ਉਸਦੀ ਮਾਂ ਨਾਲ ਆਖਰੀ ਗੱਲਬਾਤ ਸੀ। ਬਸ ਉਹ ਚਾਹੁੰਦਾ ਸੀ ਕਿ ਉਹ ਭੂਤਕਾਲ ਦਾ ਸਮਾਂ ਬਦਲੇ ਅਤੇ ਉਹ ਆਪਣੀ ਮਾਂ ਨਾਲ ਚੰਗਾ ਬੋਲ ਸਕੇ …
ਪਰ ਇਹ ਸਭ ਦੇ ਲਈ ਸੱਚ ਹੈ ਜਿਹਨਾਂ ਨੂੰ ਅਸੀਂ ਮਿਲਦੇ ਹਾਂ ਜਾਂ ਨਹੀਂ? ਜ਼ਿੰਦਗੀ ਦੀ ਕੋਈ ਗਰੰਟੀ ਨਹੀਂ ਹੈ। ਇਹ ਵੀ ਨਹੀਂ ਪਤਾ ਕਿ ਕਿਸੇ ਦੀ ਕਿੰਨੀ ਜ਼ਿੰਦਗੀ ਬਚੀ ਹੈ।
ਆਓ ਅਸੀਂ ਸਭ ਨਾਲ ਚੰਗੀ ਤਰਾਂ ਗੱਲ ਕਰੀਏ। ਖ਼ਾਸਕਰ ਉਨ੍ਹਾਂ ਲੋਕਾਂ ਨਾਲ ਜੋ ਸਾਡੀ ਜ਼ਿੰਦਗੀ ਵਿਚ ਮਹੱਤਵ ਰੱਖਦੇ ਹਨ।
ਸ਼ਾਇਦ ਅਸੀਂ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਪਛਤਾਵਾ ਕਰੀਏ ਕਿ ਅਸੀਂ ਉਹਨਾਂ ਲਈ ਵਧੀਆ ਸ਼ਬਦਾਂ ਦੀ ਵਰਤੋਂ ਕਰ ਸਕਦੇ ਸੀ।
ਸ਼ਬਦਾਂ ਦਾ ਪ੍ਰਭਾਵ ਹਮੇਸ਼ਾ ਲਈ ਰਹਿੰਦਾ ਹੈ, ਸਿਰਫ ਸੁਣਨ ਵਾਲਿਆਂ ਤੇ ਹੀ ਨਹੀਂ ਸਗੋਂ ਬੋਲਣ ਵਾਲੇ ਉੱਤੇ ਵੀ।
ਆਪਣੇ ਸ਼ਬਦਾਂ ਨੂੰ ਇੱਟਾਂ ਬਣਾਓ ਜੋ ਦਿਲ ਨੂੰ ਤੋੜਨ ਵਾਲੇ ਪੱਥਰਾਂ ਉੱਪਰੋਂ ਪੁਲ ਬਣਾਉਂਦੀਆਂ ਹਨ।
ਬਖਸ਼ਿਸ਼
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਅੰਗ-੧੪੨੯
ਤੇਰਾ – ਹੇ ਪ੍ਰਭੂ ਜੀ! ਤੁਹਾਡਾ
ਕੀਤਾ – ਕੀਤਾ ਹੋਈਆ
ਜਾਤੋ ਨਾਹੀ – ਮੈਂ ਨਹੀਂ ਜਾਣਿਆ
ਜੋਗੁ – ਕਾਬਿਲ
ਕੀਤੋਈ – ਬਣਾਇਆ ਹੈ
ਹੇ ਪ੍ਰਭੂ ਜੀ! ਤੁਸੀਂ ਮੈਨੂੰ ਹਰ ਕੰਮ ਕਰਨ ਦੇ ਕਾਬਿਲ ਬਣਾਇਆ ਹੈ, ਪਰ ਮੈਂ ਤੁਹਾਡੀਆਂ ਬਖਸ਼ਿਸ਼ਾਂ ਨੂੰ ਨਹੀਂ ਸਮਝ ਸਕਦਾ ।
