ਸ਼ਿਕਾਇਤ ਕਰਨਾ

ਉਲਾਹਨੋ ਮੈ ਕਾਹੂ ਨ ਦੀਓ ॥
ਅੰਗ-੯੭੮

ਉਲਾਹਨੋ – ਸ਼ਿਕਾਇਤਾਂ
ਮੈ – ਮੈਂ
ਕਾਹੂ – ਕਿਸੇ ਲਈ
ਨ ਦੀਓ – ਨਹੀਂ ਦਿੱਤਾ

ਮੈਂ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਬਾਰੇ ਸ਼ਿਕਾਇਤ ਨਹੀਂ ਕਰਦਾ।


2008 ਵਿੱਚ ਰਾਬਰਟ ਪੈਟੀਸਨ ਅਦਾਕਾਰ ਦਾ ਇੱਕ ਸਟਾਲਕਰ ਸੀ ਉਸਦਾ ਪਿੱਛਾ ਨਹੀਂ ਛੱਡਦਾ ਸੀ ਅਤੇ ਉਸਦੇ ਅਪਾਰਟਮੈਂਟ ਦੇ ਬਿਲਕੁਲ ਬਾਹਰ ਡੇਰਾ ਲਾ ਕੇ ਬੈਠਾ ਰਹਿੰਦਾ ਸੀ। ਉਹ ਸਪੇਨ ਵਿੱਚ ਇੱਕ ਫਿਲਮ ਵਿੱਚ ਕੰਮ ਕਰ ਰਿਹਾ ਸੀ ਜਦੋਂ ਇੱਕ ਲੜਕੀ ਨਿੱਤ ਸਾਰਾ ਦਿਨ ਉਸਦੇ ਅਪਾਰਟਮੈਂਟ ਦੇ ਬਾਹਰ ਖੜ੍ਹੀ ਰਹਿਣ ਲੱਗ ਪਈ।

ਅਦਾਕਾਰ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਆਪਣੀ ਥਾਂ ਤੋਂ ਨਾ ਹਿੱਲੀ। ਉਸਨੇ ਉਸ ਕੁੜੀ ਨਾਲ ਰਾਤ ਦਾ ਖਾਣਾ ਖਾਣ ਦਾ ਫੈਸਲਾ ਕੀਤਾ ਅਤੇ ਫਿਰ ਉਸਨੂੰ ਵਾਪਸ ਭੇਜਣ ਦਾ ਰਸਤਾ ਲੱਭ ਲਿਆ। ਅਦਾਕਾਰ ਨੇ ਉਸਦੇ ਅੱਗੇ ਆਪਣੀ ਜ਼ਿੰਦਗੀ ਬਾਰੇ ਇੰਨੀਆਂ ਸ਼ਿਕਾਇਤਾਂ ਕੀਤੀਆਂ ਕਿ ਉਹ ਕੁੜੀ ਤੰਗ ਆ ਗਈ ਅਤੇ ਮੁੜ ਕੇ ਕਦੇ ਵਾਪਸ ਨਹੀਂ ਆਈ।

ਮੈਂ ਇਸ ਕਿੱਸੇ ਨੂੰ ਦਿਲਚਸਪ ਸਮਝਦਾ ਕਿ ਅਸੀਂ ਕਦੇ ਕਦੇ ਕੁਝ ਚੀਜ਼ਾਂ ਨੂੰ ਅਣਜਾਣੇ ਵਿੱਚ ਕਰ ਦਿੰਦੇ ਹਾਂ ਜੋ ਲੋਕਾਂ ਦੇ ਦਿਮਾਗ ਵਿੱਚ ਇੱਕ ਯੋਜਨਾ ਵਜੋਂ ਵਰਤ ਰਹੀ ਹੁੰਦੀ ਹੈ। ਅਸੀਂ ਬਸ ਆਪਣੀ ਆਦਤ ਕਰਕੇ ਸ਼ਿਕਾਇਤ ਕਰਦੇ ਹਾਂ।

