ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਅੰਗ-੫
ਕੇਤਿਆ – ਕਿੰਨੀਆਂ ਹੀ
ਦੂਖ – ਮੁਸ਼ਕਿਲਾਂ
ਭੂਖ – ਭੁੱਖਾਂ
ਸਦ ਮਾਰ – ਲਗਾਤਾਰ ਸੰਘਰਸ਼
ਏਹਿ ਭਿ – ਇਹ ਵੀ
ਦਾਤਿ – ਦਾਤ
ਦਾਤਾਰ – ਦਾਤਾਰ
ਹੇ ਵਾਹਿਗੁਰੂ ਜੀ! ਮੇਰੀ ਜ਼ਿੰਦਗੀ ਵਿੱਚ ਭਾਵੇਂ ਅਨੇਕਾਂ ਮੁਸ਼ਕਿਲਾਂ, ਦੁੱਖ ਅਤੇ ਸੰਘਰਸ਼ ਹੋਣ ,ਪਰ ਇਹ ਸਭ ਤੁਹਾਡੀਆਂ ਹੀ ਦਾਤਾਂ ਹਨ।
ਇਸ ਕਹਾਣੀ ਦੇ ਸੁੰਦਰ ਰੂਪ ਤੋਂ ਥੋੜ੍ਹੀ ਜਿਹੀ ਭਿੰਨਤਾ ਦੇ ਨਾਲ ਇੱਕ ਸੁੰਦਰ ਕਹਾਣੀ ਪੇਸ਼ ਕਰਨ ਜਾ ਰਹੀ ਹਾਂ।
ਇੱਕ ਦਿਨ ਮੈਂ ਸਭ ਚੀਜ਼ਾਂ ਦਾ ਤਿਆਗ ਕਰਨ ਦਾ ਫ਼ੈਸਲਾ ਕੀਤਾ… ਮੈਂ ਆਪਣੀ ਨੌਕਰੀ ਛੱਡ ਦਿੱਤੀ, ਆਪਣੇ ਰਿਸ਼ਤੇ, ਆਪਣੀ ਅਧਿਆਤਮਿਕਤਾ… ਏਥੇ ਤੱਕ ਕਿ ਮੈਂ ਆਪਣੀ ਜ਼ਿੰਦਗੀ ਛੱਡਣੀ ਚਾਹੁੰਦੀ ਸੀ।
ਮੈਂ ਜੰਗਲਾਂ ਵਿੱਚ ਆਪਣੇ ਕੁਝ ਸਵਾਲਾਂ ਦੇ ਜਵਾਬ ਵੇਖਣ ਲਈ ਚਲੀ ਗਈ, “ਕੀ ਕੋਈ ਮੈਨੂੰ ਇੱਕ ਚੰਗਾ ਕਾਰਨ ਦੇ ਸਕਦਾ ਹੈ ਕਿ ਮੈਂ ਸਭ ਚੀਜ਼ਾਂ ਦਾ ਤਿਆਗ ਨਾ ਕਰਾਂ?”
ਅਚਾਨਕ ਉਸ ਜੰਗਲ ਦਾ ਜਵਾਬ ਮੈਨੂੰ ਵਾਪਸ ਸੁਣਿਆ ਕਿ,“ ਆਪਣੇ ਆਸ ਪਾਸ ਵੇਖ,” ਉਸਨੇ ਕਿਹਾ।
“ਕੀ ਤੁਸੀਂ ਫਰਨ ਅਤੇ ਬਾਂਸ ਵੇਖ ਰਹੇ ਹੋ?”