ਇਸ ਚੀਜ਼ ਦੀ ਕਲਪਨਾ ਕਰੋ। ਸਾਰੇ ਭਗਤਾਂ ਦੀਆਂ ਬਾਣੀਆਂ ਇਕੱਤਰ ਕਰਨ ਅਤੇ ਉਨ੍ਹਾਂ ਨੂੰ ਸਾਰੇ ਗੁਰੂ ਸਾਹਿਬਾਨ ਦੀਆਂ ਬਾਣੀਆਂ ਦੇ ਨਾਲ ਰਾਗਾਂ ਵਿੱਚ ਛਾਂਟਣ ਵਿੱਚ ਕਈ ਸਾਲ ਲੱਗ ਗਏ ਹੋਣਗੇ। ਫਿਰ ਗੁਰੂ ਸਾਹਿਬ ਨੇ ਬਹਿ ਕੇ ਭਾਈ ਗੁਰਦਾਸ ਜੀ ਤੋਂ ਹਰ ਇਕ ਲਾਈਨ ਲਿਖਾਈ ਅਤੇ ਆਪ ਜਾਂਚ ਕੀਤੀ।
ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਅੰਤ ਵਿੱਚ ਲਿਖਿਆ ਕਿ “ਹੇ ਪ੍ਰਭੂ ਜੀ! ਤੁਸੀਂ ਹੀ ਮੈਨੂੰ ਯੋਗ ਬਣਾਇਆ ਹੈ ਨਹੀਂ ਤਾਂ, ਮੇਰੇ ਕੋਲ ਕੁਝ ਵਾਪਰਨ ਦੀ ਕੋਈ ਪ੍ਰਤਿਭਾ ਨਹੀਂ ਸੀ।”
ਅੱਜ ਉਹ ਲੋਕ ਜੋ ਗੁਰੂ ਜੀ ਦੀ ਬਾਣੀ ਦਾ ਅਨੁਵਾਦ ਕਰਦੇ ਹਨ ਜਾਂ ਉਨ੍ਹਾਂ ਨੂੰ ਗਾਉਂਦੇ ਹਨ, ਇਹ ਲੋਕ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਬਾਰੇ ਜਾਣੇ।
ਇਕ ਚੰਗੇ ਕੰਮ ਵਿਚ ਨੇਕਤਾ ਇਹ ਹੈ ਕਿ ਇਹ ਕੰਮ ਆਗਾਮੀ ਪੀੜ੍ਹੀਆਂ ਸਮੇਤ ਹਰੇਕ ਲਈ ਬਹੁਤ ਮਹੱਤਵਪੂਰਣ ਹੋਵੇ। ਭਾਵੇਂ ਕਰਨ ਵਾਲੇ ਦਾ ਨਾਮ ਅੱਗੇ ਆਵੇ ਜਾਂ ਨਾ ਆਵੇ।
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ।।
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਹੇ ਪ੍ਰਭੂ ਜੀ, ਇਹ ਸਾਰੀ ਵਡਿਆਈ ਤੁਹਾਡੀ ਹੈ। ਮੇਰਾ ਕੋਈ ਨਾਮ ਨਹੀਂ ਜਾਣਦਾ, ਸਭ ਦੇ ਮਾਲਕ ਤੁਸੀਂ ਹੋ।
ਸੱਚ
ਕੁਝ ਸਾਲ ਪਹਿਲਾਂ ਭਾਰਤੀ ਮੂਲ ਦਾ ਇੱਕ ਇੰਜੀਨੀਅਰ ਅਮਰੀਕਾ ਵਿਚ ਪਰਿਵਾਰ ਸਣੇ #ਖ਼ੁਦਕੁਸ਼ੀ ਕਰ ਗਿਆ..!
ਵਿਸ਼ਲੇਸ਼ਣ ਕਰਨ ਤੇ ਪਤਾ ਲੱਗਾ..ਸ਼ੁਰੂ ਤੋਂ ਹੀ ਪਹਿਲੇ ਦਰਜੇ ਵਿਚ ਪੜਾਈ..ਵਧੀਆ ਨੌਕਰੀ..ਹਰ ਕੰਮ ਵਿਚ ਅਵਵਲ..ਪਰ ਘਰਦੇ ਇੱਕ ਗਲਤੀ ਕਰ ਗਏ..