ਇਹ ਮਾਇਨੇ ਨਹੀਂ ਰੱਖਦਾ ਕਿ ਸਾਡੇ ਕੋਲ ਕਾਫ਼ੀ ਹੈ ਜਾਂ ਨਹੀਂ। ਕਿਸੇ ਵਿੱਚ ਵੀ ਸਭ ਕੁਝ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੁੰਦਾ। ਕੁਝ ਨਾ ਕੁਝ ਹਮੇਸ਼ਾਂ ਗਾਇਬ ਰਹਿੰਦਾ ਹੈ।

ਪਰ ਜਦੋਂ ਤੁਸੀਂ ਇੱਕ ਆਦਤ ਤੋਂ ਮਜ਼ਬੂਰ ਸ਼ਿਕਾਇਤਕਰਤਾ ਬਣ ਜਾਂਦੇ ਹੋ, ਤਾਂ ਤੁਸੀਂ ਜ਼ਿੰਦਗੀ ਵਿੱਚ ਹਰ ਚੀਜ਼ ਉੱਤੇ ਭੜਕਦੇ ਰਹਿੰਦੇ ਹੋ।

ਜਿਵੇਂ ਉਸ ਅਦਾਕਾਰ ਨੇ ਸਟਾਲਕਰ ਨੂੰ ਭਜਾ ਦਿੱਤਾ ਉਵੇਂ ਹੀ ਅਸੀਂ ਵੀ ਬਹੁਤ ਸਾਰੇ ਅਜ਼ੀਜ਼ਾਂ ਨੂੰ ਦੂਰ ਭਜਾ ਦਿੰਦੇ ਹਾਂ।

ਸ਼ਿਕਾਇਤ ਕਰਨਾ ਬੰਦ ਕਰੋ। ਜਾਂ ਤਾਂ ਜ਼ਿੰਦਗੀ ਵਿੱਚ ਆਪਣੀ ਸਥਿਤੀ ਨੂੰ ਬਦਲੋ ਜਾਂ ਇਸ ਨੂੰ ਸਵੀਕਾਰ ਕਰੋ ਅਤੇ ਅੱਗੇ ਵਧੋ ਪਰ ਕਦੇ ਸ਼ਿਕਾਇਤ ਨਾ ਕਰੋ।
ਸ਼ਿਕਾਇਤ ਕਰਕੇ ਤੁਸੀਂ ਸਿਰਫ ਸਵੈ-ਤਰਸ ਦੀ ਭਾਵਨਾ ਵਿੱਚ ਜਾ ਰਹੇ ਹੋ ਅਤੇ ਆਪਣੇ ਆਪ ਨੂੰ ਇੱਕ ਪੀੜਤ ਬਣਾ ਰਹੇ ਹੋ।

ਉਹ ਵਿਅਕਤੀ ਬਣੋ, ਜੋ ਹੱਲ ਲੱਭਦਾ ਹੈ ਅਤੇ ਜ਼ਿੰਦਗੀ ਨੂੰ ਜੀਉਣ ਦੇ ਯੋਗ ਬਣਾਉਂਦਾ ਹੈ।

ਅੰਮਿ੍ਤ ਵੇਲਾ

ਇੱਕ ਵਾਰ ਧੰਨ ਗੁਰੂ ਨਾਨਕ ਪਾਤਸ਼ਾਹ ਲਾਹੌਰ ਸ਼ਹਿਰ ਗਏ । ਸਵਾ ਪਹਿਰ ਰਹਿੰਦੇ ਅੰਮ੍ਰਿਤ ਵੇਲੇ ਕਸਾਈਆਂ ਦੇ ਜਾਨਵਰਾਂ ਨੂੰ ਕੱਟਦੇ ਸਮੇਂ ਜਾਨਵਰਾਂ ਦੀਆਂ ਚੀਖਾਂ ,ਪੁਕਾਰਾਂ ਦੀ ਆਵਾਜ਼ ਸੁਣ ਸਾਹਿਬ ਨੇ ਕਿਹਾ,” ਭਲਿਓ ! ਤੁਸੀਂ ਇਸ ਸਮੇਂ ਇਹ ਕੀ ਕਰਦੇ ਹੋ ।ਇਹ ਸਮਾਂ ਤਾਂ ਛੱਡ ਦਿਓ , ਇਹ ਸਮਾਂ ਤਾਂ ਨਿਰੰਕਾਰ ਨਾਲ ਜੁੜਨ ਦਾ ਹੈ ।”


