ਸਾਡੀ ਕੀਤੀ ਹੋਈ ਅਰਦਾਸ ਪੂਰੀ ਹੁੰਦੀ ਹੈ,ਜਾਂ ਨਹੀਂ,ਕਿਉਂ। ਇਹ ਤਾਂ ਗੁਰੂ ਸਾਹਿਬ ਜਾਣਦੇ ਹਨ,ਪਰ ਅਰਦਾਸ ਕਰਦੇ ਰਹਿਣ ਨਾਲ ਸਾਡੇ ਅੰਦਰ ਕਿਹੜੇ ਕਿਹੜੇ ਗੁਣ ਪੈਦਾ ਹੁੰਦੇ ਹਨ,ਉਹ ਸਾਡੇ ਲਈ ਜਾਣਨਾ ਬਹੁਤ ਹੀ ਜ਼ਰੂਰੀ ਹੈ ਜਿਵੇਂ…
°ਅਰਦਾਸ ਇੱਕ ਰੱਬ ਤੇ ਭਰੋਸਾ ਕਰਨ ਲਾ ਦਿੰਦੀ ਹੈ
°ਅਰਦਾਸ ਆਤਮਿਕ ਮੰਡਲਾਂ ਵਿੱਚ ਸਾਨੂੰ ਲੈ ਅਪੜਦੀ ਹੈ
°ਅਰਦਾਸ ਯਾਦ ਦਿਵਾਉਂਦੀ ਹੈ ਅਕਾਲ-ਪੁਰਖ ਬਿਨਾਂ ਅਸੀਂ ਅਧੂਰੇ ਹਾਂ
°ਅਰਦਾਸ ਮਨੁੱਖ ਨੂੰ ਉੱਦਮੀ ਬਣਾਉਂਦੀ ਹੈ
°ਅਰਦਾਸ ਮਨੁੱਖ ਨੂੰ ਮਾਇਆ ਵਿੱਚ ਡੋਲਣ ਨਹੀਂ ਦਿੰਦੀ
°ਅਰਦਾਸ ਵਿੱਚ ਜੁੜਿਆ ਇੱਕ ਪਲ,ਹਰ ਪਲ ਜੁੜੇ ਰਹਿਣ ਵਿੱਚ ਸਹਾਈ ਬਣਦਾ ਹੈ
°ਅਰਦਾਸ ਕਰਨ ਵਾਲਾ ਦੂਜਿਆ ਦਾ ਵੀ ਸੁਖ ਮੰਗਣ ਲਗ ਪੈਂਦਾ ਹੈ
°ਸੰਗਤੀ ਅਰਦਾਸ ਨਾਲ ਮਨੁੱਖ ਦੂਜਿਆਂ ਨੂੰ ਵੀ ਆਪਣਾ ਸਮਝਣ ਲਗ ਪੈਂਦਾ ਹੈ
ਨਾਨਕ ਕੀ ਅਰਦਾਸਿ ਸੁਣੀਜੈ।।
ਕੇਵਲ ਨਾਮੁ ਰਿਦੇ ਮਹਿ ਦੀਜੈ।।
ਵਾਹਿਗੁਰੂ ਜੀ ਕਾ ਖਾਲਸਾ 🎁
ਵਾਹਿਗੁਰੂ ਜੀ ਕੀ ਫ਼ਤਹਿ ਜੀ🎁

Waheguru g
LikeLike