ਮਿੱਠਾ ਬੋਲੋ

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
ਅੰਗ- ੪੭੦

ਮਿਠਤੁ – ਮਿੱਠੇ ਬੋਲ
ਨੀਵੀ– ਨਿਮਰਤਾ
ਗੁਣ– ਗੁਣ
ਚੰਗਿਆਈਆ– ਚੰਗੇ ਕਰਮ
ਤਤੁ– ਤੱਤ

ਹੇ ਨਾਨਕ! ਨੀਵੇਂ ਹੋ ਕੇ ਰਹਿਣ ਵਿੱਚ ਮਿਠਾਸ ਹੈ, ਗੁਣ ਹਨ। ਨੀਵਾਂ ਹੋ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ ਭਾਵ ਇਹੀ ਸਭ ਤੋਂ ਚੰਗਾ ਗੁਣ ਹੈ।


“ਲੋਕਾਂ ਨਾਲ ਇਸ ਤਰ੍ਹਾਂ ਬੋਲੋ ਕਿ ਜੇ ਅਗਲੇ ਦਿਨ ਤੁਸੀਂ ਮਰ ਵੀ ਜਾਓ ਤਾਂ ਤੁਸੀਂ ਉਹਨਾਂ ਸ਼ਬਦਾਂ ਪ੍ਰਤੀ ਸੰਤੁਸ਼ਟ ਹੋਵੋ, ਜੋ ਤੁਸੀਂ ਉਨ੍ਹਾਂ ਨੂੰ ਆਖ਼ਰੀ ਵਾਰ ਕਹੇ ਸਨ।”

ਇਹ ਗੱਲ ਮੈਨੂੰ ਉਸ ਵਿਅਕਤੀ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਿਆ ਕਿਉਂਕਿ ਆਖ਼ਰੀ ਵਾਰ ਉਸਨੇ ਆਪਣੀ ਮਾਂ ਨਾਲ ਬਹੁਤ ਹੀ ਬੇਰਹਿਮੀ ਨਾਲ ਗੱਲ ਕੀਤੀ ਸੀ ਅਤੇ ਅਗਲੀ ਸਵੇਰ ਉਸਦੀ ਮਾਂ ਦਾ ਦਿਹਾਂਤ ਹੋ ਗਿਆ।

ਮੈਂ ਕਲਪਨਾ ਨਹੀਂ ਕਰ ਸਕਦਾ ਸੀ ਕਿ ਉਸਨੇ ਆਉਣ ਵਾਲੇ ਸਾਲਾਂ ਵਿੱਚ ਕਿੰਨਾ ਭਿਆਨਕ ਮਹਿਸੂਸ ਕੀਤਾ ਹੋਵੇਗਾ ਕਿਉਂਕਿ ਇਹ ਉਸਦੀ ਮਾਂ ਨਾਲ ਆਖਰੀ ਗੱਲਬਾਤ ਸੀ। ਬਸ ਉਹ ਚਾਹੁੰਦਾ ਸੀ ਕਿ ਉਹ ਭੂਤਕਾਲ ਦਾ ਸਮਾਂ ਬਦਲੇ ਅਤੇ ਉਹ ਆਪਣੀ ਮਾਂ ਨਾਲ ਚੰਗਾ ਬੋਲ ਸਕੇ …

ਪਰ ਇਹ ਸਭ ਦੇ ਲਈ ਸੱਚ ਹੈ ਜਿਹਨਾਂ ਨੂੰ ਅਸੀਂ ਮਿਲਦੇ ਹਾਂ ਜਾਂ ਨਹੀਂ? ਜ਼ਿੰਦਗੀ ਦੀ ਕੋਈ ਗਰੰਟੀ ਨਹੀਂ ਹੈ। ਇਹ ਵੀ ਨਹੀਂ ਪਤਾ ਕਿ ਕਿਸੇ ਦੀ ਕਿੰਨੀ ਜ਼ਿੰਦਗੀ ਬਚੀ ਹੈ।

ਆਓ ਅਸੀਂ ਸਭ ਨਾਲ ਚੰਗੀ ਤਰਾਂ ਗੱਲ ਕਰੀਏ। ਖ਼ਾਸਕਰ ਉਨ੍ਹਾਂ ਲੋਕਾਂ ਨਾਲ ਜੋ ਸਾਡੀ ਜ਼ਿੰਦਗੀ ਵਿਚ ਮਹੱਤਵ ਰੱਖਦੇ ਹਨ।

ਸ਼ਾਇਦ ਅਸੀਂ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਪਛਤਾਵਾ ਕਰੀਏ ਕਿ ਅਸੀਂ ਉਹਨਾਂ ਲਈ ਵਧੀਆ ਸ਼ਬਦਾਂ ਦੀ ਵਰਤੋਂ ਕਰ ਸਕਦੇ ਸੀ।

ਸ਼ਬਦਾਂ ਦਾ ਪ੍ਰਭਾਵ ਹਮੇਸ਼ਾ ਲਈ ਰਹਿੰਦਾ ਹੈ, ਸਿਰਫ ਸੁਣਨ ਵਾਲਿਆਂ ਤੇ ਹੀ ਨਹੀਂ ਸਗੋਂ ਬੋਲਣ ਵਾਲੇ ਉੱਤੇ ਵੀ।

ਆਪਣੇ ਸ਼ਬਦਾਂ ਨੂੰ ਇੱਟਾਂ ਬਣਾਓ ਜੋ ਦਿਲ ਨੂੰ ਤੋੜਨ ਵਾਲੇ ਪੱਥਰਾਂ ਉੱਪਰੋਂ ਪੁਲ ਬਣਾਉਂਦੀਆਂ ਹਨ।

One thought on “ਮਿੱਠਾ ਬੋਲੋ

Leave a reply to malkit8 Cancel reply