ਪਹਿਲਾਂ ਕਸਾਈਆਂ ਨੇ ਜਾਨਵਰਾਂ ਨੂੰ ਮਾਰਨਾ, ਕੱਟਨਾ ਤੇ ਫਿਰ ਮਾਸ ਵੇਚਣਾ । ਇਨ੍ਹਾਂ ਜਦੋਂ ਜਾਨਵਰ ਵੰਡਣੇ ਤਾਂ ਆਪਸ ਵਿੱਚ ਲੜ ਪੈਣਾ ਅਤੇ ਖੂਨ ਖਰਾਬਾ ਕਰਨਾ ।


ਸਤਿਗੁਰੂ ਜੀ ਨੇ ਇਨ੍ਹਾਂ ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨੇ । ਆਖਰ ਸਤਿਗੁਰੂ ਜੀ ਦੀ ਰਸਨਾ ਚੋਂ ਇਹ ਬੋਲ ਨਿਕਲੇ


ਲਾਹੌਰ ਸਹਰੁ ਜਹਰ ਕਹਰੁ ਸਵਾ ਪਹਰੁ ॥ (੧੪੧੨)


ਇਤਿਹਾਸ ਦੇ ਪੰਨਿਆਂ ਤੇ ਉੱਕਰੀ ਇਸ ਘਟਨਾ ਤੇ ਇਨ੍ਹਾਂ ਬਚਨਾਂ ਦਾ ਜੇ ਵਿਚਾਰ ਕਰਾਂ ਤਾਂ ਇਸ ਤਰ੍ਹਾਂ ਵੀ ਅਨੁਭਵ ਹੁੰਦਾ ਹੈ ਕਿ ਜਿਹੜਾ ਜੀਵ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਸ ਦਾ ਜਿਉਣਾ ਵੀ ਜ਼ਹਿਰ ਖਾਣ ਦੇ ਬਰਾਬਰ ਹੈ|


ਜਿਹੜਾ ਜੀਵ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ ਭਾਵ ਸੁੱਤਾ ਰਹਿੰਦਾ ਹੈ , ਉਸ ਦੇ ਜੀਵਨ ਵਿੱਚ ਫਿਰ ਕਹਿਰ ਵਰਤਦਾ ਰਹਿੰਦਾ ਹੈ | ਉਸ ਦਾ ਜੀਵਨ ਕਦਾਚਿੱਤ ਅੰਮ੍ਰਿਤਮਈ ਨਹੀਂ ਹੋ ਸਕਦਾ |


ਗੁਰਸਿੱਖ ਕਹਾਉਣ ਵਾਲਿਓ ! ਤੁਸਾਂ ਤੱਕਿਆ ਹੈ ਨਾ ਕਿ ਮਾਵਾਂ ਸਵੇਰੇ ਸਵੇਰੇ ਪੁੱਤਰਾਂ ਨੂੰ ਜਗਾਉਂਦੀਆਂ ਨੇ ਸਕੂਲ ਭੇਜਣ ਵਾਸਤੇ| ਪੁੱਤਰ ਕਹਿੰਦਾ ਹੈ,” ਮੈਨੂੰ ਨੀਂਦ ਆਈ ਹੈ| ਮੈਂ ਨਹੀਂ ਉੱਠਣਾ |”


ਤੁਸੀਂ ਪਿਆਰ ਨਾਲ ਵੀ ਜਗਾਉਂਦੇ ਹੋ, ਝਿੜਕਾਂ ਵੀ ਦਿੰਦੇ ਹੋ, ਕਈ ਵਾਰ ਚਪੇੜ ਵੀ ਮਾਰ ਦਿੰਦੇ ਹੋ , ਪਰ ਸਕੂਲ ਜ਼ਰੂਰ ਭੇਜਦੇ ਹੋ | ਉਹਦਾ ਚਿੱਤ ਨਾ ਵੀ ਕਰੇ ਤਾਂ ਵੀ ਤੁਸੀਂ ਜਗਾਉਂਦੇ ਹੋ ਕਿਉਂਕਿ ਉਹ ਤੁਹਾਡਾ ਪੁੱਤਰ ਹੈ ਅਤੇ ਤੁਸੀਂ ਜਾਣਦੇ ਹੋ ਕਿ ਉਸ ਨੂੰ ਸਕੂਲ ਭੇਜਣਾ ਜ਼ਰੂਰੀ ਹੈ |