ਜਿੰਦਗੀ ਵਿਚ #ਅਸਫਲ ਹੋਣ ਦੀ ਸੂਰਤ ਵਿਚ ਪਲਾਨ ਨੰਬਰ ਦੋ ਨਹੀਂ ਸਮਝਾ ਸਕੇ..ਦੋ ਹਜਾਰ ਅੱਠ..ਮੰਦੀ ਦੇ ਦੌਰ ਵਿਚ ਵੱਡੇ ਵੱਡੇ ਥੰਮ ਢਹਿ ਢੇਰੀ ਹੋ ਗਏ..
ਇਸਦੀ ਵੀ ਨੌਕਰੀ ਗਈ..ਮਕਾਨ ਗਿਆ..ਬੈੰਕ ਬੈਲੇਂਸ..ਸਭ ਕੁਝ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਿਆ..
ਸਮਝ ਨਾ ਆਵੇ ਕੇ ਹੁਣ ਕੀਤਾ ਕੀ ਜਾਵੇ..ਅਖੀਰ ਸਣੇ ਪਰਿਵਾਰ ਏਡਾ ਵੱਡਾ ਕਦਮ ਚੁੱਕ ਲਿਆ!
ਆਓ ਵਰਤਮਾਨ ਵੱਲ ਮੁੜਦੇ ਹਾਂ..ਹਿੰਦੁਸਤਾਨ ਵਿਚ ਖੇਤੀ ਸੁਧਾਰ ਬਿੱਲ ਆਪਣੀ ਤੋਰੇ ਤੋਰ ਦਿੱਤਾ ਏ..
ਅਗਲਿਆਂ ਪਾਸ ਵੀ ਕਰਵਾ ਲੈਣਾ..ਜਿੰਨਾ ਮਰਜੀ ਰੌਲਾ ਰੱਪਾ ਪੈਂਦਾ ਰਹੇ..ਪਰ ਜਿਹੜੀਆਂ ਕੌਮਾਂ ਕੋਲ ਪਲਾਨ ਨੰਬਰ ਦੋ ਨਹੀਂ ਹੁੰਦਾ ਉਹ ਅਕਸਰ ਭਾਰੀ ਕੀਮਤ ਚੁਕਾਉਂਦੀਆਂ ਨੇ..!
ਲੀਡਰਸ਼ਿਪ,ਧਾਰਮਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਹੋਰ ਪਾਸੇ ਰੁਝੀਆਂ ਨੇ..ਮਰਨਾ ਤਾਂ ਨਿੱਕੀ ਕਿਰਸਾਨੀ ਨੇ ਹੀ..
ਬਾਹਰ ਆਉਣ ਦਾ ਰੁਝਾਨ ਹੋਰ ਵਧੇਗਾ..ਵੱਡੇ ਵੱਡੇ ਮਗਰਮੱਛ ਤਿਆਰ ਬੈਠੇ ਨੇ..
ਪਹਿਲਾਂ ਭੁਖਿਆ ਮਾਰਨਗੇ..ਫੇਰ ਕੌਡੀਆਂ ਦੇ ਭਾਅ ਜਮੀਨ ਲੈਣਗੇ..ਫੇਰ ਚੰਮ ਦੀਆਂ ਚਲਾਉਣਗੇ..!
ਸੋ ਜੁਆਨੀ ਨੂੰ ਮੂਸੇਵਾਲੇ ਅਤੇ ਮਾਨ ਵਾਲੇ ਮਸਲਿਆਂ ਵੱਲੋਂ ਹਟਾ ਕੇ ਕਿਸੇ ਬੈਕ-ਅੱਪ ਪਲਾਨ ਬਾਰੇ ਸੋਚਿਆ ਜਾਵੇ..
ਚਿੜੀ ਦੇ ਪਹੁੰਚੇ ਜਿੱਡਾ ਮੁਲਖ..ਇਸਰਾਈਲ..