“ਹਾਂ,” ਮੈਂ ਜਵਾਬ ਦਿੱਤਾ।
“ਮੇਰੇ ਕੋਲ ਮੇਰੇ ਆਸ਼ੀਰਵਾਦ ਦੇਣ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਫਰਨ ਧਰਤੀ ਤੋਂ ਉੱਗਿਆ ਹੈ। ਇਸ ਦੇ ਸ਼ਾਨਦਾਰ ਹਰੇ ਘਾਹ ਨੇ ਫਰਸ਼ ਨੂੰ ਢੱਕਿਆ ਹੋਇਆ ਹੈ। ਪਰ ਫੇਰ ਵੀ ਬਾਂਸ ਦੇ ਬੀਜ ਤੋਂ ਕੁਝ ਨਹੀਂ ਪੈਦਾ ਹੋਇਆ।”
ਦੂਜੇ ਸਾਲ ਫਰਨ ਹੋਰ ਵਧੇਰੇ ਗੁੰਝਲਦਾਰ ਅਤੇ ਭਰਪੂਰ ਹੋ ਕੇ ਵਧਿਆ। ਅਤੇ ਫੇਰ ਬਾਂਸ ਦੇ ਬੀਜ ਤੋਂ ਕੁਝ ਨਹੀਂ ਆਇਆ।
ਸਾਲ ਤਿੰਨ ਵਿੱਚ ਵੀ ਬਾਂਸ ਦੇ ਬੀਜ ਤੋਂ ਕੁਝ ਨਹੀਂ ਮਿਲਿਆ।
ਫਿਰ ਚੌਥੇ ਸਾਲ, ਧਰਤੀ ਤੋਂ ਇੱਕ ਛੋਟਾ ਜਿਹਾ ਪੌਦਾ ਫੁੱਟ ਉੱਗਿਆ। ਫਰਨ ਦੀ ਤੁਲਨਾ ਵਿਚ ਇਹ ਛੋਟਾ ਅਤੇ ਮਾਮੂਲੀ ਜਿਹਾ ਸੀ… ਪਰੰਤੂ ਸਿਰਫ 6 ਮਹੀਨਿਆਂ ਬਾਅਦ ਇਹ ਬਾਂਸ 100 ਫੁੱਟ ਤੋਂ ਵੀ ਉੱਚਾ ਹੋ ਗਿਆ।
ਇਸ ਨੇ ਆਪਣੀਆਂ ਜੜ੍ਹਾਂ ਵਧਾਉਣ ਲਈ ਚਾਰ ਤੋਂ ਪੰਜ ਸਾਲ ਲਾ ਦਿੱਤੇ। ਉਨ੍ਹਾਂ ਜੜ੍ਹਾਂ ਨੇ ਇਸ ਨੂੰ ਹੋਰ ਮਜ਼ਬੂਤ ਬਣਾਇਆ ਅਤੇ ਇਸਦੀ ਹੋਂਦ ਨੂੰ ਕਾਇਮ ਰੱਖਿਆ। ਮੇਰੇ ਹਰ ਪੌਦੇ ਆਪਣੇ ਆਪ ਵਿੱਚ ਨਾਲ ਵੱਖਰੇ ਸਨ।
ਇਸ ਸਾਰੇ ਸਮੇਂ ਜਦੋਂ ਤੁਸੀਂ ਸੰਘਰਸ਼ ਕਰ ਰਹੇ ਹੋ, ਤਾਂ ਤੁਸੀਂ ਅਸਲ ਵਿੱਚ ਆਪਣੀਆਂ ਜੜ੍ਹਾਂ ਵਧਾ ਰਹੇ ਹੋ।
ਆਪਣੀ ਤੁਲਨਾ ਦੂਜਿਆਂ ਨਾਲ ਨਾ ਕਰੋ। ਬਾਂਸ ਦਾ ਫਰਨ ਨਾਲੋਂ ਵੱਖਰਾ ਉਦੇਸ਼ ਹੈ। ਫਿਰ ਵੀ ਉਹ ਦੋਵੇਂ ਮੇਰੇ ਜੰਗਲ ਨੂੰ ਸੁੰਦਰ ਬਣਾਉਂਦੇ ਹਨ।
ਸਾਡੇ ਵਿਚੋਂ ਹਰ ਕੋਈ ਵੱਖਰਾ ਅਤੇ ਵਿਲੱਖਣ ਹੈ ਅਤੇ ਕਦੇ ਵੀ ਦੂਜੇ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਸਾਡੇ ਬੱਚੇ ਵੱਖਰੇ ਹਨ ਅਤੇ ਹਰ ਇੱਕ ਦੀ ਵੱਖਰੀ ਮੰਜ਼ਿਲ ਹੈ।
ਇੰਨੀ ਆਸਾਨੀ ਨਾਲ ਹਾਰ ਨਾ ਮੰਨੋ, ਜ਼ਿੰਦਗੀ ਦੇ ਰੰਗ ਨੂੰ ਨਾ ਛੱਡੋ।
ਹਰ ਮੁਸ਼ਕਿਲ ਇੱਕ ਅਜਿਹਾ ਬੀਜ ਹੋ ਸਕਦਾ ਹੈ ਜੋ ਭਵਿੱਖ ਵਿੱਚ ਸਫਲਤਾ ਦੇ ਰੁੱਖਾਂ ਨੂੰ ਉਗਾਉਂਦਾ ਹੈ।
ਉਥੇ ਹੀ ਖੜੇ ਰਹੋ। ਸਾਰੇ ਸੰਘਰਸ਼ਾਂ ਨੂੰ ਇੱਕ ਵਧੀਆ ਭਵਿੱਖ ਲਈ ਕਦਮ ਰੱਖਣ ਵਾਲੇ ਪੱਥਰਾਂ ਵਜੋਂ ਵੇਖੋ।

Aapni soch hamesa positive rakho.jida di soch rakhoge nateeje vi Oda de hi milde har Kam de.es layi sda ucha socho kde aapne aap nu kamzor nai samzna chahida
LikeLiked by 1 person