ਜਿਹੜੇ ਮੇਰੇ ਸਤਿਗੁਰੂ ਜੀ ਨਾਲ ਪਿਆਰ ਪਾ ਲੈਂਦੇ ਨੇ, ਉਨ੍ਹਾਂ ਨੂੰ ਸਤਿਗੁਰ ਜੀ ਆਪ ਜਗਾਉਂਦੇ ਨੇ |


ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥ ਵਾਰ ੨੬(੧੭)


ਇਹ ਸਤਿਗੁਰੂ ਜੀ ਹੀ ਨੇ ਜਿਹੜੇ ਆਪ ਉੱਦਮ ਬਖਸ਼ਿਸ਼ ਕਰਕੇ ਉਠਾਉਂਦੇ ਨੇ । ਆਪਣੇ ਆਪ ਕੌਣ ਉੱਠ ਸਕਦਾ ਹੈ | ਜੇ ਕੋਈ ਮਾਂ ਆਪਣੇ ਪੁੱਤ ਨੂੰ ਉਠਾ ਸਕੂਲ ਭੇਜ ਸਕਦੀ ਹੈ ਤਾਂ ਸਤਿਗੁਰੂ ਆਪਣੇ ਗੁਰਸਿੱਖ ਨੂੰ ਉਠਾਉਂਦੇ ਹਨ ਤੇ ਉਠਾ ਕੇ ਸਾਧ ਸੰਗਤ ਵਿੱਚ ਭੇਜਦੇ ਹਨ |


ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਪਾਠ ਵੀ ਕਰੋ, ਸਿਮਰਨ ਵੀ ਕਰੋ ਤੇ ਅਰਦਾਸ ਵੀ ਕਰੋ |


ਤੇ ਅਰਦਾਸ ਵਿੱਚ ਹਮੇਸ਼ਾਂ ਸਰਬੱਤ ਦਾ ਭਲਾ ਮੰਗੋ ਕਿਉਂਕਿ ਸਰਬੱਤ ਵਿੱਚ ਇਸ ਬ੍ਰਹਿਮੰਡ ਦੇ ਸਾਰੇ ਜੀਵ ਆ ਜਾਂਦੇ ਹਨ |

ਬਹਿਸ ਕਰਨਾ

ਝਗਰੁ ਕੀਏ ਝਗਰਉ ਹੀ ਪਾਵਾ ॥
ਅੰਗ-੩੪੧

ਝਗਰੁ – ਬਹਿਸ
ਕੀਏ – ਕਰਨ ਨਾਲ
ਝਗਰਉ – ਲੜਾਈ
ਪਾਵਾ– ਮਿਲਦੀ ਹੈ

ਬਹਿਸ ਕਰਕੇ ਬਸ ਅਸੀਂ ਲੋਕਾਂ ਨਾਲ ਲੜਾਈ ਹੀ ਮੁੱਲ ਲੈਂਦੇ ਹਾਂ, ਬਹਿਸ ਕਰਨ ਦਾ ਕੋਈ ਲਾਭ ਨਹੀਂ।


ਗਰਮ ਬਰਤਨ ਜਾਂ ਕੜਾਹੀ ਨੂੰ ਛੂਹਣ ਵੇਲੇ ਤੁਹਾਨੂੰ ਪਹਿਲਾਂ ਹੀ ਹੱਥ ਢੱਕ ਲੈਣੇ ਚਾਹੀਦੇ ਹਨ ਨਹੀਂ ਤਾਂ ਤੁਹਾਡੇ ਹੱਥ ਸੜ ਸਕਦੇ ਹਨ।

ਔਲਿਕ ਆਈਸ ਦਾ ਇੱਕ ਵਿਚਾਰ ਬਿਆਨ ਕਰਦਾ ਹੈ ਕਿ

“ਇੱਕ ਤਰਕਪੂਰਨ ਦਲੀਲ ਜਾਂ ਬਹਿਸ ਕਰਨ ਦੀ ਕੁੰਜੀ ਇਹ ਹੈ ਕਿ ਆਪਣੇ ਆਪ ਨੂੰ ਦੂਜੇ ਵਿਅਕਤੀ ਦੀ ਦਲੀਲ ਨੂੰ ਸਮਝਣ ਦੀ ਆਗਿਆ ਦੇਈਏ ਭਾਵੇਂ ਉਨ੍ਹਾਂ ਦੇ ਵਿਚਾਰ ਸਾਡੇ ਤੋਂ ਕਿੰਨੇ ਹੀ ਵੱਖਰੇ ਹੋਣ।”