ਸਬਜੀਆਂ ਅਤੇ ਕਣਕ ਕਦੀ ਬਾਹਰੋਂ ਨਹੀਂ ਮੰਗਵਾਉਂਦਾ..ਥੋੜੀ ਜਮੀਨ..ਨਾ ਮਾਤਰ ਜਿਹਾ ਪਾਣੀ..ਉੱਤੋਂ ਅਰਬ ਮੁਲਖਾਂ ਵਿਚ ਪੂਰੀ ਤਰਾਂ ਘਿਰਿਆ ਹੋਇਆ..ਫੇਰ ਵੀ ਉੱਚ ਦਰਜੇ ਦੀਆਂ ਸੂਖਮ ਤਕਨੀਕਾਂ ਨਾਲ ਲੈਸ..ਅੱਤ ਦਰਜੇ ਦੀ ਆਧੁਨਿਕ ਮਿਲਿਟਰੀ..ਹਵਾਈ ਫੌਜ..ਜਸੂਸੀ ਸੰਸਥਾ ਵੀ ਅੱਤ ਦਰਜੇ ਦੀ..ਅਵੇਸਲੇ ਬਿਲਕੁਲ ਵੀ ਨਹੀਂ..ਹਰ ਵੇਲੇ ਚੌਕਸ..!
ਹਾਲੈਂਡ..ਪੰਜਾਬ ਨਾਲੋਂ ਅੱਧਾ ਰਕਬਾ..ਹੈ ਵੀ ਸਮੁੰਦਰ ਦੇ ਤਲ ਤੋਂ ਨੀਵਾਂ..ਫੁੱਲਾਂ ਦੀ ਖੇਤੀ ਵਿਚ ਦੁਨੀਆਂ ਵਿਚ ਨਾਮ..ਪੈਰ ਪੈਰ ਤੇ ਹਾਕੀ ਦੇ ਬਨਾਉਟੀ ਘਾਹ ਵਾਲੇ ਮੈਦਾਨ..ਤਾਕਤਵਰ ਟੀਮ..ਟੂਰਿਜ਼ਮ..ਸੈਰ ਸਪਾਟਾ..ਮੈਡੀਕਲ..ਰਹਿਣ ਸਹਿਣ..ਸਭ ਕੁਝ ਟਾਪ ਕਲਾਸ..ਇਹ ਸਾਰਾ ਕੁਝ ਰਾਤੋ ਰਾਤ ਨਹੀਂ ਬਣ ਗਿਆ..ਘਾਲਣਾ ਘਾਲੀਆਂ..ਹੋਰ ਵੀ ਅਨੇਕਾਂ ਉਧਾਹਰਣਾ..ਗੱਲ ਲੰਮੀ ਹੋ ਜਾਣੀ..!
ਦੱਸਦੇ ਇੱਕ ਵਾਰ ਇੱਕ ਗੋਰੀ ਦੀ ਛੱਤ ਤੇ ਇੱਕ ਰਿੱਛ ਚੜ ਗਿਆ..
ਉਸਨੇ ਇੱਕ ਮਾਹਿਰ ਮੰਗਵਾ ਲਿਆ..ਉਸਨੇ ਆਉਂਦਿਆਂ ਸਭ ਤੋਂ ਪਹਿਲਾਂ ਥੱਲੇ ਇੱਕ ਪਿੱਟ-ਬੁੱਲ ਕੁੱਤਾ ਖੁੱਲ੍ਹਾ ਛੱਡ ਦਿੱਤਾ ਤੇ ਫੇਰ ਇੱਕ ਡਾਂਗ ਅਤੇ ਬੰਦੂਕ ਲੈ ਕੇ ਛੱਤ ਤੇ ਚੜ ਗਿਆ..
ਫੇਰ ਹੌਲੀ ਜਿਹੀ ਜਾ ਬੈਠੇ ਹੋਏ ਰਿੱਛ ਦੇ ਪਿੱਛਿਓਂ ਹੁੱਝ ਮਾਰੀ..ਰਿੱਛ ਥੱਲੇ ਜਾ ਪਿਆ..ਨਾਲ ਹੀ ਥੱਲੇ ਘੁੰਮਦੇ ਪਿੱਟ ਬੁੱਲ ਨੇ ਉਸਦੀ ਧੌਣ ਮੂੰਹ ਵਿਚ ਦੇ ਲਈ!