ਕਈ ਵਾਰ ਜਦੋਂ ਤੁਸੀਂ ਕਿਸੇ ਨਾਲ ਬਹਿਸ ਕਰਦੇ ਹੋ ਜਿਸ ਨਾਲ ਤੁਹਾਡਾ ਮਹੱਤਵਪੂਰਣ ਰਿਸ਼ਤਾ ਹੁੰਦਾ ਹੈ ਤਾਂ ਤੁਹਾਡੇ ਅੰਦਰ ਦਾ ਬੁੱਧੀਮਾਨ ਵਿਅਕਤੀ ਹਮੇਸ਼ਾ ਬਹਿਸ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ।

ਕਈ ਵਾਰੀ ਤੁਹਾਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਜਿਸ ਵਿਸ਼ੇ ਬਾਰੇ ਤੁਸੀਂ ਲੜ ਰਹੇ ਹੋ ਉਹ ਬਹਿਸ ਕਰਨ ਦੇ ਯੋਗ ਹੀ ਨਹੀਂ ਹੈ। ਤੁਸੀਂ ਅਜਿਹੀ ਬਹਿਸ ਦਾ ਕੋਈ ਵੀ ਸਿੱਟਾ ਨਹੀਂ ਕੱਢ ਸਕਦੇ।

ਧਰਮ, ਫਿਲਾਸਫ਼ੀ ਅਤੇ ਰਾਜਨੀਤੀ ਅਜਿਹੇ ਸੰਵੇਦਨਸ਼ੀਲ ਵਿਸ਼ੇ ਹਨ ਜੋ ਗਰਮ ਭਾਂਡੇ ਵਰਗੇ ਹਨ। ਜਿਹਨਾਂ ਨੂੰ ਤੁਹਾਨੂੰ ਧਿਆਨ ਨਾਲ ਸੰਭਾਲਣ ਦੀ ਜ਼ਰੂਰਤ ਹੈ।

ਇੱਕ ਕਦਮ ਪਿੱਛੇ ਜਾਓ, ਰੁਕੋ ਅਤੇ ਉਹ ਬਹਿਸ ਵਾਲੇ ਮੁੱਦੇ ‘ਤੇ ਵਿਚਾਰ ਕਰੋ ਅਤੇ ਫਿਰ ਉਸਨੂੰ ਧਿਆਨ ਨਾਲ ਸੰਭਾਲੋ। ਆਪਣੇ ਆਪ ਨੂੰ ਪੁੱਛੋ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਵਧੇਰੇ ਮਹੱਤਵਪੂਰਣ ਹੈ ਜਾਂ ਵਿਸ਼ਾ?

ਸਹੀ ਅਤੇ ਗ਼ਲਤ ਦੀ ਵਿਚਾਰ ਕਰਨ ਤੋਂ ਬਾਅਦ ਤੁਸੀਂ ਇੱਕ ਸੰਤੁਲਿਤ ਨਤੀਜੇ ਤੇ ਪਹੁੰਚੋ। ਇਸ ਤਰ੍ਹਾਂ ਨਾ ਕਰਨ ਤੇ ਤੁਸੀਂ ਆਪਣੀ ਬਹਿਸ ਨੂੰ ਲੜਾਈ ਵਿੱਚ ਤਬਦੀਲ ਕਰਕੇ ਬਹਿ ਜਾਵੋਗੇ।

ਤੁਹਾਨੂੰ ਕੁਝ ਸਥਿਤੀਆਂ ਨੂੰ ਨਜਿੱਠਣ ਲਈ ਪਿਆਰ ਅਤੇ ਜਾਗਰੂਕਤਾ ਦੀ ਢਾਲ ਪਹਿਨਣ ਦੀ ਜ਼ਰੂਰਤ ਹੈ।

ਬਖਸ਼ਿਸ਼

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਅੰਗ-੧੪੨੯

ਤੇਰਾ – ਹੇ ਪ੍ਰਭੂ ਜੀ! ਤੁਹਾਡਾ
ਕੀਤਾ – ਕੀਤਾ ਹੋਈਆ
ਜਾਤੋ ਨਾਹੀ – ਮੈਂ ਨਹੀਂ ਜਾਣਿਆ
ਜੋਗੁ – ਕਾਬਿਲ
ਕੀਤੋਈ – ਬਣਾਇਆ ਹੈ

ਹੇ ਪ੍ਰਭੂ ਜੀ! ਤੁਸੀਂ ਮੈਨੂੰ ਹਰ ਕੰਮ ਕਰਨ ਦੇ ਕਾਬਿਲ ਬਣਾਇਆ ਹੈ, ਪਰ ਮੈਂ ਤੁਹਾਡੀਆਂ ਬਖਸ਼ਿਸ਼ਾਂ ਨੂੰ ਨਹੀਂ ਸਮਝ ਸਕਦਾ


ਇਸ ਚੀਜ਼ ਦੀ ਕਲਪਨਾ ਕਰੋ। ਸਾਰੇ ਭਗਤਾਂ ਦੀਆਂ ਬਾਣੀਆਂ ਇਕੱਤਰ ਕਰਨ ਅਤੇ ਉਨ੍ਹਾਂ ਨੂੰ ਸਾਰੇ ਗੁਰੂ ਸਾਹਿਬਾਨ ਦੀਆਂ ਬਾਣੀਆਂ ਦੇ ਨਾਲ ਰਾਗਾਂ ਵਿੱਚ ਛਾਂਟਣ ਵਿੱਚ ਕਈ ਸਾਲ ਲੱਗ ਗਏ ਹੋਣਗੇ। ਫਿਰ ਗੁਰੂ ਸਾਹਿਬ ਨੇ ਬਹਿ ਕੇ ਭਾਈ ਗੁਰਦਾਸ ਜੀ ਤੋਂ ਹਰ ਇਕ ਲਾਈਨ ਲਿਖਾਈ ਅਤੇ ਆਪ ਜਾਂਚ ਕੀਤੀ।

ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਅੰਤ ਵਿੱਚ ਲਿਖਿਆ ਕਿ “ਹੇ ਪ੍ਰਭੂ ਜੀ! ਤੁਸੀਂ ਹੀ ਮੈਨੂੰ ਯੋਗ ਬਣਾਇਆ ਹੈ ਨਹੀਂ ਤਾਂ, ਮੇਰੇ ਕੋਲ ਕੁਝ ਵਾਪਰਨ ਦੀ ਕੋਈ ਪ੍ਰਤਿਭਾ ਨਹੀਂ ਸੀ।”

ਅੱਜ ਉਹ ਲੋਕ ਜੋ ਗੁਰੂ ਜੀ ਦੀ ਬਾਣੀ ਦਾ ਅਨੁਵਾਦ ਕਰਦੇ ਹਨ ਜਾਂ ਉਨ੍ਹਾਂ ਨੂੰ ਗਾਉਂਦੇ ਹਨ, ਇਹ ਲੋਕ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਬਾਰੇ ਜਾਣੇ।

ਇਕ ਚੰਗੇ ਕੰਮ ਵਿਚ ਨੇਕਤਾ ਇਹ ਹੈ ਕਿ ਇਹ ਕੰਮ ਆਗਾਮੀ ਪੀੜ੍ਹੀਆਂ ਸਮੇਤ ਹਰੇਕ ਲਈ ਬਹੁਤ ਮਹੱਤਵਪੂਰਣ ਹੋਵੇ। ਭਾਵੇਂ ਕਰਨ ਵਾਲੇ ਦਾ ਨਾਮ ਅੱਗੇ ਆਵੇ ਜਾਂ ਨਾ ਆਵੇ।

ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ।।
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਹੇ ਪ੍ਰਭੂ ਜੀ, ਇਹ ਸਾਰੀ ਵਡਿਆਈ ਤੁਹਾਡੀ ਹੈ। ਮੇਰਾ ਕੋਈ ਨਾਮ ਨਹੀਂ ਜਾਣਦਾ, ਸਭ ਦੇ ਮਾਲਕ ਤੁਸੀਂ ਹੋ।