ਗੋਰੀ ਜਦੋਂ ਪੈਸੇ ਦੇਣ ਲੱਗੀ ਤਾਂ ਪੁੱਛ ਲਿਆ ਕੇ ਡਾਂਗ ਵਾਲੀ ਗੱਲ ਤਾਂ ਸਮਝ ਆਉਂਦੀ ਏ ਪਰ ਛੱਤ ਤੇ ਬੰਦੂਕ ਦਾ ਕੀ ਕੰਮ ਸੀ..?
ਆਖਣ ਲੱਗਾ ਕੇ ਜੇ ਉੱਪਰ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਰਿੱਛ ਮੈਨੂੰ ਹੇਠਾਂ ਸੁੱਟ ਦਿੰਦਾ ਤਾਂ ਹੇਠਾਂ ਡਿੱਗੇ ਨੂੰ ਥੱਲੇ ਘੁੰਮਦੇ ਪਿੱਟ-ਬੁੱਲ ਨੇ ਨਹੀਂ ਸੀ ਛੱਡਣਾ..ਸੋ ਇਹ ਬੰਦੂਕ ਹੇਠਾਂ ਡਿੱਗ ਪੈਣ ਦੀ ਸੂਰਤ ਵਿਚ ਪਿੱਟ-ਬੁੱਲ ਨੂੰ ਮਾਰ ਦੇਣ ਵਾਲੇ ਮੇਰੇ ਪਲੈਨ ਨੰਬਰ ਦੋ ਦਾ ਹੀ ਹਿੱਸਾ ਸੀ..!
ਸੋ ਦੋਸਤੋ ਜਿੰਦਗੀ ਵਿਚ ਵਿਚਰਦਿਆਂ ਹਰ ਕੰਮ ਵਿਚ ਪਲੈਨ ਨੰਬਰ ਦੋ ਲੈ ਕੇ ਚੱਲਣਾ ਓਨਾ ਹੀ ਜਰੂਰੀ ਏ ਜਿੰਨਾ ਇੰਗਲੈਂਡ ਵਰਗੇ ਮੁਲਖ ਵਿਚ ਖਿੜੀ ਹੋਈ ਧੁੱਪ ਵਾਲੇ ਦਿਨ ਵੀ ਘਰੋਂ ਫੋਲਡ ਕੀਤੀ ਛਤਰੀ ਨਾਲ ਲੈ ਕੇ ਤੁਰਨਾ!
ਪਰ ਸਾਡੀ ਮਾਨਸਿਕਤਾ ਇੰਝ ਦੀ ਬਣਾ ਦਿੱਤੀ ਗਈ ਏ ਕੇ ਮੀਂਹ ਹਟਣ ਮਗਰੋਂ ਸਾਨੂੰ ਫੋਲਡ ਕੀਤੀ ਛਤਰੀ ਵੀ ਮਣਾਂ ਮੂਹੀਂ ਭਾਰੀ ਲੱਗਣ ਲੱਗਦੀ ਏ..
ਡਾਕਟਰ ਕੋਲ ਤੰਗ ਨਜਰ ਦਾ ਤੇ ਇਲਾਜ ਹੈ ਪਰ ਤੰਗ ਨਜਰੀਏ ਦਾ ਨਹੀਂ..ਇਹ ਬੰਦੇ ਨੂੰ ਖ਼ੁਦ ਆਪਣੇ ਆਪ ਹੀ ਬਦਲਣਾ ਪੈਂਦਾ ਹੈ..!
ਉਹਨਾਂ ਟੂਚਲ ਗੀਤਕਾਰਾਂ ਵਿਚ ਪਿੱਛੇ ਲੜ ਨਾ ਮਰੀ ਜਾਓ
ਜਿਨ੍ਹਾਂ ਨੇ ਆਰਥਿਕ ਪੱਖੋਂ ਡੁੱਬ ਚੁਕੇ ਪੰਜਾਬ ਦੇ ਹੱਕ ਵਿਚ ਕਦੇ 4 ਅੱਖਰ ਤਕ ਨਹੀਂ ਲਿਖੇ
